ਖਾਲਸਾ ਕਾਲਜ ਮਹਿਤਾ ਦਾ ਨਤੀਜਾ ਰਿਹਾ ਸ਼ਾਨਦਾਰ ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਿਦਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ
Publish Date: Thu, 20 Aug 2026 04:23 PM (IST)
Updated Date: Thu, 20 Aug 2026 04:24 PM (IST)
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਿਦਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਚੌਂਕ ਦੇ ਐਮਏ ਇਤਿਹਾਸ ਅਤੇ ਬੀਸੀਏ ਸਮੈਸਟਰ ਦੂਜਾ ਦੇ ਨਤੀਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਘੋਸ਼ਿਤ ਕੀਤੇ ਗਏ। ਇਨ੍ਹਾਂ ਨਤੀਜਿਆ ਵਿਚ ਬੀਸੀਏ ਅਤੇ ਐਮਏ ਇਤਿਹਾਸ ਦੇ ਵਿਿਦਆਰਥੀਆਂ ਦੀ ਮਿਹਨਤ ਸਦਕਾ ਨਤੀਜੇ ਸੌ ਫੀਸਦੀ ਰਹੇ। ਜਿਸ ਵਿਚ ਐਮਏ ਇਤਿਹਾਸ ਦੀ ਸਿਮਰਨਜੀਤ ਕੌਰ 84 ਫ਼ੀਸਦੀ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਨਿਮਰਤਬੀਰ ਕੌਰ 81 ਫ਼ੀਸਦੀ, ਨਵਰੀਤ ਕੌਰ, ਅੰਮ੍ਰਿਤ ਪਾਲ ਕੌਰ, ਸੁਮਨਦੀਪ ਕੌਰ 78 ਫ਼ੀਸਦੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਇਸ ਦੇ ਨਾਲ ਹੀ ਬੀਸੀਏ ਦੀ ਨਵਦੀਪ ਕੌਰ, ਹਰਸਿਮਰਨਪ੍ਰੀਤ ਕੌਰ 80 ਫ਼ੀਸਦੀ, ਜੋਬਨਪ੍ਰੀਤ ਕੌਰ 78 ਫ਼ੀਸਦੀ, ਰਮਨਜੋਤ ਕੌਰ ਅਤੇ ਤਰਨਬੀਰ ਕੌਰ 75 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਬਿਹਤਰੀਨ ਨਤੀਜੇ ਕਰਕੇ ਕਾਲਜ ਵਿਚ ਦਾਖਲਿਆਂ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਵਿਿਦਆਰਥੀਆਂ ਦੇ ਨਾਲ-ਨਾਲ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਤੀਜੇ ਸਿਰਫ ਤੁਹਾਡੀ ਲਗਾਤਾਰ ਕੋਸ਼ਿਸ਼ ਨਹੀਂ ਸਗੋਂ ਤੁਹਾਡੇ ਭਵਿੱਖ ਦੀ ਮਜਬੂਤ ਨੀਂਹ ਵੀ ਹਨ। ਤੁਸੀ ਕਾਲਜ ਦਾ ਮਾਣ ਵਧਾਇਆ ਹੈ ਤੇ ਹੋਰ ਬੱਚਿਆਂ ਲਈ ਪ੍ਰੇਰਨਾ ਦਾ ਇਕ ਉਦਾਹਰਣ ਬਣੇ ਹੋ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿਲ ਲਾ ਕੇ ਪੜ੍ਹਣ ਅਤੇ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ। ਇਸ ਸੁਭਾਗੇ ਮੌਕੇ ਤੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਕੁਲਦੀਪ ਕੌਰ, ਗੁਰਸ਼ਰਨਪ੍ਰੀਤ ਕੌਰ, ਸੁਖਮਨਦੀਪ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਪੂਰਤੀ ਸ਼ਰਮਾ, ਨਵਨੀਤ ਕੌਰ, ਮਨਜੀਤ ਕੌਰ, ਗੁਰਵਿੰਦਰ ਕੌਰ, ਸੁਪ੍ਰੀਤ ਕੌਰ, ਬਲਜੀਤ ਕੌਰ, ਰੁਪਿੰਦਰ ਕੌਰ ਅਤੇ ਕਾਬਲ ਸਿੰਘ ਆਦਿ ਨੇ ਵਿਿਦਆਰਥੀਆਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।