ਲਿਟਲ ਬੱਡਸ ਪਬਲਿਕ ਸਕੂਲ ਨੇ ਬੱਚਿਆਂ ਦਾ ਟੂਰ ਕਰਵਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੰਡਵਾਲਾ ਸਥਿਤ ਲਿਟਲ ਬੱਡਸ ਪਬਲਿਕ ਸਕੂਲ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ
Publish Date: Tue, 03 Nov 2026 04:20 PM (IST)
Updated Date: Tue, 03 Nov 2026 04:23 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੰਡਵਾਲਾ ਸਥਿਤ ਲਿਟਲ ਬੱਡਸ ਪਬਲਿਕ ਸਕੂਲ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਚੰਡੀਗੜ੍ਹ ਦਾ ਵਿੱਦਿਅਕ ਤੇ ਮਨੋਰੰਜਕ ਟੂਰ ਕਰਵਾਇਆ ਗਿਆ। ਇਹ ਟੂਰ ਸਕੂਲ ਦੇ ਪ੍ਰੈਜ਼ੀਡੈਂਟ ਸੁਰਿੰਦਰ ਪਾਲ ਸਿੰਘ ਤੇ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਸਭ ਤੋਂ ਪਹਿਲਾਂ ਛੱਤਬੀੜ ਚਿੜੀਆ ਘਰ ਦੀ ਸੈਰ ਕਰਵਾਈ ਗਈ। ਉਥੇ ਬੱਚਿਆਂ ਨੇ ਸ਼ੇਰ, ਹਾਥੀ, ਜ਼ੈਬਰਾ, ਵੱਖ-ਵੱਖ ਕਿਸਮ ਦੇ ਪੰਛੀ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਨੇੜਿਓਂ ਵੇਖਿਆ। ਅਧਿਆਪਕਾਂ ਵਲੋਂ ਬੱਚਿਆਂ ਨੂੰ ਹਰ ਜਾਨਵਰ ਦੀ ਜੀਵਨ ਸ਼ੈਲੀ, ਖਾਣ-ਪੀਣ ਤੇ ਉਨ੍ਹਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਬੱਚਿਆਂ ਨੂੰ ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਝੀਲ ਅਤੇ ਰੌਕ ਗਾਰਡਨ ਦੀ ਸੈਰ ਵੀ ਕਰਵਾਈ ਗਈ। ਰੌਕ ਗਾਰਡਨ ਦੀਆਂ ਕਲਾਕ੍ਰਿਤੀਆਂ ਵੇਖ ਕੇ ਬੱਚੇ ਬਹੁਤ ਪ੍ਰਭਾਵਿਤ ਹੋਏ। ਸੁਖਨਾ ਝੀਲ ਤੇ ਬੱਚਿਆਂ ਨੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ। ਸਾਰੇ ਦਿਨ ਬੱਚਿਆਂ ਨੇ ਖੂਬ ਮਸਤੀ ਕੀਤੀ, ਖੇਡਾਂ ਖੇਡੀਆਂ ਅਤੇ ਮਨੋਰੰਜਨ ਦਾ ਭਰਪੂਰ ਆਨੰਦ ਮਾਣਿਆ। ਇਹ ਟੂਰ ਸਿਰਫ ਘੁੰਮਣ-ਫਿਰਨ ਲਈ ਨਹੀਂ ਸਗੋਂ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਬਾਹਰ ਕੱਢ ਕੇ ਅਮਲੀ ਗਿਆਨ ਦੇਣ ਲਈ ਕਰਵਾਇਆ ਗਿਆ ਸੀ। ਇਸ ਮੌਕੇ ਤੇ ਸਕੂਲ ਦੇ ਪ੍ਰੈਜੀਡੈਂਟ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਬੱਚਿਆਂ ਨੂੰ ਸਿਰਫ ਕਿਤਾਬਾਂ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਕੁਦਰਤ ਅਤੇ ਵਾਤਾਵਰਨ ਨਾਲ ਜੋੜਨਾ ਹੈ। ਇਹ ਜਾਨਵਰ ਵੀ ਸਾਡੇ ਸਮਾਜ ਤੇ ਵਾਤਾਵਰਨ ਦਾ ਅਹਿਮ ਹਿੱਸਾ ਹਨ। ਜੇਕਰ ਅਸੀਂ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਜਾਨਵਰਾਂ ਦੀ ਸੁਰੱਖਿਆ ਕਰਨੀ ਬਹੁਤ ਜ਼ਰੂਰੀ ਹੈ। ਅਜਿਹੇ ਟੂਰਾਂ ਨਾਲ ਬੱਚਿਆਂ ਵਿੱਚ ਜਾਨਵਰਾਂ ਪ੍ਰਤੀ ਪਿਆਰ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ। ਪ੍ਰਿੰਸੀਪਲ ਸੁਰਿੰਦਰ ਕੌਰ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਤੇ ਬੱਚਿਆਂ ਲਈ ਅਜਿਹੇ ਵਿਿਦਅਕ ਟੂਰ ਕਰਵਾਉਂਦੇ ਰਹਿੰਦੇ ਹਾਂ ਤਾਂ ਜੋ ਉਨ੍ਹਾਂ ਦਾ ਮਾਨਸਿਕ ਵਿਕਾਸ ਹੋ ਸਕੇ। ਬੱਚੇ ਕਲਾਸ ਵਿਚ ਜੋ ਕੁਝ ਕਿਤਾਬਾਂ ਵਿਚ ਪੜ੍ਹਦੇ ਹਨ, ਉਸ ਨੂੰ ਅੱਖੀਂ ਵੇਖ ਕੇ ਉਨ੍ਹਾਂ ਦੀ ਸਿੱਖਿਆ ਹੋਰ ਪੱਕੀ ਹੁੰਦੀ ਹੈ। ਸਾਰੇ ਬੱਚੇ ਬਹੁਤ ਖੁਸ਼ ਸਨ ਤੇ ਅਸੀਂ ਭਵਿੱਖ ਵਿਚ ਵੀ ਅਜਿਹੇ ਟੂਰ ਕਰਵਾਉਂਦੇ ਰਹਾਂਗੇ। ਅੰਤ ਵਿਚ ਸਾਰੇ ਬੱਚੇ ਸੁਰੱਖਿਅਤ ਸਕੂਲ ਪਰਤੇ ਅਤੇ ਆਪਣੇ ਮਾਪਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।