ਵੇਰਕਾ ’ਚ ਡਿਪੂਆਂ ’ਤੇ ਘੱਟ ਕਣਕ ਮਿਲਣ ਦੀਆਂ ਸ਼ਿਕਾਇਤਾਂ ਦੇ ਅੰਬਾਰ. ਨਹੀਂ ਮਿਲਦਾ ਇਨਸਾਫ਼ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਡਿਪੂ ਹੋਲਡਰਾਂ ਖਿਲਾਫ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ, ਗਰੀਬ ਵਰਗ ਦੀ ਹੁੰਦੀ ਲੁੱਟ, ਖੱਜਲ ਖੁਆਰੀ ‘ਤੇ ਲੰਬੀਆਂ ਲਾਈਨਾਂ ਤੋਂ ਪ੍ਰੇਸ਼ਾਨ ਹੋ ਰਹੇ ਲੋਕਾਂ
Publish Date: Wed, 23 Sep 2026 04:17 PM (IST)
Updated Date: Wed, 23 Sep 2026 04:18 PM (IST)
ਡਿਪਟੀ ਕਮਿਸ਼ਨਰ ਨੂੰ ਵਫਦ ਦੇ ਰੂਪ ’ਚ ਮਿਲਿਆ ਜਾਵੇਗਾ : ਡਿੰਪਾ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਡਿਪੂ ਹੋਲਡਰਾਂ ਖਿਲਾਫ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ, ਗਰੀਬ ਵਰਗ ਦੀ ਹੁੰਦੀ ਲੁੱਟ, ਖੱਜਲ ਖੁਆਰੀ ‘ਤੇ ਲੰਬੀਆਂ ਲਾਈਨਾਂ ਤੋਂ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਸਾਰ ਲੈਣ ਲਈ ਸੱਤਾ ਧਿਰ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ। ਲੋਕਾਂ ਨੂੰ ਡੀਪੂਆਂ ਤੋਂ ਬਣਦੀ ਕਣਕ ਤੇ ਹੋਰ ਵਸਤਾਂ ਪੂਰੀਆਂ ਨਹੀ ਮਿਲ ਰਹੀਆਂ ਨੂੰ ਮੁੱਖ ਰੱਖਦਿਆਂ ਉਕਤ ਵਧੀਕੀਆਂ ਦੇ ਸਤਾਏ ਲੋਕ ਵੇਰਕਾ ਸਥਿਤ ਲੋਕਾਂ ਦੀ ਸਹੂਲਤ ਲਈ ਕਾਂਗਰਸ ਪਾਰਟੀ ਦੇ ਖੋਲ੍ਹੇ ਦਫਤਰ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਅੰਮ੍ਰਿਤਸਰ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਗਿੱਲ ਨੂੰ ਮਿਲੇ ਅਤੇ ਸਮੱਸਿਆ ਦਾ ਨਿਪਟਾਰਾ ਕਰਨ ਦੀ ਗੁਹਾਰ ਲਗਾਈ। ਸਮਾਜ ਸੇਵਿਕਾ ਗੁਰਮੀਤ ਕੌਰ, ਸੀਨੀਅਰ ਆਗੂ ਧਰਮਿੰਦਰ ਸ਼ਰਮਾ ਅਤੇ ਹੋਰ ਲੋਕਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਵੇਰਕਾ ’ਚ ਪਿਛਲੇ ਕਈ ਮਹੀਨਿਆਂ ਤੋਂ ਰਾਸ਼ਨ ਡੀਪੂ ਵਾਲਿਆਂ ਵੱਲੋਂ ਗਰੀਬਾਂ ਨੂੰ ਮਿਲ ਰਹੀ ਕਣਕ ’ਚ ਧਾਂਦਲੀ ਕਰਕੇ ਸਰਕਾਰ ਵੱਲੋਂ ਨਿਰਧਾਰਤ ਕੀਤੀ ਕਣਕ ਪੂਰੀ ਨਾ ਦੇ ਕੇ ਅੱਧੇ ਤੋਂ ਵੀ ਘੱਟ ਦਿੱਤੀ ਜਾ ਰਹੀ। ਜੇਕਰ ਇਸ ਵਿਰੁੱਧ ਕੋਈ ਅਵਾਜ਼ ਬੁਲੰਦ ਕਰਨ ਦੀ ਹਿੰਮਤ ਕਰਦਾ ਹੈ ਤਾਂ ਰਾਸ਼ਨ ਡੀਪੂ ਵਾਲੇ ਵੱਲੋਂ ਉਸ ਨਾਲ ਦੁਰਵਿਹਾਰ ਜਾਂ ਗਲਤ ਭਾਸ਼ਾ ਦੀ ਵਰਤੋਂ ਕਰਕੇ ਕਾਰਡ ਬੰਦ ਕਰਨ ਦੀਆਂ ਸਿੱਧੀਆ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਸਬੰਧ ’ਚ ਸਮਾਜ ਸੇਵਕ ਗੁਰਮੀਤ ਕੌਰ ਤੇ ਧਰਮਿੰਦਰ ਸ਼ਰਮਾ ਨੇ ਵੇਰਕਾ ਦੇ ਡੀਪੂ ਹੋਲਡਰ ਪਵਨ ਕੁਮਾਰ ਦਾ ਨਾਂ ਮੁੱਖ ਤੌਰ ’ਤੇ ਜਨਤਕ ਕੀਤਾ। ਉਨ੍ਹਾਂ ਕਿਹਾ ਕਿ ਇਲਾਕਾ ਇੰਸਪੈਕਟਰ ਤੋਂ ਲੈ ਕੇ ਮੁੱਖ ਦਫਤਰ ਤੱਕ ਵੀਡੀਓ ਵਾਇਰਲ ਕਰਕੇ ਭੇਜੀਆਂ ਗਈਆਂ ਹਨ ਅਤੇ ਇਸ ਵਰਤਾਰੇ ਸਬੰਧੀ ਫੂਡ ਸਪਲਾਈ ਦਫਤਰ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਜਾਣੂ ਕਰਵਾਇਆ ਗਿਆ ਹੈ, ਪਰ ਕਾਰਵਾਈ ਅੱਗੇ ਨਹੀ ਵਧੀ। ਕਈ ਹੋਰ ਲੋਕਾਂ ਦਫਤਰ ਵਿਖੇ ਰੋੰਂਗਟੇ ਖੜ੍ਹੇ ਕਰਨ ਵਾਲੀਆਂ ਸ਼ਿਕਾਇਤਾਂ ਦਾ ਜ਼ਿਕਰ ਕੀਤਾ। ਮਨਿੰਦਰ ਸਿੰਘ ਲੱਕੀ ਸੰਧੂ, ਸੁਖਦੇਵ ਸਿੰਘ ਸਹਿਮੀ, ਮੇਜਰ ਸਿੰਘ, ਸੁਭਾਸ਼ ਰਾਏ ਲਾਲੀ, ਜਤਿੰਦਰ ਕੁਮਾਰ, ਬੀਬੀ ਚਰਨਜੀਤ ਕੌਰ, ਮਲੱਖ ਰਾਏ, ਭੁਪਿੰਦਰ ਸਿੰਘ, ਦਿਨੇਸ਼ ਕੁਮਾਰ, ਗੁਰਵਿੰਦਰ ਸਿੰਂਘ ਭੋਲਾ, ਅਮਨ ਸਿੰਘ, ਜਤਿੰਦਰ ਸਿੰਘ, ਨਵਤੇਜ ਸਿੰਘ ਨੇ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਗੰਭੀਰਤਾ ਨਾਲ ਜਾਂਚ ਕਰਕੇ ਡੀਪੂ ਹੋਲਡਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਰੀ ਅਮਲ ’ਚ ਲਿਆਉਣੀ ਚਾਹੀਦੀ ਹੈ। ਉਧਰ ਹਲਕਾ ਇੰਚਾਰਜ ਜਸਬੀਰ ਸਿੰਘ ਡਿੰਪਾ ਨੇ ਲੋਕਾਂ ਦੀਆਂ ਕਣਕ ਧਾਂਦਲੀ ਸਬੰਧੀ ਸ਼ਿਕਾਇਤਾਂ ਸੁਣਨ ਉਪਰੰਤ ਸਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਕਣਕ ਘੱਟ ਦੇ ਕੇ ਗਰੀਬ ਲੋਕਾਂ ਦਾ ਹੱਕ ਮਾਰਨ ਅਤੇ ਗਲਤ ਵਤੀਰਾ ਅਖਤਿਆਰ ਕਰਨ ਵਾਲਿਆਂ ਨੂੰ ਕਿਸੇ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਹੋ ਰਹੀ ਡੀਪੂ ਹੋਲਡਰਾਂ ਦੀ ਵਧੀਕੀ ਖਿਲਾਫ ਛੇਤੀ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਕਾਰਵਾਈ ਲਈ ਧਾਂਦਲੀ ਤੋਂ ਜਾਣੁ ਕਰਵਾਇਆ ਜਾਵੇਗਾ। ਇਲਾਕੇ ਦੇ ਇੰਸਪੈਕਟਰ ਡਿੰਪਲ ਨੇ ਬਾਰ ਬਾਰ ਫੋਨ ਕਰਨ ਤੇ ਫੋਨ ਰਸੀਵ ਨਹੀਂ ਕੀਤਾ, ਜਦੋਂ ਕਿ ਦੂਸਰੇ ਇੰਸਪੈਕਟਰ ਗੁਲਸ਼ਨ ਕੁਮਾਰ ਨੇ ਰਿਪੋਰਟ ਉੱਪਰਲੇ ਅਧਿਕਾਰਆਂ ਕੋਲ ਚਲੀ ਗਈ ਹੈ, ਤੁਹਾਨੂੰ ਕੁਝ ਨਹੀ ਦੱਸ ਸਕਦੇ ਕਹਿ ਕੇ ਫੋਨ ਬੰਦ ਕਰ ਦਿੱਤਾ। ਜਦੋਂ ਇਸ ਸਬੰਧੀ ਡੀਐੱਫਐੱਸਓ ਮਹਿੰਦਰ ਅਰੋੜਾ ਨਾਲ ਵੇਰਕਾ ’ਚ ਰਾਸ਼ਨ ਡੀਪੂਆਂ ਤੇ ਘੱਟ ਕਣਕ ਵੰਡ ਦੀ ਚਿਰਾਂ ਤੋਂ ਲਟਕੀ ਆ ਰਹੀ ਕਾਰਵਾਈ ਸਬੰਧੀ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਮਹੀਨੇ ਪਹਿਲਾਂ ਇਨਕੁਆਰੀ ਮਾਰਕ ਹੋਈ ਸੀ। ਜਿਸ ਦੀ ਰਿਪੋਰਟ ਬਣਾ ਕੇ ਕਾਰਵਾਈ ਲਈ ਜ਼ਿਲ੍ਹਾ ਦਫਤਰ ਭੇਜ ਦਿੱਤੀ ਗਈ ਹੈ। ਇਸ ਬਾਰੇ ਉੱਚ ਅਧਿਕਾਰੀ ਜਤਿਨ ਵਰਮਾ ਕਾਰਵਾਈ ਕਰਨਗੇ।