ਗੋਲ਼ੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ ਛੇਹਰਟਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਗੋਲ਼ੀਆਂ ਦੇ ਖੋਲ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਬਿੱਟੂ ਵਾਸੀ ਸ਼ੂਗਰ ਮਿੱਲ ਕਾਲੋਨੀ ਖੰਡਵਾਲਾ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 6.30 ਵਜੇ ਉਹ ਖਾਲਸਾ ਕਾਲਜ ਨੇੜੇ ਆਪਣਾ ਆਟੋ ਖੜ੍ਹਾ ਕਰ ਕੇ ਦੁਕਾਨ ਤੋਂ ਕੋਲਡ ਡਰਿੰਕ ਖਰੀਦਣ ਗਿਆ ਤਾਂ ਅਚਾਨਕ ਉਥੋਂ ਇਕ ਵਿਅਕਤੀ ਉਸ ਦਾ ਆਟੋ ਲੈ ਕੇ ਖੰਡਵਾਲਾ ਸਾਈਡ ਵੱਲ ਭੱਜ ਗਿਆ।

ਸੁਰਿੰਦਰ ਸਿੰਘ ਵਿਰਦੀ, ਛੇਹਰਟਾ: ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਸ਼ੂਗਰ ਮਿੱਲ ਕਾਲੋਨੀ ਖੰਡਵਾਲਾ ਵਿਖੇ ਕੁਝ ਨੌਜਵਾਨਾਂ ਵਲੋਂ ਆਟੋ ਲੁੱਟਣ ਵਾਲੇ ਵਿਅਕਤੀ ਨੂੰ ਬਚਾਉਣ ਲੱਗੇ ਤਾਂ ਉਕਤ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਗੋਲ਼ੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ ਛੇਹਰਟਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਗੋਲ਼ੀਆਂ ਦੇ ਖੋਲ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਬਿੱਟੂ ਵਾਸੀ ਸ਼ੂਗਰ ਮਿੱਲ ਕਾਲੋਨੀ ਖੰਡਵਾਲਾ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 6.30 ਵਜੇ ਉਹ ਖਾਲਸਾ ਕਾਲਜ ਨੇੜੇ ਆਪਣਾ ਆਟੋ ਖੜ੍ਹਾ ਕਰ ਕੇ ਦੁਕਾਨ ਤੋਂ ਕੋਲਡ ਡਰਿੰਕ ਖਰੀਦਣ ਗਿਆ ਤਾਂ ਅਚਾਨਕ ਉਥੋਂ ਇਕ ਵਿਅਕਤੀ ਉਸ ਦਾ ਆਟੋ ਲੈ ਕੇ ਖੰਡਵਾਲਾ ਸਾਈਡ ਵੱਲ ਭੱਜ ਗਿਆ। ਉਸ ਨੇ ਤੁਰੰਤ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਗੁਰਮੁੱਖ ਸਿੰਘ ਅਤੇ ਸੋਨੂੰ ਨੂੰ ਦੱਸਿਆ ਤਾਂ ਉਨ੍ਹਾਂ ਨੇ ਖੰਡਵਾਲਾ ਚੌਕ ਵਿੱਚ ਆਟੋ ਨੂੰ ਘੇਰ ਲਿਆ। ਗੁਰਮੁਖ ਸਿੰਘ ਅਤੇ ਸੋਨੂੰ ਨੇ ਦੱਸਿਆ ਕਿ ਉਕਤ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਸੀ, ਜਦੋਂ ਉਨ੍ਹਾਂ ਉਸ ਨੂੰ ਆਟੋ ਚੋਰੀ ਕਰ ਕੇ ਭੱਜਣ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ |
ਇਸ ਦੌਰਾਨ ਕੁਝ ਨੌਜਵਾਨ ਉਥੇ ਆ ਗਏ ਅਤੇ ਬਿਨਾਂ ਕਿਸੇ ਕਾਰਨ ਉਸ ਨਾਲ ਲੜਨ ਲੱਗੇ। ਜਦੋਂ ਉਹ ਉਥੋਂ ਆਟੋ ਲੈ ਕੇ ਘਰ ਪਰਤਿਆ ਤਾਂ ਅਚਾਨਕ ਸਾਬੂ, ਗਵਾਲਾ, ਅਭੀ ਅਤੇ ਭਰਤ ਪਿਸ਼ੋਰੀਆ ਆਪਣੇ 20-25 ਬਾਈਕ ਸਵਾਰ ਨੌਜਵਾਨਾਂ ਨਾਲ ਉਸ ਦੀ ਗਲੀ ਵਿੱਚ ਆ ਗਏ ਅਤੇ ਉਸ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਬੜੀ ਮੁਸ਼ਕਲ ਭੱਜ ਕੇ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਹਮਲਾਵਰਾਂ ਨੇ ਕਰੀਬ ਸੱਤ ਵਾਰ ਫਾਇਰ ਕੀਤੇ। ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਮੌਕੇ ਤੋਂ ਚਾਰ ਖਾਲੀ ਖੋਲ ਵੀ ਬਰਾਮਦ ਕਰਵਾਏ ਹਨ। ਇਸ ਲੜਾਈ ਦੌਰਾਨ ਸੋਨੂੰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।
ਪੁਲਿਸ ਵੱਲੋਂ ਪੱਤਰਕਾਰਾਂ ਨੂੰ ਇਸ ਮਾਮਲੇ ਦੀ ਕਵਰੇਜ ਕਰਨ ਤੋਂ ਵੀ ਰੋਕ ਦਿੱਤਾ ਗਿਆ ਅਤੇ ਜਦ ਪੱਤਰਕਾਰਾਂ ਵਲੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਗਿਆ। ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜਾਂਚ ਕੀਤੀ ਜਾ ਰਹੀ ਹੈ।