ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਜੰਡਿਆਲਾ ਗੁਰੂ ਗਹਿਰੀ ਮੰਡੀ ਦਾ ਰੇਲਵੇ ਸਟੇਸ਼ਨ ਗੁਰਪ੍ਰੀਤ ਸਿੰਘ ਚ਼ੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿਭਾਗ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਸਟੇਸ਼ਨ ਨੂੰ ਫੋਰਲੇਨ ਕਰਨ ਤੇ ਦੋਵੇਂ ਪਾਸੇ
Publish Date: Mon, 12 Oct 2026 04:23 PM (IST)
Updated Date: Mon, 12 Oct 2026 04:26 PM (IST)
ਰੋਜ਼ਾਨਾ ਹਜ਼ਾਰਾਂ ਲੀਟਰ ਪੀਣ ਵਾਲਾ ਪਾਣੀ ਹੋ ਰਿਹਾ ਬਰਬਾਦ ਸ਼ੈੱਡਾਂ ’ਚ ਪੱਖੇ ਨਹੀਂ ਤੇ ਬੈਠਣ ਵਾਲੇ ਬੈਂਚ ਵੀ ਖ਼ਸਤਾ ਹਾਲਤ ਗੁਰਪ੍ਰੀਤ ਸਿੰਘ ਚ਼ੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਵਿਭਾਗ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਜੰਡਿਆਲਾ ਗੁਰੂ (ਗਹਿਰੀ ਮੰਡੀ) ਦੇ ਰੇਲਵੇ ਸਟੇਸ਼ਨ ਨੂੰ ਫੋਰਲੇਨ ਕਰਨ ਤੇ ਦੋਵੇਂ ਪਾਸੇ ਪਲੇਟਫਾਰਮਾਂ ਦਾ ਵਿਸਥਾਰ ਕਰਕੇ ਨਵੀਂ ਦਿੱਖ ਤਾਂ ਦੇ ਦਿੱਤੀ ਗਈ ਹੈ, ਪਰ ਇੱਥੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨ ਦੇ ਦੋਵੇਂ ਪਲੇਟਫਾਰਮਾਂ ’ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਗਾਇਬ ਹੋਣ ਕਾਰਨ ਪਾਈਪਾਂ ਵਿੱਚੋਂ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਵਿਅਰਥ ਵੱਗ ਰਿਹਾ ਹੈ, ਪਰ ਰੇਲਵੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਟੇਸ਼ਨ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੀ ਰੇਲ ਗੱਡੀਆਂ ਰਾਹੀਂ ਆਪਣੇ ਮੰਜ਼ਿਲਾਂ ਵੱਲ ਜਾਂਦੇ ਹਨ। ਇਸ ਦੇ ਬਾਵਜੂਦ ਟਿਕਟ ਕਾਊਂਟਰ ਨੇੜੇ ਅਤੇ ਇਸ ਦੇ ਸਾਹਮਣੇ ਵਾਲੇ ਦੂਜੇ ਪਲੇਟਫਾਰਮ ’ਤੇ ਪਾਣੀ ਦੀ ਬਰਬਾਦੀ ਲਗਾਤਾਰ ਜਾਰੀ ਹੈ। ਇਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਪਾਣੀ ਦੀ ਸੰਭਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਰੇਲਵੇ ਸਟੇਸ਼ਨ ’ਤੇ ਕੀਮਤੀ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸੇ ਤਰ੍ਹਾਂ ਗਰਮੀਆਂ ਦੌਰਾਨ ਯਾਤਰੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਦੋਵੇਂ ਪਲੇਟਫਾਰਮਾਂ ’ਤੇ ਸ਼ੈੱਡ ਤਾਂ ਬਣਾਏ ਗਏ ਹਨ, ਪਰ ਇਨ੍ਹਾਂ ਵਿੱਚ ਪੱਖਿਆਂ ਦੀ ਸਹੂਲਤ ਨਹੀਂ ਹੈ। ਇਸ ਕਾਰਨ ਰੇਲ ਗੱਡੀਆਂ ਦੀ ਉਡੀਕ ਕਰ ਰਹੇ ਯਾਤਰੀਆਂ ਨੂੰ ਗਰਮੀ ਵਿਚ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਤੋਂ ਇਲਾਵਾ ਪਲੇਟਫਾਰਮਾਂ ’ਤੇ ਬੈਠਣ ਲਈ ਬਣੇ ਸੀਮੈਂਟ ਦੇ ਜ਼ਿਆਦਾਤਰ ਬੈਂਚ ਵੀ ਟੁੱਟੇ ਹੋਏ ਹਨ। ਸਟੇਸ਼ਨ ਦੀ ਦਿੱਖ ਸੁਧਾਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਬਾਵਜੂਦ ਟੁੱਟੇ ਬੈਂਚ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਵਿਭਾਗ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਸਥਾਨਕ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਬਰਬਾਦੀ ਤੁਰੰਤ ਰੋਕੀ ਜਾਵੇ, ਸ਼ੈੱਡਾਂ ਵਿਚ ਪੱਖਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਟੁੱਟੇ ਬੈਂਚਾਂ ਦੀ ਮੁਰੰਮਤ ਕਰਵਾ ਕੇ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।