ਜਤਿੰਦਰ ਕੁਮਾਰ ਨੇ ਕੀਤਾ ‘ਸੀਤਾ ਹਰਨ’ ਨਾਈਟ ਦਾ ਉੁਦਘਾਟਨ ਜਤਿੰਦਰ ਕੁਮਾਰ ਨੇ ਕੀਤਾ ‘ਸੀਤਾ ਹਰਨ’
Publish Date: Sun, 18 Oct 2026 06:44 PM (IST)
Updated Date: Mon, 19 Oct 2026 04:04 AM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਕਸ਼ਮੀ ਨਰਾਇਣ ਡਰਾਮਾਟਿਕ ਕਲੱਬ ਪੁਰਾਣਾ ਟਾਊਨ, ਨਰਾਇਣਗੜ੍ਹ ਵੱਲੋਂ ਕਰਵਾਈ ਜਾ ਰਹੀ ਇਤਿਹਾਸਿਕ ਸ੍ਰੀ ਰਾਮਲੀਲਾ ਦੀ ਨਾਈਟ ਦਾ ਸ਼ੁਭ ਆਰੰਭ ਬੜੀ ਹੀ ਧੂੰਮਧਾਮ ਨਾਲ ਕੀਤਾ ਗਿਆ। ‘ਸੀਤਾ ਹਰਨ’ ਨਾਈਟ ਦਾ ਉੁਦਘਾਟਨ ਮੁੱਖ ਮਹਿਮਾਨ ਭਾਜਪਾ ਦੇ ਜਨਰਲ ਸੈਕਟਰੀ ਜਤਿੰਦਰ ਕੁਮਾਰ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪੁਤਲੀਘਰ ਸਰਕਲ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਮੁੱਖ ਪ੍ਰਬੰਧਕ ਰਾਜਾ, ਸਾਹਿਲ, ਗੋਤਮ ਅਤੇ ਵਿਸ਼ੇਸ਼ ਮਹਿਮਾਨ ਅਮਨਦੀਪ ਸਿੰਘ ਨੇ ਮੁੱੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਤਿੰਦਰ ਕੁਮਾਰ ਨੇ ਕਿਹਾ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਪ੍ਰੇਰਣਾ ਸਰੋਤ ਹਨ। ਸਾਨੂੰ ਸਾਰਿਆਂ ਨੂੰ ਪ੍ਰਭੂ ਰਾਮ ਜੀ ਦੇ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸ਼੍ਰੀ ਰਾਮ ਜੀ ਨੇ ਹਮੇਸ਼ਾ ਸੱਚਾਈ ਅਤੇ ਧਰਮ ਦਾ ਸਾਥ ਦਿੱਤਾ। ਉਨ੍ਹਾਂ ਨੇ ਕਦੇ ਵੀ ਆਪਣੇ ਨਿੱਜੀ ਸੁਖ ਲਈ ਨੈਤਿਕਤਾ ਦਾ ਤਿਆਗ ਨਹੀਂ ਕੀਤਾ। ਆਪਣੇ ਪਿਤਾ ਰਾਜਾ ਦਸ਼ਰਥ ਦੇ ਵਚਨ ਨੂੰ ਪੂਰਾ ਕਰਨ ਲਈ, ਉਨ੍ਹਾਂ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਰਾਜ-ਪਾਠ ਤਿਆਗ ਦਿੱਤਾ ਅਤੇ 14 ਸਾਲਾਂ ਦਾ ਬਨਵਾਸ ਸਵੀਕਾਰ ਕੀਤਾ। ਇਹ ਸਿੱਖਿਆ ਸਾਨੂੰ ਮਾਤਾ-ਪਿਤਾ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਜਤਿੰਦਰ ਕੁਮਾਰ ਤੇ ਗੋਰਾ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਰਦੇ ਦੀ ਸੇਵਾ ਸਤਨਾਮ ਸਿੰਘ ਮੱਲੂਨੰਗਲ ਤੇ ਸੋਹਣਾ ਮਸੀਹ ਨੇ ਨਿਭਾਈ। ਇਸ ਦੌਰਾਨ ਰਾਮਲੀਲਾ ਕਲੱਬ ਦੇ ਕਲਾਕਾਰਾਂ ਵਿਚ ਰਾਜਾ, ਕਰਨ ਹਮੀਦਪੁਰਾ, ਵੰਸ਼, ਗੋਰਵ, ਵਿਸ਼ੂ, ਜਸ਼ਨ, ਸੋਰਵ, ਰਾਜੇਸ਼ ਕੁਮਾਰ, ਬਿੱਟੂ, ਵਿਸ਼ੂ, ਜਸ਼ਨ, ਕਵਿਸ਼, ਸੋਨਾ, ਅਭੀ, ਬਾਬਾ ਸਲੀਮ, ਨਿਸ਼ਾਨ, ਸੰਨੀ, ਨਰੇਸ਼ ਕੁਮਾਰ ਤੋਂ ਇਲਾਵਾ ਮੇਕਅੱਪ ਆਰਟਿਸਟ ਮੁਸਕਾਨ, ਮੇਕਅੱਪ ਆਰਟਿਸਟ ਹੈਪੀ ਰੰਧਾਵਾ, ਲਕਸ਼ਮਣ ਰਿੰਕੂ ਹਮੀਦਪੁਰਾ, ਦਲਜੀਤ ਸਿੰਘ ਆਦਿ ਮੌਜੂਦ ਸਨ।