ਨਵੀਆਂ ਲਿਫਟਿੰਗ ਗੱਡੀਆਂ ਦੀ ਸ਼ੁਰੂਆਤ, ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ 'ਤੇ ਜ਼ੋਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ 66 ਅਧੀਨ ਆਜ਼ਾਦ ਨਗਰ ਇਲਾਕੇ ਵਿਚ ਕੌਂਸਲਰ ਵਿਰਾਟ ਦੇਵਗਨ ਨੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਕਈ ਸਮੱਸਿਆਵਾਂ ਦਾ ਮੌਕੇ ’ਤੇ ਹੀ
Publish Date: Wed, 16 Sep 2026 04:22 PM (IST)
Updated Date: Wed, 16 Sep 2026 04:23 PM (IST)
ਕੌਂਸਲਰ ਵਿਰਾਟ ਨੇ ਲੋਕ ਸਮੱਸਿਆਵਾਂ ਸੁਣ ਮੌਕੇ ’ਤੇ ਕਰਵਾਈਆਂ ਹੱਲ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਰਡ ਨੰਬਰ 66 ਅਧੀਨ ਆਜ਼ਾਦ ਨਗਰ ਇਲਾਕੇ ਵਿਚ ਕੌਂਸਲਰ ਵਿਰਾਟ ਦੇਵਗਨ ਨੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਕਈ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ, ਜਦਕਿ ਬਾਕੀ ਸਮੱਸਿਆਵਾਂ ਨੂੰ ਆਉਣ ਵਾਲੇ ਦਿਨਾਂ ਵਿਚ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਲਾਕੇ ਵਿਚ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਨਵੀਆਂ ਲਿਫਟਿੰਗ ਗੱਡੀਆਂ ਦੀ ਸ਼ੁਰੂਆਤ ਕੀਤੀ ਗਈ। ਕੌਂਸਲਰ ਨੇ ਸਫ਼ਾਈ ਸੇਵਕਾਂ ਨੂੰ ਨਿਯਮਤ ਤੌਰ ’ਤੇ ਸਫ਼ਾਈ ਕਰਨ ਅਤੇ ਕੂੜੇ ਦੀ ਲਿਫਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਵੱਛ ਵਾਤਾਵਰਨ ਮਿਲ ਸਕੇ। ਕੌਂਸਲਰ ਵਿਰਾਟ ਦੇਵਗਨ ਨੇ ਕਿਹਾ ਕਿ ਸਵੱਛ ਵਾਰਡ ਬਣਾਉਣਾ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦਾ ਵੀ ਕਰਤੱਵ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ਅਤੇ ਆਸਪਾਸ ਸਫ਼ਾਈ ਬਣਾਈ ਰੱਖਣ, ਕੂੜਾ ਨਿਰਧਾਰਤ ਥਾਂ ਤੇ ਸੁੱਟਣ ਅਤੇ ਸਫ਼ਾਈ ਵਿਵਸਥਾ ਵਿਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸੀਵਰੇਜ ਵਿਵਸਥਾ ਦੇ ਸਬੰਧ ਵਿਚ ਜਾਗਰੂਕ ਕਰਦੇ ਹੋਏ ਕਿਹਾ ਕਿ ਸੀਵਰੇਜ ਵਿਚ ਪਾਣੀ ਤੋਂ ਇਲਾਵਾ ਕੋਈ ਵੀ ਠੋਸ ਪਦਾਰਥ, ਕੂੜਾ-ਕਰਕਟ ਜਾਂ ਹੋਰ ਸਮੱਗਰੀ ਨਹੀਂ ਸੁੱਟਣੀ ਚਾਹੀਦੀ। ਇਸ ਨਾਲ ਸੀਵਰੇਜ ਜਾਮ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਪੂਰੇ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਸੀਵਰੇਜ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਵਿਚ ਸਹਿਯੋਗ ਕਰਨ। ਇਸ ਮੌਕੇ ਤੇ ਕਪਿਲ ਸ਼ਰਮਾ, ਸੁਦੇਸ਼ ਸਿਚਲ, ਸੁਰਿੰਦਰਪਾਲ ਪਟਵਾਰੀ, ਅਮਿਤ ਤਾਰਾ, ਕੁਸ਼ਲ ਸ਼ਰਮਾ ਸਮੇਤ ਹੋਰ ਸਥਾਨਕ ਲੋਕ ਹਾਜ਼ਰ ਸਨ। ਕੌਂਸਲਰ ਨੇ ਕਿਹਾ ਕਿ ਵਾਰਡ ਨੰਬਰ 66 ਦੇ ਹਰੇਕ ਇਲਾਕੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਵਿਕਾਸ ਕਾਰਜਾਂ ਨੂੰ ਗਤੀ ਦੇਣਾ ਉਨ੍ਹਾਂ ਦੀ ਪਹਿਲ ਹੈ।