ਸਿਹਤ ਮੰਤਰੀ ਕੋਲ ਪੁੱਜਾ ਪੰਜਾਬ ਕੈਮਿਸਟ ਐਸੋਸੀਏਸ਼ਨ ਦੀਆਂ ਮੰਗਾਂ ਦਾ ਮੁੱਦਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਐਸੋਸੀਏਸ਼ਸ਼ਨ ਨਾਲ ਸਬੰਧਤ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸੈਕਟਰੀ ਜੀਐਸ ਚਾਵਲਾ
Publish Date: Wed, 11 Nov 2026 04:14 PM (IST)
Updated Date: Wed, 11 Nov 2026 04:18 PM (IST)
ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਸਿਹਤ ਮੰਤਰੀ ਨਾਲ ਅਹਿਮ ਮੀਟਿੰਗ, 10 ਮੁੱਖ ਮੰਗਾਂ ਰੱਖੀਆਂ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਐਸੋਸੀਏਸ਼ਸ਼ਨ ਨਾਲ ਸਬੰਧਤ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸੈਕਟਰੀ ਜੀਐਸ ਚਾਵਲਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਵਫ਼ਦ ਨੇ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਵਿਸਥਾਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਮੁੱਖ ਸਕੱਤਰ ਕੁਮਾਰ ਰਾਹੁਲ, ਜੁਆਇੰਟ ਕਮਿਸ਼ਨਰ ਡਰੱਗ ਸੰਜੀਵ ਗਰਗ, ਅਸਿਸਟੈਂਟ ਕਮਿਸ਼ਨਰ ਗੁਰਵਿੰਦਰ ਸਿੰਘ ਅਤੇ ਅਮਿਤ ਦੁੱਗਲ ਵੀ ਮੌਜੂਦ ਸਨ। ਪੰਜਾਬ ਕੈਮਿਸਟਾਂ ਵੱਲੋਂ ਫਾਈਨੈਂਸ ਸਕੱਤਰ ਅਮਰਦੀਪ ਸਿੰਘ ਅਤੇ ਪੀਆਰਓ ਰਾਜੀਵ ਜੈਨ ਸ਼ਾਮਲ ਹੋਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸੈਕਟਰੀ ਜੀਐਸ ਚਾਵਲਾ ਨੇ ਦੱਸਿਆ ਕਿ ਮੀਟਿੰਗ ਵਿਚ ਵਿਚਾਰੇ ਗਏ ਮੁੱਖ ਮੁੱਦਿਆਂ ਵਿਚ 10 ਮੰਗਾਂ ਵਿਚਾਰੀਆਂ ਗਈਆਂ ਹਨ। ਨਵੀਂ ਡਰੱਗ ਪਾਲਿਸੀ ਨੂੰ ਸੰਸ਼ੋਧਨ ਸਹਿਤ ਜਲਦੀ ਜਾਰੀ ਕੀਤਾ ਜਾਵੇ, ਇਸ ’ਤੇ ਸਾਰਿਆਂ ਨੇ ਸਹਿਮਤੀ ਜਤਾਈ। ਰੁਟੀਨ ਚੈਕਿੰਗ ਦੌਰਾਨ ਪੁਲਿਸ ਦੀ ਮੌਜੂਦਗੀ ਨਾ ਹੋਵੇ। ਚੈਕਿੰਗ ਡਰੱਗ ਵਿਭਾਗ ਕਰੇ ਅਤੇ ਵਿਸ਼ੇਸ਼ ਸੂਚਨਾ ’ਤੇ ਹੀ ਕਾਰਵਾਈ ਕੀਤੀ ਜਾਵੇ। ਚੈਕਿੰਗ ਦੌਰਾਨ ਛੋਟੀ ਤੋਂ ਛੋਟੀ ਗਲਤੀ ’ਤੇ ਡਰੱਗ ਵਿਭਾਗ ਡਰੱਗਸ ਐਂਡ ਕਾਸਮੈਟਿਕਸ ਰੂਲਜ਼ ਮੁਤਾਬਕ ਕਾਰਵਾਈ ਕਰੇ, ਨਾ ਕਿ ਬਿਨਾਂ ਨੋਟਿਸ ਦੇ ਸਸਪੈਂਸ਼ਨ ਅਤੇ ਸੀਲ ਕਰਨ ਦੀ ਕਾਰਵਾਈ ਕਰੇ। ਪੰਜਾਬ ਦੇ ਗੁਆਂਢੀ ਰਾਜਾਂ ਤੋਂ ਉਨ੍ਹਾਂ ਦਵਾਈਆਂ ਦਾ ਪੰਜਾਬ ਵਿਚ ਆਉਣਾ ਰੋਕਿਆ ਜਾਵੇ, ਜਿਨ੍ਹਾਂ ’ਤੇ ਰਾਜ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ। ਪੰਜਾਬ ਸਿਹਤ ਵਿਭਾਗ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਨਾਲ ਜਲਦੀ ਵਿਚਾਰ ਕਰੇ ਅਤੇ ਦੁਬਾਰਾ ਲਗਾਮ ਲਗਾਏ। ਪੰਜਾਬ ਵਿਚ ਪਾਬੰਦੀਸ਼ੁਦਾ ਦਵਾਈਆਂ ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਵਿਚ ਮਿਲ ਰਹੀਆਂ ਹਨ, ਜਿਸ ਨਾਲ ਸਾਡੇ ਦਵਾਈ ਵਪਾਰ ’ਤੇ ਅਸਰ ਪੈ ਰਿਹਾ ਹੈ। ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸੈਕਟਰੀ ਜੀਐਸ ਚਾਵਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਮੰਗਾਂ ਵਿਚ ਆਨਲਾਈਨ ਆਉਣ ਵਾਲੀਆਂ ਇਨ੍ਹਾਂ ਹੀ ਪਾਬੰਦੀਸ਼ੁਦਾ ਦਵਾਈਆਂ ਦੇ ਪੰਜਾਬ ਵਿਚ ਆਉਣ ’ਤੇ ਪਾਬੰਦੀ ਲਗਾਈ ਜਾਵੇ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ’ਤੇ ਰੋਕ ਲਗਾਉਣ। ਦਵਾਈ ਕੰਪਨੀਆਂ ਵੱਲੋਂ ਸਿੱਧੇ ਹਸਪਤਾਲਾਂ ਨੂੰ ਸਪਲਾਈ ’ਤੇ ਰੋਕ ਲਗਾਈ ਜਾਵੇ। ਓਐਨਡੀਐਲਐਸ ਦੇ ਨਵੇਂ ਸਿਸਟਮ ਨੂੰ ਉਦੋਂ ਤੱਕ ਲਾਗੂ ਨਾ ਕੀਤਾ ਜਾਵੇ, ਜਦੋਂ ਤੱਕ ਇਸ ਵਿਚ ਆ ਰਹੀਆਂ ਖਾਮੀਆਂ ਦੂਰ ਨਾ ਹੋ ਜਾਣ। ਜ਼ਿਆਦਾਤਰ ਰਾਜਾਂ ਨੇ ਅਜੇ ਇਸ ਨੂੰ ਲਾਗੂ ਨਹੀਂ ਕੀਤਾ। ਸਾਰੇ ਕੈਮਿਸਟਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਅਤੇ ਉਨ੍ਹਾਂ ਦਾ ਚਰਿੱਤਰ ਹਨਨ ਕਰਨਾ ਬੰਦ ਕੀਤਾ ਜਾਵੇ। ਜਦੋਂ ਸਾਰੀਆਂ ਦਵਾਈਆਂ ਦੀ ਸੇਲ/ਪਰਚੇਜ਼ ਬਿੱਲ ’ਤੇ ਹੈ, ਤਾਂ ਫਿਰ ਰਜਿਸਟਰ ’ਤੇ ਰਿਕਾਰਡ ਰੱਖਣਾ ਕਿਉਂ? ਇਕ ਹੀ ਦਵਾਈ ਹਜ਼ਾਰਾਂ ਕੰਪਨੀਆਂ ਵੱਲੋਂ ਬਣਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੇਚਣਾ, ਰਜਿਸਟਰ ’ਤੇ ਰਿਕਾਰਡ ਕਿਵੇਂ ਰੱਖਿਆ ਜਾਵੇ? ਸਾਰੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸੇਲ ਸਰਕਾਰ ਆਪਣੇ ਹਸਪਤਾਲਾਂ ਅਤੇ ਸਟੋਰਾਂ ’ਤੇ ਕਰੇ, ਤਾਂ ਜੋ ਕੈਮਿਸਟ, ਜੋ ਪੰਜਾਬ ਦੇ ਸਾਰੇ 23 ਜ਼ਿਿਲ੍ਹਆਂ ਵਿਚ ਕੰਮ ਕਰਦੇ ਹਨ, ਉਨ੍ਹਾਂ ਦਾ ਚਰਿੱਤਰ ਹਨਨ ਨਾ ਹੋਵੇ। ਇਸ ਮੌਕੇ ਸੁਰਿੰਦਰ ਦੁੁੱਗਲ, ਜੀਐਸ ਚਾਵਲਾ, ਅਮਰਦੀਪ ਸਿੰਘ ਅਤੇ ਰਾਜੀਵ ਜੈਨ ਆਦਿ ਹਾਜ਼ਰ ਸਨ। ਐਨਆਰਐਕਸ ਤੇ ਸ਼ਡਿਊਲ ਐਚ-1 ਵੇਚਣ ਤੋਂ ਕੀਤਾ ਸੀ ਇਨਕਾਰ ਜ਼ਿਕਰਯੋਗ ਹੈ ਕਿ ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਨਾਲ ਸਬੰਧਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸੈਕਟਰੀ ਜੀਐਸ ਚਾਵਲਾ ਦੀ ਪ੍ਰਧਾਨਗੀ ਹੇਠ ਸਾਰੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਪ੍ਰਣ ਲਿਆ ਕਿ ਉਹ ਆਪਣੇ-ਆਪਣੇ ਜ਼ਿਿਲ੍ਹਆਂ ਦੇ ਸਾਰੇ ਕੈਮਿਸਟਾਂ ਨੂੰ ਹਦਾਇਤ ਕਰਨਗੇ ਕਿ ਐਨਆਰਐਕਸ ਅਤੇ ਸ਼ਡਿਊਲ ਐਚ-1 ਆਇਟਮ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਵੇਚਣਗੇ। ਸੇਲ ਅਤੇ ਪ੍ਰਚੇਜ਼ ਬਿੱਲ ’ਤੇ ਹੀ ਕਰਨਗੇ। ਉਹੀ ਦਵਾਈਆਂ ਵੇਚਣ ਜਿਨ੍ਹਾਂ ਦੀ ਉਨ੍ਹਾਂ ਨੂੰ ਡਰੱਗ ਵਿਭਾਗ ਤੋਂ ਮਨਜ਼ੂਰੀ ਮਿਲੀ ਹੋਈ ਹੈ।ਨਸ਼ੇ ਦੇ ਨਾਂ ’ਤੇ ਸਾਰੇ 27000 ਕੈਮਿਸਟਾਂ ਦੀ ਚੈਕਿੰਗ, ਪੁਲਿਸ ਦੇ ਨਾਲ ਅਤੇ ਉੱਥੇ ਕੁਝ ਗੈਰ-ਕਾਨੂੰਨੀ ਨਾ ਮਿਲਣਾ, ਵਪਾਰ ਨੂੰ ਡੂੰਘੀ ਸੱਟ ਪਹੁੰਚਾਉਂਦਾ ਹੈ। ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਜਿੱਥੋਂ ਇਹ ਸਮਾਨ ਆਉਂਦਾ ਹੈ ਉਨ੍ਹਾਂ ਤੇ ਜੇ ਕੋਈ ਕਾਰਵਾਈ ਪੰਜਾਬ ਅਤੇ ਕੇਂਦਰੀ ਸਰਕਾਰ ਵੱਲੋਂ ਨਹੀਂ ਕੀਤੀ ਗਈ ਤਾਂ ਸਾਰੇ 27000 ਕੈਮਿਸਟ ਪੰਜਾਬ ਵਿਚ ਐਨਆਰਐਕਸ ਅਤੇ ਰੈਗੂਲੇਟਡ ਐਚ-1 ਅਤੇ ਸਾਈਕੋਟ੍ਰਾਪਿਕ ਡਰੱਗ ਸਾਰੇ ਹੋਮਸੇਲਰ ਅਤੇ ਰਿਟੇਲਰ ਕੰਪਨੀਆਂ ਨੂੰ ਵਾਪਸ ਭੇਜ ਦੇਣਗੇ।