ਕੇਪੀਐੱਮਜੀ ਨੇ ਜੀਐੱਨਡੀਯੂ ਦੇ 19 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਕੀਤੀ ਚੋਣ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਿਦਆਰਥੀਆਂ ਨੇ ਕਾਰਪੋਰੇਟ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਵਿਸ਼ਵ ਪੱਧਰੀ ਸਲਾਹਕਾਰੀ ਕੰਪਨੀ ਕੇਪੀਐਮਜੀ ਵਿਚ 19
Publish Date: Fri, 11 Sep 2026 06:19 PM (IST)
Updated Date: Fri, 11 Sep 2026 06:22 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਿਦਆਰਥੀਆਂ ਨੇ ਕਾਰਪੋਰੇਟ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਵਿਸ਼ਵ ਪੱਧਰੀ ਸਲਾਹਕਾਰੀ ਕੰਪਨੀ ਕੇਪੀਐਮਜੀ ਵਿਚ 19 ਵਿਿਦਆਰਥੀਆਂ ਦੀ ਚੋਣ ਨਾਲ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ। ਬੈਚ 2027 ਦੇ ਇਨ੍ਹਾਂ ਵਿਿਦਆਰਥੀਆਂ ਦੀ ਚੋਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਕੈਂਪਸ ਪਲੇਸਮੈਂਟ ਡਰਾਈਵ ਦੌਰਾਨ ਕੀਤੀ ਗਈ। ਬਹੁ-ਪੜਾਅ ਵਾਲੀ ਚੋਣ ਪ੍ਰਕਿਿਰਆ ਤਹਿਤ ਆਖ਼ਰੀ ਸਾਲ ਦੇ ਬੀਟੈੱਕ ਵਿਿਦਆਰਥੀਆਂ ਨੂੰ ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ, ਸਿਵਲ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਿਸ਼ਆਂ ਵਿੱਚ ਆਨਲਾਈਨ ਮੁਲਾਂਕਣ, ਗਰੁੱਪ ਡਿਸਕਸ਼ਨ, ਤਕਨੀਕੀ ਇੰਟਰਵਿਊ ਅਤੇ ਐੱਚ.ਆਰ. ਇੰਟਰਵਿਊ ਦੇ ਪੜਾਅ ਵਿੱਚੋਂ ਲੰਘਣਾ ਪਿਆ। ਚੁਣੇ ਗਏ ਵਿਿਦਆਰਥੀਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਮ੍ਰਿਤਸਰ ਮੁੱਖ ਕੈਂਪਸ ਦੇ ਨਾਲ-ਨਾਲ ਜਲੰਧਰ ਅਤੇ ਗੁਰਦਾਸਪੁਰ ਖੇਤਰੀ ਕੈਂਪਸਾਂ ਦੇ ਵਿਿਦਆਰਥੀ ਵੀ ਸ਼ਾਮਲ ਹਨ। ਕੇਪੀਐੱਮਜੀ ਵੱਲੋਂ ਵਿਿਦਆਰਥੀਆਂ ਦੀ ਚੋਣ ਦੋ ਪ੍ਰਮੁੱਖ ਪ੍ਰੋਫਾਈਲਾਂ ਲਈ ਕੀਤੀ ਗਈ ਹੈ। ਇਨ੍ਹਾਂ ਵਿਚੋਂ 8 ਵਿਿਦਆਰਥੀਆਂ ਦੀ ਚੋਣ ਜੀਆਰਸੀਐੱਸ ਟੈੱਕ ਅਤੇ ਟੈਲੀਕਾਮ ਪ੍ਰੋਫਾਈਲ ਲਈ ਕੀਤੀ ਗਈ ਹੈ, ਜਿਨ੍ਹਾਂ ਨੂੰ 6 ਲੱਖ ਰੁਪਏ ਸਾਲਾਨਾ ਦਾ ਪੈਕੇਜ ਮਿਲੇਗਾ, ਜਦਕਿ 11 ਵਿਿਦਆਰਥੀਆਂ ਦੀ ਚੋਣ ਸਾਈਬਰ ਰਿਸਕ ਐਂਡ ਕੰਪਲਾਇੰਸ ਪ੍ਰੋਫਾਈਲ ਲਈ ਕੀਤੀ ਗਈ ਹੈ, ਜਿਸ ਲਈ 5 ਲੱਖ ਰੁਪਏ ਸਾਲਾਨਾ ਦਾ ਪੈਕੇਜ ਦਿੱਤਾ ਗਿਆ ਹੈ। ਪੂਰੇ ਸਮੇਂ ਦੀ ਨੌਕਰੀ ਤੋਂ ਇਲਾਵਾ ਸਾਰੇ ਚੁਣੇ ਗਏ ਵਿਿਦਆਰਥੀਆਂ ਨੂੰ ਜਨਵਰੀ ਤੋਂ ਜੂਨ ਤੱਕ ਛੇ ਮਹੀਨੇ ਦੀ ਇੰਟਰਨਸ਼ਿਪ ਦੀ ਪੇਸ਼ਕਸ਼ ਵੀ ਕੀਤੀ ਗਈ ਹੈ, ਜਿਸ ਦੌਰਾਨ ਉਨ੍ਹਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਪ੍ਰਾਪਤੀ ’ਤੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪ੍ਰਮੁੱਖ ਸੂਚਨਾ ਤਕਨਾਲੋਜੀ ਅਤੇ ਕਾਰਪੋਰੇਟ ਕੰਪਨੀਆਂ ਵੱਲੋਂ ਲਗਾਤਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਦੀ ਚੋਣ ਕਰਨਾ ਯੂਨੀਵਰਸਿਟੀ ਵਿੱਚ ਦਿੱਤੀ ਜਾ ਰਹੀ ਮਿਆਰੀ ਤਕਨੀਕੀ ਸਿੱਖਿਆ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦਾ ਪ੍ਰਮਾਣ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ ਅਤੇ ਰਜਿਸਟਰਾਰ ਪ੍ਰੋ. ਕੇ.ਐੱਸ. ਚਾਹਲ ਨੇ ਕਿਹਾ ਕਿ ਜੀਐਨਡੀਯੂ ਇੰਜੀਨੀਅਰਿੰਗ ਦੇ ਵਿਿਦਆਰਥੀਆਂ ਨੂੰ ਵਿਸ਼ੇ ਨਾਲ ਸਬੰਧਤ ਤਕਨੀਕੀ ਮੁਹਾਰਤ ਦੇ ਨਾਲ-ਨਾਲ ਵਿਹਾਰਕ ਹੁਨਰ ਵੀ ਪ੍ਰਦਾਨ ਕਰ ਰਹੀ ਹੈ। ਇਸ ਨਾਲ ਵਿਿਦਆਰਥੀ ਮੁਕਾਬਲੇ ਵਾਲੀਆਂ ਚੋਣ ਪ੍ਰਕਿਿਰਆਵਾਂ ਵਿੱਚ ਸਫਲ ਹੋਣ ਦੇ ਨਾਲ-ਨਾਲ ਵਿਸ਼ਵ ਪੱਧਰੀ ਕੰਪਨੀਆਂ ਵਿੱਚ ਪੇਸ਼ੇਵਰ ਭੂਮਿਕਾਵਾਂ ਨੂੰ ਸਫਲਤਾਪੂਰਵਕ ਨਿਭਾਉਣ ਦੇ ਯੋਗ ਬਣ ਰਹੇ ਹਨ। ਡਾਇਰੈਕਟੋਰੇਟ ਆਫ਼ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਰਪੋਰੇਟ ਭਰਤੀ ਲਈ ਲਗਾਤਾਰ ਪ੍ਰਮੁੱਖ ਸੰਸਥਾ ਵਜੋਂ ਉੱਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੈਚ 2027 ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਪ੍ਰਮੁੱਖ ਕੰਪਨੀਆਂ ਕੈਂਪਸ ਪਲੇਸਮੈਂਟ ਲਈ ਯੂਨੀਵਰਸਿਟੀ ਦਾ ਦੌਰਾ ਕਰਨਗੀਆਂ।