ਨਵਜੋਤ ਸਿੱਧੂ ਦੀ ਪੋਤੀ ਨੂੰ ਕਿੰਨਰਾਂ ਨੇ ਦਿੱਤਾ ਅਨੋਖਾ ਆਸ਼ੀਰਵਾਦ, ਲਾਡ ਲਡਾਉਂਦਿਆਂ ਬੋਲੇ- 'ਜਦੋਂ DGP ਬਣੇਗੀ, ਸਵਾ ਕਰੋੜ ਲਵਾਂਗੇ' ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਨਵਜੋਤ ਸਿੰਘ ਸਿੱਧੂ ਹਾਲ ਹੀ ਵਿੱਚ ਦਾਦਾ ਬਣੇ ਹਨ। ਉਨ੍ਹਾਂ ਦੀ ਨੂੰਹ ਇਨਾਇਤ ਨੇ ਧੀ ਨੂੰ ਜਨਮ ਦਿੱਤਾ ਹੈ। ਪੋਤੀ ਦੇ ਜਨਮ ਤੋਂ ਬਾਅਦ ਨਵਜੋਤ ਸਿੰਘ ਕਾਫ਼ੀ ਖੁਸ਼ ਹਨ। ਇਸ ਦੌਰਾਨ ਉਨ੍ਹਾਂ ਨੇ ਖੁਸ਼ੀਆਂ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ ਹਨ। ਨੰਨ੍ਹੀ ਬੱਚੀ ਦਾ ਜਨਮ 1 ਅਕਤੂਬਰ ਨੂੰ ਹੋਇਆ ਸੀ।
Publish Date: Wed, 11 Nov 2026 12:25 PM (IST)
Updated Date: Wed, 11 Nov 2026 12:28 PM (IST)
ਡਿਜੀਟਲ ਡੈਸਕ, ਅੰਮ੍ਰਿਤਸਰ - ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਨਵਜੋਤ ਸਿੰਘ ਸਿੱਧੂ ਹਾਲ ਹੀ ਵਿੱਚ ਦਾਦਾ ਬਣੇ ਹਨ। ਉਨ੍ਹਾਂ ਦੀ ਨੂੰਹ ਇਨਾਇਤ ਨੇ ਧੀ ਨੂੰ ਜਨਮ ਦਿੱਤਾ ਹੈ। ਪੋਤੀ ਦੇ ਜਨਮ ਤੋਂ ਬਾਅਦ ਨਵਜੋਤ ਸਿੰਘ ਕਾਫ਼ੀ ਖੁਸ਼ ਹਨ। ਇਸ ਦੌਰਾਨ ਉਨ੍ਹਾਂ ਨੇ ਖੁਸ਼ੀਆਂ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ ਹਨ। ਨੰਨ੍ਹੀ ਬੱਚੀ ਦਾ ਜਨਮ 1 ਅਕਤੂਬਰ ਨੂੰ ਹੋਇਆ ਸੀ।
ਪੋਤੀ ਨੂੰ ਕਿੰਨਰਾਂ ਨੇ ਦਿੱਤਾ ਆਸ਼ੀਰਵਾਦ ਪੋਤੀ ਦੇ ਜਨਮ ਤੋਂ ਬਾਅਦ ਕਿੰਨਰ ਭਾਈਚਾਰੇ ਦੇ ਲੋਕ ਵੀ ਸਿੱਧੂ ਦੇ ਘਰ ਵਧਾਈ ਦੇਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨੰਨ੍ਹੀ ਬੱਚੀ ਨੂੰ ਲਾਡ-ਪਿਆਰ ਕੀਤਾ। ਬੱਚੀ ਨੂੰ ਆਸ਼ੀਰਵਾਦ ਦਿੰਦਿਆਂ ਕਿੰਨਰਾਂ ਨੇ ਕਿਹਾ ਕਿ ਇਹ ਬੱਚੀ ਪੂਰੀ ਦੁਨੀਆ ਵਿੱਚ ਟੌਪ ਕਰੇਗੀ।
ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਸਿੰਘ ਕੌਰ ਨੂੰ ਕਿਹਾ ਕਿ ਜਿਸ ਦਿਨ ਇਹ ਬੱਚੀ ਆਈਪੀਐੱਸ ਅਧਿਕਾਰੀ ਬਣੇਗੀ, ਉਸ ਦਿਨ ਉਹ ਸਵਾ ਕਰੋੜ ਰੁਪਏ ਲੈਣਗੇ। ਉਨ੍ਹਾਂ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਬੱਚੀ ਪੰਜਾਬ ਦੀ ਡੀਜੀਪੀ ਹੈੱਡਕੁਆਰਟਰ ਲੱਗੇ। ਇਸ ਦੌਰਾਨ ਨਵਜੋਤ ਸਿੰਘ ਸਮੇਤ ਪੂਰਾ ਪਰਿਵਾਰ ਕਾਫ਼ੀ ਖੁਸ਼ ਨਜ਼ਰ ਆ ਰਿਹਾ ਸੀ।
ਨਵਜੋਤ ਸਿੰਘ ਨੇ ਕਿੰਨਰਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲਿਆ ਅਤੇ ਉਨ੍ਹਾਂ ਨਾਲ ਡਾਂਸ ਵੀ ਕੀਤਾ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ 'ਤੇ ਯੂਜ਼ਰਜ਼ ਨੇ ਵੀ ਬੱਚੀ ਨੂੰ ਆਸ਼ੀਰਵਾਦ ਦਿੰਦਿਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
1 ਅਕਤੂਬਰ ਨੂੰ ਹੋਇਆ ਸੀ ਜਨਮ ਬੱਚੀ ਦਾ ਜਨਮ 1 ਅਕਤੂਬਰ ਨੂੰ ਹੋਇਆ ਸੀ। ਪਰਿਵਾਰ ਨੇ ਧੀ ਦਾ ਨਾਂ ਆਰਿਆ ਰੱਖਿਆ ਹੈ। ਜਨਮ ਤੋਂ ਬਾਅਦ ਸਿੱਧੂ ਨੇ ਪੋਤੀ ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਬੱਚੀ ਦੇ ਪੈਰ ਆਪਣੇ ਮੱਥੇ ਨਾਲ ਲਗਾਉਂਦਿਆਂ ਲਿਖਿਆ ਸੀ, "ਮਾਤਾ ਪਾਰਵਤੀ ਦਾ ਆਸ਼ੀਰਵਾਦ। ਉਨ੍ਹਾਂ ਨੇ ਮੈਨੂੰ ਇਸ ਸਾਲ ਜਨਵਰੀ ਵਿੱਚ ਗੁਪਤ ਨਵਰਾਤਰੀ ਦੀ ਅਸ਼ਟਮੀ ਵਾਲੇ ਦਿਨ ਹੀ ਪੋਤੀ ਆਰਿਆ ਦੀ ਝਲਕ ਦਿਖਾਈ ਸੀ।"