ਆਈਪੀਸੀਏ ਅੰਡਰ-16 ਸਕੂਲ ਕ੍ਰਿਕਟ ਲੀਗ ਟੀ-20 ਦੀ ਸ਼ੁਰੂਆਤ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਆਈਪੀਸੀਏ ਕ੍ਰਿਕਟ ਅਕੈਡਮੀ ਨੇ ਸੈਕਰਡ ਹਾਰਟ ਪਬਲਿਕ ਸਕੂਲ ਛੇਹਰਟਾ ਵਿਖੇ ਆਈਪੀਸੀਏ
Publish Date: Fri, 18 Sep 2026 04:18 PM (IST)
Updated Date: Fri, 18 Sep 2026 04:20 PM (IST)
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਆਈਪੀਸੀਏ ਕ੍ਰਿਕਟ ਅਕੈਡਮੀ ਨੇ ਸੈਕਰਡ ਹਾਰਟ ਪਬਲਿਕ ਸਕੂਲ ਛੇਹਰਟਾ ਵਿਖੇ ਆਈਪੀਸੀਏ ਅੰਡਰ-16 ਸਕੂਲ ਕ੍ਰਿਕਟ ਲੀਗ ਟੀ-20 ਸ਼ੁਰੂ ਕੀਤੀ। ਲੀਗ ਦਾ ਉਦਘਾਟਨ ਸਮਾਜ ਸੇਵਕ ਕਮਲ ਕੁਮਾਰ ਨੇ ਕੀਤਾ। ਇਸ ਮੌਕੇ ਕਮਲ ਕੁਮਾਰ ਨੇ ਕਿਹਾ ਆਈਪੀਸੀਏ ਕ੍ਰਿਕਟ ਅਕੈਡਮੀ ਅੰਮ੍ਰਿਤਸਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਖਿਡਾਰੀਆਂ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਆਈਪੀਸੀਏ ਪੰਜਾਬ ਇੰਚਾਰਜ ਅਤੇ ਲੀਗ ਹੈੱਡ ਕੋਚ ਦੀਪਕ ਨੇ ਐਲਾਨ ਕੀਤਾ ਕਿ ਸਾਰੀਆਂ ਲਾਈਵ ਲੀਗ ਬਾਈਪਾਸ ਸਥਿਤ ਦਸਮੇਸ਼ ਕ੍ਰਿਕਟ ਅਕੈਡਮੀ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਮੈਚਾਂ ਲਈ ਟ੍ਰਾਇਲ ਪੰਜਾਬ ਦੇ 13 ਜ਼ਿਿਲ੍ਹਆਂ ਵਿੱਚ ਆਯੋਜਿਤ ਕੀਤੇ ਜਾਣਗੇ, ਜਿਸ ਦਾ ਪਹਿਲਾ ਟ੍ਰਾਇਲ 20 ਸਤੰਬਰ ਨੂੰ ਕੈਂਬਰਿਜ ਸਕੂਲ ਪੱਟੀ ਵਿਖੇ ਹੋਵੇਗਾ। 13 ਜ਼ਿਿਲ੍ਹਆਂ ਵਿੱਚੋਂ ਹਰੇਕ ਤੋਂ ਲਗਭਗ ਅੱਠ ਟੀਮਾਂ ਹਿੱਸਾ ਲੈਣਗੀਆਂ। ਇਹ ਕ੍ਰਿਕਟ ਅਕੈਡਮੀ ਨਾਲ ਸਬੰਧਿਤ ਸਕੂਲ ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਹੋਵੇਗਾ। ਕੋਚ ਦੀਪਕ ਨੇ ਦੱਸਿਆ ਕਿ ਇਹ ਮੁਕਾਬਲਾ ਪੰਜਾਬ ਦੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਅਤੇ ਨੌਜੁਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਇਆ ਜਾ ਰਿਹਾ ਹੈ। ਇਸ ਲੀਗ ਵਿੱਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਵੇਗੀ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਸਰਬੋਤਮ ਗੇਂਦਬਾਜ਼, ਸਰਬੋਤਮ ਬੱਲੇਬਾਜ਼, ਮੈਨ ਆਫ ਦਿ ਮੈਚ ਅਤੇ ਮੈਨ ਆਫ ਦਿ ਸੀਰੀਜ਼ ਲਈ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਕ੍ਰਿਕਟ ਕੋਚ ਟੀਨੂੰ, ਪੰਕਜ ਸ਼ਰਮਾ, ਜਤਿੰਦਰ ਸਿੰਘ, ਗੁਰਸ਼ੇਰ ਸਿੰਘ, ਪ੍ਰਿੰਸੀਪਲ ਸਲਿਲ ਅਰੋੜਾ, ਸਤਿੰਦਰ ਸਿੰਘ, ਆਈਪੀਸੀਏ ਦੇ ਐਮਡੀ ਮਨੋਜ ਕੁਮਾਰ, ਸੰਦੀਪ ਪਰਾਸ਼ਰ ਆਦਿ ਮੌਜੂਦ ਸਨ।