ਸਟਾਲਵਰਟਸ ਸਕੂਲ ’ਚ ਜੂਨੀਅਰ ‘ਮੈਟਾਨੋਈਆ’ ਸਮਾਰੋਹ ਕਰਵਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਰਟਸ ਵਰਲਡ ਸਕੂਲ ਵਿਖੇ ਜੂਨੀਅਰ ਜਮਾਤ ਸੀਨੀਅਰ ਕੇਜੀ ਤੋਂ ਲੈ ਕੇ ਦੂਜੀ ਜਮਾਤ ਤੱਕ ਦਾ ਸਲਾਨਾ ਸਮਾਰੋਹ ‘ਮੈਟਾਨੋਈਆ’ ਵੱਡੇ ਉਤਸ਼ਾਹ, ਉਮੰਗ ਅਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ।
Publish Date: Mon, 26 Oct 2026 04:26 PM (IST)
Updated Date: Mon, 26 Oct 2026 04:28 PM (IST)
‘ਪੈਲੇਟ ਆਫ ਇਮੋਸ਼ਨਸ’ ਦੇ ਰੰਗਾਂ ਨਾਲ ਸੱਜਿਆ ਬਚਪਨ : ਮਨੀਸ਼ਾ ਧਾਨੁਕਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਟਾਲਵਰਟਸ ਵਰਲਡ ਸਕੂਲ ਵਿਖੇ ਜੂਨੀਅਰ ਜਮਾਤ ਸੀਨੀਅਰ ਕੇਜੀ ਤੋਂ ਲੈ ਕੇ ਦੂਜੀ ਜਮਾਤ ਤੱਕ ਦਾ ਸਲਾਨਾ ਸਮਾਰੋਹ ‘ਮੈਟਾਨੋਈਆ’ ਵੱਡੇ ਉਤਸ਼ਾਹ, ਉਮੰਗ ਅਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਸਾਲ ਪ੍ਰੋਗਰਾਮ ਦਾ ਵਿਸ਼ਾ ‘ਪੈਲੇਟ ਆਫ ਇਮੋਸ਼ਨਸ’ (ਭਾਵਨਾਵਾਂ ਦਾ ਰੰਗ-ਪੱਟ) ਰਿਹਾ, ਜਿਸ ਰਾਹੀਂ ਨੰਨ੍ਹੇ ਵਿਿਦਆਰਥੀਆਂ ਨੇ ਮਨੁੱਖੀ ਭਾਵਨਾਵਾਂ, ਸੰਵੇਦਨਾਵਾਂ ਅਤੇ ਜੀਵਨ ਦੇ ਵਿਿਭੰਨ ਰੰਗਾਂ ਨੂੰ ਕਲਾਤਮਕ ਪੇਸ਼ਕਾਰੀਆਂ ਰਾਹੀਂ ਜੀਵੰਤ ਕੀਤਾ। ਪ੍ਰੋਗਰਾਮ ਵਿਚ ਫਲੋਰਮ ਹਸਪਤਾਲ ਤੋਂ ਮੁੱਖ ਮਹਿਮਾਨ ਵਜੋਂ ਡਾ. ਰਿਤੂ ਸਿੰਘ ਜੋਸਨ ਅਤੇ ਡਾ. ਗੁਰਪ੍ਰੀਤ ਸਿੰਘ ਜੋਸਨ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਧਾਨੁਕਾ, ਮੈਨੇਜਰ ਵਿਕਾਸ ਬਾਂਸਲ, ਡਾਇਰੈਕਟਰ ਸੁਗੰਧਾ ਜੁਡੇਜਾ ਅਤੇ ਹੈੱਡਮਿਸਟ੍ਰੈਸ ਵਸੁੰਧਰਾ ਦੀ ਹਾਜ਼ਰੀ ਨੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਮਹਿਮਾਨਾਂ ਨੇ ਦੀਪ ਜਗਾ ਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਸਕੂਲ ਪਰਿਵਾਰ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਸਮਾਰੋਹ ਦੇ ਵਿਸ਼ੇ ਨੇ ਭਾਵਨਾਵਾਂ ਦੇ ਮਹੱਤਵ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ। ਵਿਿਦਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਖੁਸ਼ੀ, ਦੁੱਖ, ਗੁੱਸਾ, ਆਸ, ਪਿਆਰ, ਕਲਪਨਾ ਅਤੇ ਸ਼ੁਕਰਾਨਾ ਵਰਗੇ ਭਾਵਾਂ ਨੂੰ ਵੱਖ-ਵੱਖ ਰੰਗਾਂ ਦੇ ਪ੍ਰਤੀਕ ਰੂਪ ਵਿਚ ਦਰਸਾਇਆ। ਪੀਲਾ ਰੰਗ ਖੁਸ਼ੀ, ਨੀਲਾ ਦੁੱਖ, ਲਾਲ ਗੁੱਸਾ ਅਤੇ ਹਿੰਮਤ, ਹਰਾ ਆਸ, ਗੁਲਾਬੀ ਪਿਆਰ, ਜਾਮਨੀ ਕਲਪਨਾ ਅਤੇ ਸੁਨਹਿਰੀ ਰੰਗ ਸ਼ੁਕਰਾਨੇ ਦਾ ਪ੍ਰਤੀਕ ਬਣਿਆ। ਇਨ੍ਹਾਂ ਰੰਗਾਂ ਰਾਹੀਂ ਪ੍ਰੋਗਰਾਮ ਵਿਚ ਸੰਦੇਸ਼ ਦਿੱਤਾ ਗਿਆ ਕਿ ਜੀਵਨ ਅਨੇਕ ਭਾਵਨਾਵਾਂ ਨਾਲ ਸਜੀ ਇੱਕ ਸੁੰਦਰ ਤਸਵੀਰ ਹੈ। ਹਰ ਭਾਵਨਾ ਦਾ ਆਪਣਾ ਮਹੱਤਵ ਹੈ। ਭਾਵਨਾਵਾਂ ਨੂੰ ਸਮਝਣਾ, ਸਵੀਕਾਰ ਕਰਨਾ ਅਤੇ ਸਹੀ ਢੰਗ ਨਾਲ ਪ੍ਰਗਟ ਕਰਨਾ ਤੰਦਰੁਸਤ ਸ਼ਖਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ। ਵਿਿਦਆਰਥੀਆਂ ਨੇ ਇਹ ਵੀ ਦਰਸਾਇਆ ਕਿ ਹਰ ਰੰਗ ਜੀਵਨ ਵਿਚ ਇੱਕ ਨਵੀਂ ਸੋਚ, ਸਕਾਰਾਤਮਕਤਾ ਅਤੇ ਸੰਵੇਦਨਸ਼ੀਲਤਾ ਦਾ ਸੰਚਾਰ ਕਰਦਾ ਹੈ। ਵਿਿਦਆਰਥੀਆਂ ਨੇ ਇਹ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਕਿ ਜੀਵਨ ਦੀ ਅਸਲ ਸੁੰਦਰਤਾ ਉਸ ਦੀਆਂ ਵਿਿਭੰਨ ਭਾਵਨਾਵਾਂ ਵਿਚ ਹੈ। ਖੁਸ਼ੀ ਦੀ ਰੌਸ਼ਨੀ, ਦੁੱਖ ਦੀ ਡੂੰਘਾਈ, ਗੁੱਸੇ ਦੀ ਊਰਜਾ, ਆਸ ਦੀ ਹਰਿਆਲੀ, ਪਿਆਰ ਦੀ ਕੋਮਲਤਾ, ਕਲਪਨਾ ਦੀ ਉਡਾਣ ਅਤੇ ਸ਼ੁਕਰਾਨੇ ਦਾ ਸੁਨਹਿਰੀ ਪ੍ਰਕਾਸ਼ ਰਲ ਕੇ ਜੀਵਨ ਨੂੰ ਸੰਪੂਰਨ ਬਣਾਉਂਦੇ ਹਨ। ਭਾਵਨਾਵਾਂ ਜੀਵਨ ਦੇ ਰੰਗ ਹਨ ਅਤੇ ਜੀਵਨ ਖੁਦ ਇੱਕ ਸੁੰਦਰ ਚਿੱਤਰ-ਪੱਟ ਹੈ। ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਧਾਨੁਕਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਿੱਖਿਆ ਦਾ ਮਕਸਦ ਸਿਰਫ਼ ਵਿੱਦਿਅਕ ਗਿਆਨ ਦੇਣਾ ਹੀ ਨਹੀਂ, ਸਗੋਂ ਬੱਚਿਆਂ ਨੂੰ ਸੰਵੇਦਨਸ਼ੀਲ, ਆਤਮ-ਵਿਸ਼ਵਾਸੀ ਅਤੇ ਭਾਵਨਾਤਮਕ ਤੌਰ ਤੇ ਸਸ਼ਕਤ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਪਛਾਣਨ, ਦੂਜਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਕਾਰਾਤਮਕਤਾ ਨਾਲ ਸਾਹਮਣਾ ਕਰਨ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਵਿਿਦਆਰਥੀਆਂ ਦੀ ਪ੍ਰਤਿਭਾ ਅਤੇ ਰਚਨਾਤਮਕਤਾ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨੂੰ ਵੀ ਮਹੱਤਵਪੂਰਨ ਦੱਸਿਆ। ਸਮਾਰੋਹ ਦਾ ਸਮਾਪਨ ਧੰਨਵਾਦ ਅਤੇ ਰਾਸ਼ਟਰੀ ਗਾਨ ਨਾਲ ਹੋਇਆ।