ਕਨਿਸ਼ਕਾ ਸ਼ਰਮਾ ਨੇ ਯੂਪੀਐੱਸਸੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਕੀਤੀ ਪਾਸ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੂੰ ਆਪਣੀ ਸਾਬਕਾ ਵਿਦਿਆਰਥਣ ਕਨਿਸ਼ਕਾ ਸ਼ਰਮਾ ਦੀ ਸ਼ਾਨਦਾਰ ਪ੍ਰਾਪਤੀ ’ਤੇ ਬੇਹੱਦ ਮਾਣ ਹੈ। ਜ਼ਿਕਰਯੋਗ ਹੈ ਕਿ ਕਨਿਸ਼ਕਾ ਸ਼ਰਮਾ ਨੇ ਯੂਪੀਐਸਸੀ ਸਿਵਲ
Publish Date: Wed, 30 Sep 2026 04:21 PM (IST)
Updated Date: Wed, 30 Sep 2026 04:24 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੂੰ ਆਪਣੀ ਸਾਬਕਾ ਵਿਦਿਆਰਥਣ ਕਨਿਸ਼ਕਾ ਸ਼ਰਮਾ ਦੀ ਸ਼ਾਨਦਾਰ ਪ੍ਰਾਪਤੀ ’ਤੇ ਬੇਹੱਦ ਮਾਣ ਹੈ। ਜ਼ਿਕਰਯੋਗ ਹੈ ਕਿ ਕਨਿਸ਼ਕਾ ਸ਼ਰਮਾ ਨੇ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ 2024 ਆਪਣੇ ਪਹਿਲੇ ਹੀ ਯਤਨ ਵਿਚ ਸਫਲਤਾਪੂਰਵਕ ਪਾਸ ਕੀਤੀ ਹੈ। ਉਨ੍ਹਾਂ ਨੂੰ ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ ਅਲਾਟ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਦੀ ਸੇਵਾ ਪਸੰਦ/ਸਬ-ਕੈਡਰ ਵਜੋਂ ਇੰਡੀਅਨ ਰੇਲਵੇ ਟ੍ਰੈਫਿਕ ਸਰਵਿਸ ਹੈ। ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਚ ਕਨਿਸ਼ਕਾ ਸ਼ਰਮਾ 2020–23 ਬੈਚ ਦੀ ਸਾਬਕਾ ਵਿਦਿਆਰਥਣ ਹਨ, ਜਿੱਥੇ ਉਨ੍ਹਾਂ ਨੇ ਬੀਏ ਵਿਚ ਰਾਜਨੀਤੀ ਵਿਿਗਆਨ, ਇਤਿਹਾਸ ਅਤੇ ਸਮਾਜ ਸ਼ਾਸਤਰ ਵਿਿਸ਼ਆਂ ਦੀ ਪੜ੍ਹਾਈ ਕੀਤੀ। ਆਪਣੀ ਗ੍ਰੈਜੂਏਸ਼ਨ ਦੌਰਾਨ ਉਨ੍ਹਾਂ ਨੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2021 ਅਤੇ 2022 ਵਿੱਚ ਕੁਇਜ਼ ਮੁਕਾਬਲੇ ਦੀ ਜੇਤੂ ਵੀ ਰਹੀ। ਇਹ ਉਨ੍ਹਾਂ ਦੀ ਗਿਆਨ ਅਤੇ ਸਮਕਾਲੀ ਮਾਮਲਿਆਂ ਵਿਚ ਡੂੰਘੀ ਦਿਲਚਸਪੀ ਨੂੰ ਦਰਸਾਉਂਦਾ ਹੈ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਨਿਸ਼ਕਾ ਸ਼ਰਮਾ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਫਲਤਾ ’ਤੇ ਡੂੰਘਾ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਨਿਸ਼ਕਾ ਦੀ ਇਹ ਪ੍ਰਾਪਤੀ ਕਾਲਜ ਵੱਲੋਂ ਪ੍ਰਦਾਨ ਕੀਤੀ ਜਾਂਦੀ ਮਜ਼ਬੂਤ ਅਕਾਦਮਿਕ ਬੁਨਿਆਦ, ਉੱਚੇ ਮੁੱਲਾਂ ਅਤੇ ਸਰਵਪੱਖੀ ਸਿੱਖਿਆ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਨਿਸ਼ਕਾ ਦੇ ਉੱਜਵਲ ਅਤੇ ਸਫਲ ਭਵਿੱਖ ਦੀ ਕਾਮਨਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰ ਵਿਦਿਆਰਥਣਾਂ ਨੂੰ ਵੀ ਸਮਰਪਣ, ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਆਪਣੀ ਸਫਲਤਾ ਦੀ ਯਾਤਰਾ ਸਾਂਝੀ ਕਰਦਿਆਂ ਕਨਿਸ਼ਕਾ ਸ਼ਰਮਾ ਨੇ ਆਪਣੀ ਕਾਮਯਾਬੀ ਦਾ ਸਿਹਰਾ ਲਗਾਤਾਰ ਮਿਹਨਤ, ਰੋਜ਼ਾਨਾ ਅਧਿਐਨ ਅਤੇ ਆਪਣੇ ਪਰਿਵਾਰ ਦੇ ਅਟੁੱਟ ਸਹਿਯੋਗ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਵਿਚ ਬਿਤਾਏ ਸਾਲ ਉਨ੍ਹਾਂ ਲਈ ਬੇਹੱਦ ਗਿਆਨਵਰਧਕ ਅਤੇ ਸਮਰੱਥ ਬਣਾਉਣ ਵਾਲੇ ਰਹੇ, ਜਿਨ੍ਹਾਂ ਨੇ ਪ੍ਰੀਖਿਆ ਪਾਸ ਕਰਨ ਲਈ ਲੋੜੀਂਦਾ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਵਿਕਸਿਤ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪਰਿਵਾਰ ਵੱਲੋਂ ਕਨਿਸ਼ਕਾ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕਰੀਅਰ ਅਤੇ ਭਵਿੱਖ ਦੇ ਯਤਨਾਂ ਲਈ ਲਗਾਤਾਰ ਸਫਲਤਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।