ਜੈਨ ਸੰਗਤ ਨੇ ਕੱਢੀ ਸ਼ੋਭਾ ਯਾਤਰਾ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੈਨ ਧਰਮ ਦੇ ਪਵਿੱਤਰ ਤਿਉਹਾਰ ਪਰਿਊਸ਼ਣ ਦੇ ਸਬੰਧ ਵਿਚ ਜੰਡਿਆਲਾ ਗੁਰੂ ਵਿਖੇ ਧਾਰਮਿਕ ਸਮਾਗਮਾਂ ਦੀ ਲੜੀ ਜਾਰੀ ਹੈ। ਇਸੇ ਤਹਿਤ ਜੈਨ ਧਰਮ ਦੇ ਪਵਿੱਤਰ ਗ੍ਰੰਥ ਕਲਪਸੂਤਰ ਦੀ ਧਾਰਮਿਕ ਰਸਮ ਸ਼ਰਧਾ ਤੇ
Publish Date: Thu, 10 Sep 2026 06:50 PM (IST)
Updated Date: Thu, 10 Sep 2026 06:52 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੈਨ ਧਰਮ ਦੇ ਪਵਿੱਤਰ ਤਿਉਹਾਰ ਪਰਿਊਸ਼ਣ ਦੇ ਸਬੰਧ ਵਿਚ ਜੰਡਿਆਲਾ ਗੁਰੂ ਵਿਖੇ ਧਾਰਮਿਕ ਸਮਾਗਮਾਂ ਦੀ ਲੜੀ ਜਾਰੀ ਹੈ। ਇਸੇ ਤਹਿਤ ਜੈਨ ਧਰਮ ਦੇ ਪਵਿੱਤਰ ਗ੍ਰੰਥ ਕਲਪਸੂਤਰ ਦੀ ਧਾਰਮਿਕ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਗਈ। ਕਲਪਸੂਤਰ ਰਸਮ ਉਪਰੰਤ ਢੋਲ-ਧਮਾਕਿਆਂ ਨਾਲ ਭਜਨ-ਕੀਰਤਨ ਕਰਦੇ ਅਤੇ ਨੱਚਦੇ ਹੋਏ ਸਮੁੱਚੀ ਜੈਨ ਸੰਗਤ ਹਰਬੰਸ ਲਾਲ ਅਤੇ ਸ਼ਿਆਮ ਸੁੰਦਰ ਜੈਨ ਪਰਿਵਾਰ ਦੇ ਘਰ ਪਹੁੰਚੀ। ਇਸ ਮੌਕੇ ਵਿਜੈ ਇੰਦਰ ਜੈਨ ਸੰਕ੍ਰਾਂਤੀ ਮੰਡਲ ਪੰਜਾਬ ਦੇ ਪ੍ਰਧਾਨ ਗੁਲਸ਼ਨ ਜੈਨ ਨੇ ਦੱਸਿਆ ਕਿ ਪਰਿਊਸ਼ਣ ਦਾ ਪਵਿੱਤਰ ਤਿਉਹਾਰ ਸਾਲ ਵਿੱਚ ਇੱਕ ਵਾਰ ਅੱਠ ਦਿਨਾਂ ਲਈ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਜੈਨ ਭਾਈਚਾਰੇ ਵੱਲੋਂ ਧਰਮ ਦੀ ਵਿਸ਼ੇਸ਼ ਆਰਾਧਨਾ ਕੀਤੀ ਜਾਂਦੀ ਹੈ ਅਤੇ ਸਵੇਰ ਤੋਂ ਰਾਤ ਤੱਕ ਜੈਨ ਮੰਦਰਾਂ ਅਤੇ ਉਪਾਸ਼ਰਿਆਂ ਵਿਚ ਧਾਰਮਿਕ ਰੌਣਕ ਬਣੀ ਰਹਿੰਦੀ ਹੈ। ਇਨ੍ਹਾਂ ਹੀ ਦਿਨਾਂ ਦੌਰਾਨ ਕਲਪਸੂਤਰ ਦੀ ਵਾਚਨਾ ਕੀਤੀ ਜਾਂਦੀ ਹੈ। ਹਰਬੰਸ ਲਾਲ, ਸ਼ਿਆਮ ਸੁੰਦਰ ਜੈਨ ਪਰਿਵਾਰ ਦੇ ਗ੍ਰਹਿ ਵਿਖੇ ਗੱਛਾਧਿਪਤੀ ਆਚਾਰਿਆ ਧਰਮਧੁਰੰਧਰ ਸੂਰੀ ਮਹਾਰਾਜ ਦੇ ਵਾਸਕਸ਼ੇਪ ਨਾਲ ਕਲਪਸੂਤਰ ਦੀ ਪਵਿੱਤਰ ਪੂਜਾ ਕੀਤੀ ਗਈ। ਇਸ ਧਾਰਮਿਕ ਸਮਾਗਮ ਲਈ ਪ੍ਰੇਰਣਾ ਸਾਧਵੀ ਕਮਲ ਪ੍ਰਭਾ ਮਹਾਰਾਜ ਵੱਲੋਂ ਦਿੱਤੀ ਗਈ। ਇਸ ਮੌਕੇ ਆਤਮਾ ਨੰਦ ਜੈਨ ਸਭਾ ਦੇ ਸਰਪ੍ਰਸਤ ਚੰਦਰ ਭੂਸ਼ਣ ਜੈਨ, ਪ੍ਰਧਾਨ ਰਾਕੇਸ਼ ਜੈਨ, ਉਪ ਪ੍ਰਧਾਨ ਰਾਜੇਸ਼ ਜੈਨ, ਓਲੂ ਜੈਨ, ਸਕੱਤਰ ਨਵਨੀਤ ਜੈਨ, ਬੌਬੀ, ਅਜੇ ਜੈਨ, ਗੁਲਸ਼ਨ ਜੈਨ, ਹਰਸ਼ਿਤ ਜੈਨ, ਤਨਿਸ਼ਕ ਜੈਨ, ਪੁਲਕ ਜੈਨ, ਗੋਪੀ ਜੈਨ, ਡਿੰਪੀ ਜੈਨ, ਕਾਲੇ ਸ਼ਾਹ, ਚੰਦਨ ਜੈਨ, ਗੋਰੀ ਜੈਨ, ਸ਼ੈਫੀ ਜੈਨ, ਸੰਦੀਪ ਜੈਨ, ਵਿਨੋਦ ਜੈਨ, ਬਬਲਾ ਜੈਨ ਸਮੇਤ ਸੈਂਕੜੇ ਜੈਨ ਸ਼ਰਧਾਲੂਆਂ ਨੇ ਭਾਗ ਲਿਆ। ਧਾਰਮਿਕ ਸਮਾਗਮ ਵਿਚ ਜੈਨ ਮਹਿਲਾ ਮੰਡਲ ਦੀਆਂ ਮੈਂਬਰਾਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀਆਂ।