ਖਾਲਸਾ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਲਾਈਡ ਐਂਡ ਹੈਲਥਕੇਅਰ ਸਾਇੰਸਿਜ਼, ਸਕੂਲ ਆਫ਼ ਲਾਈਫ਼ ਸਾਇੰਸਿਜ਼ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ ਵੱਲੋਂ ਸਾਂਝੇ ਤੌਰ ’ਤੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ।
Publish Date: Wed, 16 Sep 2026 05:17 PM (IST)
Updated Date: Wed, 16 Sep 2026 05:20 PM (IST)
ਸਿਹਤਮੰਦ ਸਮਾਜ ਦੀ ਨੀਂਹ ਤੰਦਰੁਸਤ ਵਿਅਕਤੀ ਤੋਂ ਰੱਖੀ ਜਾਂਦੀ : ਡਾ. ਮਹਿਲ ਸਿੰਘ ਸਹੀ ਪੋਸ਼ਣ ਸਰੀਰਿਕ ਤੰਦਰੁਸਤੀ, ਮਾਨਸਿਕ ਵਿਕਾਸ ਅਤੇ ਪੜ੍ਹਾਈ ’ਚ ਬੇਹਤਰ ਪ੍ਰਦਰਸ਼ਨ ਲਈ ਮਹੱਤਵਪੂਰਨ : ਡਾ. ਸੁਰਿੰਦਰ ਕੌਰ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਲਾਈਡ ਐਂਡ ਹੈਲਥਕੇਅਰ ਸਾਇੰਸਿਜ਼, ਸਕੂਲ ਆਫ਼ ਲਾਈਫ਼ ਸਾਇੰਸਿਜ਼ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ ਵੱਲੋਂ ਸਾਂਝੇ ਤੌਰ ’ਤੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ। ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਗਏ ਉਕਤ ਪ੍ਰੋਗਰਾਮ ਦੌਰਾਨ ਵਿਿਦਆਰਥੀਆਂ ਨੂੰ ਸੰਤੁਲਿਤ ਖੁਰਾਕ, ਸਿਹਤਮੰਦ ਜੀਵਨ-ਸ਼ੈਲੀ, ਪੋਸ਼ਣ ਦੀ ਮਹੱਤਤਾ ਅਤੇ ਪਰਿਵਾਰਕ ਖੁਰਾਕੀ ਆਦਤਾਂ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਅਜੋਕੇ ਤੇਜ਼ ਰਫ਼ਤਾਰ ਜੀਵਨ ’ਚ ਸਿਹਤਮੰਦ ਰਹਿਣ ਲਈ ਪੋਸ਼ਣ ਪ੍ਰਤੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਨੀਂਹ ਸਿਹਤਮੰਦ ਵਿਅਕਤੀ ਤੋਂ ਰੱਖੀ ਜਾਂਦੀ ਹੈ ਅਤੇ ਇਸ ’ਚ ਸੰਤੁਲਿਤ ਖੁਰਾਕ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਵਿਿਦਆਰਥੀਆਂ ਨੂੰ ਜੰਕ ਫੂਡ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੋਂ ਬਚ ਕੇ ਕੁਦਰਤੀ ਅਤੇ ਪੌਸ਼ਟਿਕ ਭੋਜਨ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਿਦਆਰਥੀਆਂ ਨੂੰ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਨ ਦਾ ਮੌਕਾ ਦਿੰਦੇ ਹਨ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਪੋਸ਼ਣ ਸਿਰਫ਼ ਭੋਜਨ ਦੀ ਮਾਤਰਾ ਨਾਲ ਨਹੀਂ, ਸਗੋਂ ਉਸ ਦੀ ਗੁਣਵੱਤਾ ਅਤੇ ਸੰਤੁਲਨ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਿਦਆਰਥੀਆਂ ’ਚ ਸਿਹਤਮੰਦ ਖੁਰਾਕ ਅਤੇ ਜੀਵਨ-ਸ਼ੈਲੀ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਵਿਿਦਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਫਲਾਂ, ਸਬਜ਼ੀਆਂ, ਦਾਲਾਂ, ਅਨਾਜ ਅਤੇ ਹੋਰ ਪੌਸ਼ਟਿਕ ਖਾਧ ਪਦਾਰਥਾਂ ਨੂੰ ਤਰਜੀਹ ਦੇਣ ਸਬੰਧੀ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਸਹੀ ਪੋਸ਼ਣ ਸਰੀਰਿਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਵਿਕਾਸ ਅਤੇ ਪੜ੍ਹਾਈ ’ਚ ਬੇਹਤਰ ਪ੍ਰਦਰਸ਼ਨ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਉਕਤ ਹਫ਼ਤੇ ਦੌਰਾਨ ਕਰਵਾਈਆਂ ਗਈਆਂ ਸਮੂਹ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਵਿਿਦਆਰਥੀਆਂ ਨੂੰ ਭਵਿੱਖ ’ਚ ਵੀ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਮਹਿਲ ਸਿੰਘ ਅਤੇ ਡਾ. ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਲਾਈਫ਼ ਸਾਇੰਸਿਜ਼ ਦੇ ਡੀਨ ਅਤੇ ਕੋਆਰਡੀਨੇਟਰ ਡਾ. ਮਨਬੀਰ ਕੌਰ ਅਤੇ ਵਿਿਦਆਰਥੀਆਂ ਦੀ ਉਕਤ 7 ਰੋਜ਼ਾ ਕਰਵਾਏ ਪ੍ਰੋਗਰਾਮ ਸਬੰਧੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਹਫ਼ਤੇ ਦੌਰਾਨ ਨਿਊਟਰੀਸ਼ਨ ਅਵੇਅਰਨੈੱਸ ਪ੍ਰੋਗਰਾਮ, ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਾ, ਵਿਸ਼ਵ ਨਾਰੀਅਲ ਦਿਵਸ, ਨਿਊਟਰੀਸ਼ਨ ਐਜੂਕੇਸ਼ਨ ਅਤੇ ਕਮਿਊਨਿਟੀ ਅਵੇਅਰਨੈੱਸ ਕੈਂਪੇਨ, ਨਿਊਟਰੀਸ਼ਨ ਕੁਇਜ਼ ਅਤੇ ਇੰਟਰਐਕਟਿਵ ਸੈਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਵਿਿਦਆਰਥੀਆਂ ਵੱਲੋਂ ਵਿਅਕਤੀਗਤ ਪੋਸ਼ਣ ਜਾਗਰੂਕਤਾ ਦੌਰੇ ਅਤੇ ਰਿਪੋਰਟ ਲਿਖਣ, ਘਰ ਅਤੇ ਪਰਿਵਾਰ ’ਚ ਖੁਰਾਕੀ ਆਦਤਾਂ ਸਬੰਧੀ ਜਾਗਰੂਕਤਾ ਅਤੇ ਹੈਲਦੀ ਕੁਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਡਾ. ਮਹਿਲ ਸਿੰਘ ਨੇ ਡਾ. ਸੁਰਿੰਦਰ ਕੌਰ ਅਤੇ ਡਾ. ਮਨਬੀਰ ਕੌਰ ਨਾਲ ਮਿਲ ਕੇ ਉਕਤ ਵੱਖ-ਵੱਖ ਮੁਕਾਬਲਿਆਂ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਿਦਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਸਰਟੀਫਿਕੇਟ ਤਕਸੀਮ ਕੀਤੇ। ਇਸ ਉਪਰੰਤ ਡਾ. ਮਨਬੀਰ ਕੌਰ ਨੇ ਕਿਹਾ ਕਿ ਪੋਸ਼ਣ ਹਫ਼ਤੇ ਦਾ ਉਦੇਸ਼ ਵਿਿਦਆਰਥੀਆਂ ਨੂੰ ਸਿਹਤਮੰਦ ਖੁਰਾਕ ਦੀ ਮਹੱਤਤਾ ਨਾਲ ਜੋੜਨਾ ਅਤੇ ਇਸ ਸੰਦੇਸ਼ ਨੂੰ ਸਮਾਜ ਤੱਕ ਪਹੁੰਚਾਉਣਾ ਸੀ। ਇਸ ਮੌਕੇ ਉਨ੍ਹਾਂ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਅਤੇ ਹੋਰਨਾਂ ਅਧਿਆਪਕਾਂ, ਵਿਿਦਆਰਥੀਆਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ‘ਚੰਗਾ ਪੋਸ਼ਣ ਹੀ ਚੰਗੀ ਸਿਹਤ ਅਤੇ ਚੰਗੇ ਭਵਿੱਖ ਦੀ ਬੁਨਿਆਦ ਹੈ’।