ਚੀਫ ਇੰਜੀਨੀਅਰ ਵੱਲੋਂ ਗੱਲਬਾਤ ਲਈ ਸਮਾਂ ਨਾ ਦੇਣ ’ਤੇ ਮਸਲਾ ਉਲਝਿਆ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਦੇ ਸਾਥੀ ਸਮਾ ਲੈ ਕੇ ਦਿੱਤੇ ਹੋਏ ਸਮੇ ਅਨੁਸਾਰ ਜਦੋਂ ਸਾਥੀ ਨਰਿੰਦਲ ਬੱਲ ਵਰਕਿੰਗ ਜਨਰਲ ਸਕੱਤਰ ਪੰਜਾਬ ਦਫਤਰੀ ਸਲਿੱਪ ਲੈ ਕੇ ਜਦੋਂ ਆਪਣੇ ਸਾਥੀਆਂ
Publish Date: Thu, 19 Nov 2026 04:32 PM (IST)
Updated Date: Thu, 19 Nov 2026 04:33 PM (IST)
ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੀ ਦਿੱਤੀ ਚਿਤਾਵਨੀ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਦੇ ਸਾਥੀ ਸਮਾ ਲੈ ਕੇ ਦਿੱਤੇ ਹੋਏ ਸਮੇ ਅਨੁਸਾਰ ਜਦੋਂ ਸਾਥੀ ਨਰਿੰਦਲ ਬੱਲ ਵਰਕਿੰਗ ਜਨਰਲ ਸਕੱਤਰ ਪੰਜਾਬ ਦਫਤਰੀ ਸਲਿੱਪ ਲੈ ਕੇ ਜਦੋਂ ਆਪਣੇ ਸਾਥੀਆਂ ਨਾਲ ਚੀਫ ਇੰਜੀਨੀਅਰ ਬਾਰਡਰ ਜੋਨ ਅੰਮ੍ਰਿਤਸਰ ਨਾਲ ਗਲਬਾਤ ਕਰਨ ਲਈ ਮਿਲਣ ਗਏ ਤਾਂ ਚੀਫ ਇੰਜੀਨੀਅਰ ਬਾਰਡਰ ਜੋਨ ਵੱਲੋਂ ਸਮਾ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਫਿਰ ਵੀ ਚੀਫ ਇੰਜੀਨੀਅਰ ਦੇ ਗੱਡੀ ’ਚ ਬੈਠਦਿਆਂ ਸੁਬਾ ਸਕੱਤਰ ਪੰਜਾਬ ਨਰਿੰਦਰ ਬੱਲ ਨੇ ਕਿਹਾ ਕਿ ਚਰਨਜੀਤ ਰਾਏ ਜੇ.ਈ ਜੋ ਮਿੱਤੀ 31 ਜਨਵਰੀ 2023 ਨੂੰ ਪੱਛਮ ਮੰਡਲ ਤੋਂ ਸੇਵਬਾ ਮੁਕਤ ਹੋਣ ਤੇ ਬਣਦੇ ਬਕਾਏ ਅਜੇ ਤੱਕ ਨਹੀ ਮਿਲੇ। ਸਾਥੀ ਨਰਿੰਦਰ ਬੱਲ ਨੇ ਕਿਹਾ ਕਿ ਗੱਲਬਾਤ ਦੋਰਾਨ ਚੀਫ ਇੰਜੀਨੀਅਰ ਬਾਰਡਰ ਜੋਨ ਨੇ ਗੁਸੇ ’ਚ ਆਉਂਦਿਆਂ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਤੇ ਚਲੇ ਗਏ। ਜਥੇਬੰਦੀ ਦੇ ਵਰਕਿੰਗ ਜਨਰਲ ਸਕੱਤਰ ਨਰਿੰਦਰ ਬੱਲ ਪਾਵਰਕਾਮ ਅਤੇ ਟੇਰਾਂਸਕੋ ਪੈਨਸ਼ਨ ਯੂਨੀਅਨ ਏਟਕ ਦੇ ਆਗੂ ਨੂੰ ਧੱਕੇ ਲਗਾ ਦਿੱਤੇ। ਧੱਕੇ ਲਗਾਉਣ ਤੇ ਜਥੇਬੰਦੀ ਦੇ ਆਗੂਆਂ ਇਕਬਾਲ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਮੋਹਨ ਲਾਲ, ਚਰਨਜੀਤ ਰਾਏ ਤੇ ਜੋਗਿੰਦਰ ਸਿੰਘ ਆਦਿ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਨੇ ’ਚ ਐਕਸੀਅਨ ਦੀਪਕ ਭਾਟੀਆ, ਬਲਕਾਰ ਸਿੰਘ ਐੱਸ.ਸੀ ਹੈੱਡ ਕੁਆਰਟਰ ਨੇ ਵਿਸ਼ਵਾਸ਼ ਦਿਵਾਇਆ ਕਿ ਆਪਸੀ ਮੱਤਭੇਦ ਦੂਰ ਕਰਵਾਉਣ ਲਈ ਮੀਟਿੰਗ ਦਾ ਸਮਾ ਦਿੱਤਾ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਜੇਕਰ ਗੱਲਬਾਤ ਲਈ ਛੇਤੀ ਸਮਾ ਨਾ ਦਿੱਤਾ ਗਿਆ ਤਾਂ ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਬਾਰਡਰ ਜੋਨ ਅੰਮ੍ਰਿਤਸਰ ਅੱੱਗੇ ਜੋਰਦਾਰ ਰੋਸ ਪ੍ਰਦਰਸ਼ਨ ਕਰੇਗੀ। ਗੱਲਬਾਤ ਕਰਨ ਲਈ ਚੀਫ ਇੰਜੀਨੀਅਰ ਨਾਲ ਸੰਪਰਕ ਨਹੀ ਹੋ ਸਕਿਆ।