ਕਸੂਰ ਨਾਲੇ ਦਾ ਆਰਜ਼ੀ ਪੁਲ ਬਰਸਾਤ ਦੀ ਭੇਟ: ਨਵਾਂ ਪਿੰਡ ਤੇ ਫਤਿਹਪੁਰ ਰਾਜਪੂਤਾਂ ਵਿਚਕਾਰ ਆਵਾਜਾਈ ਠੱਪ, ਹੜ੍ਹ ਦੇ ਖ਼ਤਰੇ ਨੇ ਵਧਾਈ ਚਿੰਤਾ ਗੁਰੂ ਨਗਰੀ ਤੋਂ ਵਾਇਆ ਮਹਿਤਾ ਹਰਗੋਬਿੰਦਪੁਰ ਹੋਸ਼ਿਆਰਪੁਰ ਨੂੰ ਜਾਣ ਵਾਲੇ ਮਾਰਗ ਤੇ ਪੈਂਦੇ ਪਿੰਡਾਂ ਨਵਾਂ ਪਿੰਡ ਤੇ ਫਤਿਹਪੁਰ ਰਾਜਪੂਤਾਂ ਦੇ ਵਿਚਕਾਰੋਂ ਗੁਜਰਨ ਵਾਲੇ ਕਸੂਰ ਗੰਦੇ ਨਾਲੇ ਦਾ ਆਰਜੀ ਪੁੱਲ ਭਾਰੀ ਬਾਰਿਸ਼ ਦੇ ਕਾਰਨ ਕੁੱਝ ਰੁੜ ਤੇ ਕੁੱਝ ਵਿਭਾਗ ਦੇ ਵੱਲੋਂ ਰੋੜ ਦਿੱਤਾ ਗਿਆ। ਜਿਸ ਕਾਰਨ ਦੋਵਾਂ ਪਾਸਿਆਂ ਦੀ ਸਥਿਤੀ ਬੜੀ ਹੀ ਖਤਰਨਾਕ ਤੇ ਭਿਆਨਕ ਬਣ ਗਈ। ਜਿਸ ਨਾਲ ਕਿਸਾਨ, ਆਮ ਇੰਨਸਾਨ ਤੇ ਬੇਜ਼ੁਬਾਨ ਪ੍ਰਭਾਵਿਤ ਹੋ ਕੇ ਰਹਿ ਗਏ। ਉਪਰੋਕਤ ਮਾਰਗ ਤੇ ਪੈਂਦੇ ਅਹਿਮ ਕਸਬਿਆਂ ਤੇ ਸ਼ਹਿਰਾਂ ਦਾ ਸੰਪਰਕ ਲਗਭਗ ਟੁੱਟ ਕੇ ਰਹਿ ਗਿਆ। ਜਿਸ ਨਾਲ ਇਸ ਨਾਲੇ ਦੇ ਆਰਖ਼ਪਾਰ ਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਜਿਸ
Publish Date: Sat, 25 Jul 2026 12:32 PM (IST)
Updated Date: Sat, 25 Jul 2026 12:33 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਗਰੀ ਤੋਂ ਵਾਇਆ ਮਹਿਤਾ ਹਰਗੋਬਿੰਦਪੁਰ ਹੋਸ਼ਿਆਰਪੁਰ ਨੂੰ ਜਾਣ ਵਾਲੇ ਮਾਰਗ ਤੇ ਪੈਂਦੇ ਪਿੰਡਾਂ ਨਵਾਂ ਪਿੰਡ ਤੇ ਫਤਿਹਪੁਰ ਰਾਜਪੂਤਾਂ ਦੇ ਵਿਚਕਾਰੋਂ ਗੁਜਰਨ ਵਾਲੇ ਕਸੂਰ ਗੰਦੇ ਨਾਲੇ ਦਾ ਆਰਜੀ ਪੁੱਲ ਭਾਰੀ ਬਾਰਿਸ਼ ਦੇ ਕਾਰਨ ਕੁੱਝ ਰੁੜ ਤੇ ਕੁੱਝ ਵਿਭਾਗ ਦੇ ਵੱਲੋਂ ਰੋੜ ਦਿੱਤਾ ਗਿਆ। ਜਿਸ ਕਾਰਨ ਦੋਵਾਂ ਪਾਸਿਆਂ ਦੀ ਸਥਿਤੀ ਬੜੀ ਹੀ ਖਤਰਨਾਕ ਤੇ ਭਿਆਨਕ ਬਣ ਗਈ। ਜਿਸ ਨਾਲ ਕਿਸਾਨ, ਆਮ ਇੰਨਸਾਨ ਤੇ ਬੇਜ਼ੁਬਾਨ ਪ੍ਰਭਾਵਿਤ ਹੋ ਕੇ ਰਹਿ ਗਏ। ਉਪਰੋਕਤ ਮਾਰਗ ਤੇ ਪੈਂਦੇ ਅਹਿਮ ਕਸਬਿਆਂ ਤੇ ਸ਼ਹਿਰਾਂ ਦਾ ਸੰਪਰਕ ਲਗਭਗ ਟੁੱਟ ਕੇ ਰਹਿ ਗਿਆ। ਜਿਸ ਨਾਲ ਇਸ ਨਾਲੇ ਦੇ ਆਰਖ਼ਪਾਰ ਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਜਿਸ ਦੇ ਲਈ ਡ੍ਰੇਨ ਵਿਭਾਗ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨਿਆ ਜਾ ਸੱਕਦਾ ਹੈ।
ਜੇਕਰ ਵਿਭਾਗ ਨੇ ਸਮੇਂ ਸਮੇਂ ਸਿਰ ਇਸ ਨਾਲੇ ਦੀ ਸਫਾਈ ਖਲਾਈ ਕੀਤੀ ਹੁੰਦੀ ਤਾਂ ਇਲਾਕਾ ਨਿਵਾਸੀਆਂ ਨੂੰ ਇਹ ਦਿਨ ਵੇਖਣ ਲਈ ਮਜ਼ਬੁਰ ਨਾ ਹੋਣਾ ਪੈਂਦਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਦੇ ਵੱਲੋਂ ਬੀਤੇ ਲੰਮੇ ਸਮੇਂ ਤੋਂ ਇਸ ਨਾਲੇ ਦੇ ਉਪਰ ਜੂੰ ਦੀ ਚਾਲੇ ਨਵੇਂ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ। ਜਦੋਂ ਕਿ ਦੋਵਾਂ ਪਾਸਿਆਂ ਤੋਂ ਆਵਾਜਾਈ ਨੂੰ ਸਰਲ ਤੇ ਸੁਖਾਲਾ ਬਣਾਉਣ ਦੇ ਮੰਤਵ ਨਾਲ ਸੀਮੈਂਟ ਦੇ ਪੋਰੇ ਪਾ ਕੇ ਤਿਆਰ ਕੀਤਾ ਗਿਆ ਆਰਜੀ ਪੁੱਲ ਬੀਤੇ ਦਿਨੀ ਹੋਈ ਭਾਰੀ ਬਾਰਿਸ਼ ਦੇ ਕਾਰਨ ਰੁੜ ਗਿਆ। ਜਿਸ ਦੇ ਚੱਲਦਿਆਂ ਦੋਵੇਂ ਪਾਸਿਆਂ ਤੋਂ ਆਵਾਜਾਈ ਠੱਪ ਹੋ ਕੇ ਰਹਿ ਗਈ। ਪਰ ਆਪਣੀ ਜਾਨ ਨੂੰ ਖੌਅ ਵਿੱਚ ਪਾ ਕੇ ਕਈ ਵੱਖਖ਼ਵੱਖ ਪ੍ਰਕਾਰ ਦੇ ਵਾਹਨ ਚਾਲਕਾਂ ਵੱਲੋਂ ਆਰਖ਼ਪਾਰ ਜਾਣ ਦੇ ਸਿਲਸਿਲੇ ਨੂੰ ਜਾਰੀ ਰੱਖਿਆ ਗਿਆ ਪਰ ਵੱਡੇ ਵਾਹਨ ਜਿਸ ਵਿੱਚ ਟਰੱਕ, ਬੱਸਾਂ ਤੇ ਕਈ ਹੋਰ ਸਾਧਨ ਸ਼ਾਮਲ ਹਨ ਨੂੰ ਵੱਖਖ਼ਵੱਖ ਪਿੰਡਾਂ ਦੇ ਵਿੱਚੋਂ ਹੋ ਕੇ ਲੰਮੇਰਾ ਪੰਧ ਤੈਅ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਜਾਣ ਲਈ ਮਜ਼ਬੂਰ ਹੋਣਾ ਪਿਆ।
ਇਲਾਕਾ ਨਿਵਾਸੀਆਂ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਜੱਥੇਬੰਦੀਆਂ ਦੇ ਸਰਗਰਮ ਅਹੁੱਦੇਦਾਰਾਂ ਤੇ ਮੈਂਬਰਾਂ ਅਤੇ ਨੌਜਵਾਨਾ ਦੇ ਵੱਲੋਂ ਮਾਹਿਰਾਂ ਦੀ ਨਿਗਰਾਨੀ ਵਿੱਚ ਆਰਜੀ ਤੌਰ ਤੇ ਆਵਾਜਾਈ ਬਹਾਲ ਕਰਨ ਲਈ ਸਿਰਤੋੜ ਯਤਨ ਕੀਤੇ ਗਏ। ਇਸ ਦੌਰਾਨ ਪਾਣੀ ਦੀ ਨਿਕਾਸੀ ਨੂੰ ਲੈ ਕੇ ਰੁਕਾਵਟ ਬਣ ਰਹੀ ਬੂਟੀ ਤੇ ਹੋਰ ਘਾਹ ਫੂਸ ਨੂੰ ਪਾਸੇ ਕਰਨ ਦੇ ਲਈ ਕੇ੍ਰਨਾ ਦਾ ਸਹਾਰਾ ਲੈਣਾ ਪਿਆ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਸਬੰਧਤ ਵਿਭਾਗ ਦੇ ਵੱਲੋਂ ਇਸ ਕਸੂਰ ਨਾਲੇ ਤੇ ਪਹਿਲਾ ਤੰਗ ਪੁੱਲ ਢਾਹ ਕੇ ਕੱਛੂਕੁੰਮੇ ਦੀ ਚਾਲੇ ਨਵੇਂ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ ਜਦੋਂ ਕਿ ਨਾਲ ਹੀ ਨਾਕਾਫੀ ਆਵਾਜਾਈ ਸੇਵਾਵਾਂ ਦੇਣ ਵਾਲੇ ਆਰਜੀ ਪੁੱਲ ਦੀ ਉਸਾਰੀ ਕੀਤੀ ਗਈ। ਜਿਸ ਨਾਲ ਦੋਵੇਂ ਪਾਸਿਆਂ ਤੋਂ ਵੱਖਖ਼ਵੱਖ ਵਾਹਨ ਚਾਲਕ ਆਪਣੀ ਜਾਨ ਖਤਰੇ ਵਿੱਚ ਪਾ ਕੇ ਇੱਧਰੋਂ ਉਧਰ ਜਾਂਦੇ ਰਹੇ। ਉਧਰ ਇਲਾਕੇ ਦੇ ਵਿਅਕਤੀ ਵਿਸ਼ੇਸ਼ ਲਖਬੀਰ ਸਿੰਘ ਅਨੁਸਾਰ ਬੀਤੇ ਵਰੇ੍ਹ ਦੀ ਬਰਸਾਤੀ ਮੌਸਮ ਤੋਂ ਕੁੱਝ ਸਮਾਂ ਪਹਿਲਾਂ ਵੀ ਸੀਮੈਂਟ ਦੇ ਪੋਰਿਆ ਦਾ ਪੁੱਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਰੋਕ ਦਿੱਤਾ ਗਿਆ ਸੀ।
ਹੁਣ ਵੀ ਅਗਰ ਸਰਕਾਰ ਅਤੇ ਵਿਭਾਗ ਨੇ ਇਸ ਪਾਸੇ ਵੱਲ ਸੰਜੀਦਗੀ ਅਤੇ ਸੁਹਿਰਦਤਾ ਦੇ ਨਾਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੋਵੇਂ ਪਾਸਿਆਂ ਦੇ ਬਾਸ਼ਿੰਦੇ ਅਤੇ ਉਪਜਾਓੁ ਜ਼ਮੀਨ ਪਾਣੀ ਹੇਠ ਡੁੱਬ ਕੇ ਰਹਿ ਜਾਵੇਗੀ ਤੇ ਕਿਸੇ ਵੀ ਕਿਸਮ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਇੰਨਕਾਰ ਨਹੀਂ ਕੀਤਾ ਜਾ ਸੱਕਦਾ। ਇਸ ਮਾਮਲੇ ਨੂੰ ਲੈ ਕੇ ਅਕਾਲੀ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਡੱਡੂਆਣਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਰਾਜ ਰਾਏਪੁਰ, ਕੁੱਲਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਲਖਬੀਰ ਨਿਜ਼ਾਮਪੁਰਾ, ਸਮਾਜ ਸੇਵਕ ਗੁਰਜਿੰਦਰ ਸਿੰਘ ਡੱਡੂਆਣਾ, ਬੀਬੀ ਨਿਰਮਲ ਕੌਰ, ਹਰਜੀਤ ਕੌਰ ਆਦਿ ਨੇ ਵੀ ਇਸ ਵਰਤਾਰੇ ਦੇ ਲਈ ਸਰਕਾਰ ਅਤੇ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ।