ਵਾਰਡ ’ਚ ਦਸ ਦਿਨਾਂ ਤੋਂ ਲੀਕੇਜ, ਕਿਸੇ ਸਾਰ ਨਹੀਂ ਲਈ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਹਲਕਾ ਪੂਰਬੀ ਅਧੀਨ ਆਉਂਦੀ ਨਗਰ ਨਿਗਮ ਕੌਂਸਲਰ ਸਤਨਾਮ ਸਿੰਘ ਸਾਬਾ ਦੀ ਵਾਰਡ ਨੰਬਰ 24
Publish Date: Tue, 29 Sep 2026 04:12 PM (IST)
Updated Date: Tue, 29 Sep 2026 04:15 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਹਲਕਾ ਪੂਰਬੀ ਅਧੀਨ ਆਉਂਦੀ ਨਗਰ ਨਿਗਮ ਕੌਂਸਲਰ ਸਤਨਾਮ ਸਿੰਘ ਸਾਬਾ ਦੀ ਵਾਰਡ ਨੰਬਰ 24 ਕ੍ਰਿਸ਼ਨਾ ਨਗਰ ਬਜ਼ਾਰ ’ਚ ਪਿਛਲੇ ਦਸ ਦਿਨਾਂ ਤੋਂ ਪਾਣੀ ਲੀਕੇਜ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਸਬੰਧੀ ਇਲਾਕਾ ਵਾਸੀਆਂ ਵੱਲੋਂ ਕੌਂਸਲਰ ਨੂੰ ਜਾਣੂ ਕਰਾਉਣ ਦੇ ਬਾਵਜੂਦ ਅਜੇ ਤੱਕ ਲੀਕੇਜ ਨੂੰ ਦਰੁਸਤ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਜਦਕਿ ਰੋਜ਼ਾਨਾ ਵਾਰਡ ਕੌਂਸਲਰ ਵੀ ਇਸੇ ਬਾਜ਼ਾਰ ’ਚੋਂ ਹੀ ਲੰਘਦੇ ਹਨ ਅਤੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਸ਼ਾਮ ਛੇ ਵਜੇ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਥੇ ਪਹਿਲਾਂ ਲੰਘਣ ਦੀ ਹੋੜ ’ਚ ਵਾਹਨ ਚਾਲਕ ਇਕ ਦੂਸਰੇ ਨਾਲ ਉਲਝਦੇ ਵੀ ਦਿਖਾਈ ਦਿੰਦੇ ਹਨ। ਦੁਕਾਨਦਾਰਾਂ ਸੋਨੂੰ, ਯਾਦਵਿੰਦਰ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਜਸ਼ਨਦੀਪ ਸਿੰਘ, ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਬਜ਼ਾਰ ਦੇ 100 ਮੀਟਰ ਟੁਕੜੇ ’ਚ ਪਾਈਪਾਂ ਦੀ ਖਸਤਾ ਹਾਲਤ ਕਾਰਨ ਇਕ ਡੇਢ-ਦੋ ਮਹੀਨੇ ’ਚ ਲਗਪਗ ਛੇ ਥਾਵਾਂ ਤੋਂ ਲੀਕੇਜ਼ ਦੀ ਸਮੱਸਿਆ ਆ ਚੁੱਕੀ ਹੈ। ਇਲਾਕਾ ਵਾਸੀਆਂ ਨਿਗਮ ਮੇਅਰ ਤੋਂ ਮੰਗ ਕੀਤੀ ਕਿ ਬਜ਼ਾਰ ਵਿਚੋਂ ਪਾਣੀ ਦੀ ਲੀਕੇਜ ਨੂੰ ਦਰੁਸਤ ਕਰਕੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਬੰਧੀ ਵਾਰਡ ਕੌਂਸਲਰ ਸਤਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੀਕੇਜ਼ ਇਕ ਦੋ ਦਿਨਾਂ ਤੱਕ ਠੀਕ ਕਰਵਾ ਦਿੱਤੀ ਜਾਵੇਗੀ।