ਸ਼੍ਰੀ ਰਾਮ ਸੇਵਾ ਕਮੇਟੀ ਵੱਲੋਂ ਕਲਸ਼ ਯਾਤਰਾ ਕੱਢੀ
ਬਲਰਾਜ ਸਿੰਘ, ਪੰਜਾਬੀ ਜਗਰਣ ਵੇਰਕਾ : ਸ਼੍ਰੀ ਰਾਮ ਸੇਵਾ ਕਮੇਟੀ ਵੇਰਕਾ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕਲਸ਼ ਯਾਤਰਾ
Publish Date: Tue, 22 Sep 2026 04:19 PM (IST)
Updated Date: Tue, 22 Sep 2026 04:21 PM (IST)
ਬਲਰਾਜ ਸਿੰਘ, ਪੰਜਾਬੀ ਜਗਰਣ ਵੇਰਕਾ : ਸ਼੍ਰੀ ਰਾਮ ਸੇਵਾ ਕਮੇਟੀ ਵੇਰਕਾ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ। ਯਾਤਰਾ ਸ਼੍ਰੀ ਅਨੰਦਪੁਰ ਕੁਟੀਆ ਗੁਰੂ ਨਗਰ ਵੇਰਕਾ ਤੋਂ ਆਰੰਭ ਹੋ ਕੇ ਮਾਤਾ ਮੰਦਰ, ਬਾਊ ਰਾਮ ਜੀ ਵਾਲੇ ਮੰਦਰ, ਬਾਬਾ ਬਾਲਕ ਨਾਥ ਮੰਦਿਰ ਦੀਨ ਦਿਆਲ ਕਲੋਨੀ ਤੋਂ ਹੁੰਦਾ ਹੋਇਆ ਗਲੀਆਂ ਬਜ਼ਾਰਾਂ ਤੇ ਹੋਰ ਵੱਖ-ਵੱਖ ਪੜਾਵਾਂ ਤੇ ਪਹੁੰਚੀ, ਜਿਸ ਦਾ ਇਲਾਕੇ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਉਪਰੰਤ ਪੰਡੋਰੀ ਰੋਡ ਤੋਂ ਵਾਪਸ ਗੁਰੂ ਨਗਰ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਰੀਤ ਮੁਤਾਬਕ ਸ਼ਰਧਾ ਭਾਵਨਾ ਨਾਲ ਸਥਾਪਨਾ ਹੋਈ। ਯਾਤਰਾ ’ਚ ਵੱਡੀ ਗਿਣਤੀ ਔਰਤਾਂ ਨੇ ਕਲਸ਼ ਸਿਰਾਂ ’ਤੇ ਚੁੱਕੇ ਸੀ। ਸ੍ਰੀ ਰਾਧਾ-ਕ੍ਰਿਸ਼ਨ, ਸ੍ਰੀ ਰਾਮ ਜੀ ਦੀਆਂ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਕਲਸ਼ ਯਾਤਰਾ ’ਚ ਸ਼ਾਮਿਲ ਵਾਰਡ ਕੌਂਸਲਰ ਨਵਦੀਪ ਸਿੰਘ ਹੁੰਦਲ ਅਤੇ ਮੋਹਤਬਰਾਂ ਨੂੰ ਸਮਿਤੀ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਕੌਂਸਲਰ ਹੁੰਦਲ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਆਪਸੀ ਸਦਭਾਵਨਾਵਾਂ ਵਿਸ਼ਵਾਸ਼ ਤੇ ਪਿਆਰ ਵਧਾਉਂਦੀਆਂ ਹਨ। ਇਸ ਮੌਕੇ ਅਨਿਲ ਕੁਮਾਰ, ਪਰਮਾ ਯਾਦਵ, ਬਲਵਿੰਦਰ ਸ਼ਰਮਾ, ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ ਕਿੰਦੀ, ਰਾਹੁਲ ਕੁਮਾਰ, ਰਜਿੰਦਰ ਪ੍ਰਧਾਨ, ਰਾਮਦੇਵਬ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਸਨ।