- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਟਲੈਂਡ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਗੁਰੂ ਨਗਰੀ ਦੇ ਲਾਲ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਬੱਲ ਸਚੰਦਰ ਨੇ ਵੇਟ ਲਿਫਟਿੰਗ ਦੇ 110 ਕਿਲੋਗ੍ਰਾਮ ਭਾਰ ਵਰਗ ਤੋਂ ਵੀ ਵੱਧ ਓੁਪਨ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਂਸਲ ਕੀਤਾ। ਇਸ ਸਿਲਸਿਲੇ ਦੇ ਚੱਲਦਿਆਂ ਲਵਪ੍ਰੀਤ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਹੈ ਤੇ ਮਾਂਪਿਆਂ, ਰਿਸ਼ਤੇਦਾਰਾਂ ਤੇ ਹੋਰ ਚਹੇਤਿਆਂ ਦੇ ਵੱਲੋਂ ਢੋਲ ਦੇ ਡਗੇ ਤੇ ਭੰਗੜੇ ਪਾਏ ਜਾ ਰਹੇ ਹਨ

ਗੁਰਮੀਤ ਸੰਧੂ, ਅੰ੍ਰਿਮਤਸਰ: ਸਕਾਟਲੈਂਡ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਗੁਰੂ ਨਗਰੀ ਦੇ ਲਾਲ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਬੱਲ ਸਚੰਦਰ ਨੇ ਵੇਟ ਲਿਫਟਿੰਗ ਦੇ 110 ਕਿਲੋਗ੍ਰਾਮ ਭਾਰ ਵਰਗ ਤੋਂ ਵੀ ਵੱਧ ਓੁਪਨ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਂਸਲ ਕੀਤਾ। ਇਸ ਸਿਲਸਿਲੇ ਦੇ ਚੱਲਦਿਆਂ ਲਵਪ੍ਰੀਤ ਸਿੰਘ ਦੇ ਘਰ ਵਿਆਹ ਵਰਗਾ ਮਾਹੌਲ ਹੈ ਤੇ ਮਾਂਪਿਆਂ, ਰਿਸ਼ਤੇਦਾਰਾਂ ਤੇ ਹੋਰ ਚਹੇਤਿਆਂ ਦੇ ਵੱਲੋਂ ਢੋਲ ਦੇ ਡਗੇ ਤੇ ਭੰਗੜੇ ਪਾਏ ਜਾ ਰਹੇ ਹਨ ਜਦੋਂ ਕਿ ਲਵਪ੍ਰੀਤ ਸਿੰਘ ਦੇ ਮਾਤਾ^ਪਿਤਾ ਕਿਰਪਾਲ ਸਿੰਘ ਅਤੇ ਸੁਖਵਿੰਦਰ ਕੌਰ ਦਾ ਮੂੰਹ ਮਿੱਠਾ ਕਰਵਾੳਣ ਅਤੇ ਵਧਾਈਆਂ ਦਿੱਤੇ ਜਾਣ ਦਾ ਸਿਲਸਿਲਾ ਪੂਰੇ ਜੋਰਾਂ ਤੇ ਹੈ।
ਇਸ ਗੱਲ ਦੀ ਜਾਣਕਾਰੀ ਲਵਪ੍ਰੀਤ ਸਿੰਘ ਦੇ ਸ਼ੁਰੂਆਤੀ ਦੌਰ ਦੇ ਕੋਚ ਨੰਬਰਦਾਰ ਹੀਰਾ ਸਿੰਘ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਭਾਰਤੀ ਨੇਵੀ ਦੇ ਵਿੱਚ ਨੌਕਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 2022 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਉਹ ਵੇਟ ਲਿਫਟਿੰਗ ਪ੍ਰਤੀਯੋਗਤਾ ਦੇ ਦੌਰਾਨ ਬਰਾਊਂਜ ਮੈਡਲ ਹਾਂਸਲ ਕਰ ਚੁੱਕਾ ਹੈ। ਜਦੋਂ ਕਿ ਹੁਣ ਸਕਾਟਲੈਂਡ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਗੁਰੂ ਨਗਰੀ ਦੇ ਲਾਲ ਲਵਪ੍ਰੀਤ ਸਿੰਘ ਨਿਵਾਸੀ ਪਿੰਡ ਬੱਲ ਸਚੰਦਰ ਨੇ ਵੇਟ ਲਿਫਟਿੰਗ ਦੇ 110 ਕਿਲੋਗ੍ਰਾਮ ਭਾਰ ਵਰਗ ਤੋਂ ਵੀ ਵੱਧ ਓੁਪਨ ਮੁਕਾਬਲੇ ਵਿੱਚ ਸਿਲਵਰ ਮੈਡਲ ਹਾਂਸਲ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਾਡਲੇ ਸ਼ਗਿਰਧ ਦੇ ਕੋਲੋਂ ਭਾਰਤੀ ਨੇਵੀ ਦੇਸ਼ ਅਤੇ ਇਲਾਕੇ ਨੂੰ ਵੱਡੀਆਂ ਆਸਾਂ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵੇਟ ਲਿਫਟਿੰਗ ਦਾ ਸ਼ੌਂਕ ਸੀ ਤੇ ਕਈ ਘਰੇਲੂ ਤੇ ਸਮਾਜਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਉਸ ਨੇ ਇਸ ਖੇਡ ਨੂੰ ਰਸਮੀ ਤੌਰ ਤੇ ਅਪਣਾਉਂਦੇ ਹੋਏ ਖੇਡ ਗੁਰ ਸਿੱਖਣ ਦੇ ਨਾਲ^ਨਾਲ ਮੁਹਾਰਤ ਹਾਂਸਲ ਕੀਤੀ ਤੇ ਫਿਰ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਕਿਸਮਤ ਅਜਮਾਈ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਸ ਨੇ ਮਿਸਾਲੀ ਪ੍ਰਾਪਤੀਆਂ ਕੀਤੀਆਂ। ਨੇਵੀ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਉਸ ਨੇ ਆਪਣੇ ਇਸ ਸ਼ੌਂਕ ਨੂੰ ਮੱਠਾ ਨਹੀਂ ਪੈਣ ਦਿੱਤਾ। ਉFੱਧਰ ਰਾਸ਼ਟਰ ਮੰਡਲ ਖੇਡਾਂ ਸਿਲਵਰ ਮੈਡਲ ਜੇਤੂ ਵੇਟ ਲਿਫਟਰ ਲਵਪ੍ਰੀਤ ਸਿੰਘ ਦੇ ਮਾਤਾ^ਪਿਤਾ ਕਿਰਪਾਲ ਸਿੰਘ ਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਪਿੰਡ ਪਰਤਣ ਤੇ ਉਸ ਦਾ ਸ਼ਾਹੀਆਨਾ ਸਵਾਗਤ ਹੋਵੇਗਾ। ਪਿੰਡ ਵਾਸੀਆਂ ਦੇ ਵੱਲੋਂ ਵੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਜਿਹੇ ਹੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ।