ਰੋਜ਼ ਬੱਡਸ ਸਕੂਲ ’ਚ ਅੰਤਰ ਸਕੂਲ ਮੁਕਾਬਲੇ ਕਰਵਾਏ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ ਬੱਡਸ ਪਬਲਿਕ ਸਕੂਲ ਨਜ਼ਦੀਕ ਗਾਇਤਰੀ ਮੰਦਰ ਕਾਲੇ ਰੋਡ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ‘ਸਪਿਰਿਟ ਆਫ 47’ ਵਿਸ਼ੇ
Publish Date: Fri, 21 Aug 2026 04:03 PM (IST)
Updated Date: Fri, 21 Aug 2026 04:06 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਜ਼ ਬੱਡਸ ਪਬਲਿਕ ਸਕੂਲ ਨਜ਼ਦੀਕ ਗਾਇਤਰੀ ਮੰਦਰ ਕਾਲੇ ਰੋਡ ਵਿਖੇ ਪ੍ਰਿੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਨਰਿੰਦਰਪਾਲ ਸਿੰਘ ਅਤੇ ਪ੍ਰੈਜੀਡੈਂਟ ਦਵਿੰਦਰ ਕੌਰ ਦੀ ਯੋਗ ਅਗਵਾਈ ਹੇਠ ‘ਸਪਿਰਿਟ ਆਫ 47’ ਵਿਸ਼ੇ ਤਹਿਤ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ ਉਤਸ਼ਾਹ ਪੂਰਵਕ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਸ ਮੁਕਾਬਲੇ ਵਿਚ ਸ਼ਾਈਨਿੰਗ ਸਟਾਰ ਸੈਕੰਡਰੀ ਸਕੂਲ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਰੋਜ਼ ਬੱਡਸ ਪਬਲਿਕ ਸਕੂਲ, ਦਸ਼ਮੇਸ਼ ਇੰਟਰਨੈਸ਼ਨਲ ਸਕੂਲ, ਡੀਆਰ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਦਾ ਸਕੂਲ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸਕੂਲ ਅੰਤਰ ਕੁਇਜ, ਪੋਸਟਰ ਮੇਕਿੰਗ, ਡਿਕਲੇਮੇਸ਼ਨ ਅਤੇ ਡਰਾਇੰਗ ਆਦਿ ਦੇ ਮੁਕਾਬਲੇ ਕਰਵਾਏ ਗਏ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਆਪਣੀ ਗਿਆਨ ਪ੍ਰਤਿਭਾ ਰਚਨਾਤਮਕਤਾ ਅਤੇ ਬੋਲਣ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁਇਜ ਮੁਕਾਬਲੇ ਵਿਚ ਪਹਿਲਾ ਸਥਾਨ ਦਸ਼ਮੇਸ਼ ਇੰਟਰਨੈਸ਼ਨਲ ਸਕੂਲ ਨੇ ਹਾਸਲ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਨੀਰੂ ਈਸਰ ਸਨ, ਜਿਨ੍ਹਾਂ ਨੇ ਜੱਜ ਦੀ ਭੂਮਿਕਾ ਵੀ ਨਿਭਾਈ। ਪੋਸਟਰ ਮੇਕਿੰਗ ਮੁਕਾਬਲੇ ਵਿਚ ਰੋਜ਼ ਬੱਡਸ ਪਬਲਿਕ ਸਕੂਲ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਡਿਕਲੇਮੇਸ਼ਨ ਮੁਕਾਬਲੇ ਵਿਚ ਵੀ ਰੋਜ਼ ਬੱਡਸ ਪਬਲਿਕ ਸਕੂਲ ਦੀ ਵਿਦਿਆਰਥਣ ਤਮੰਨਾ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸੇ ਸਾਰੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ ’ਤੇ ਓਵਰਆਫ ਟ੍ਰਾਫੀ ਸ਼ਾਈਨਿੰਗ ਸਟਾਰ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਨਾਂ ਕੀਤੀ। ਇਹ ਉਪਲਬਧੀ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵੀ ਮਾਣ ਵਾਲੀ ਗੱਲ ਰਹੀ। ਇਸ ਦੇ ਨਾਲ ਹੀ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ। ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਦੀ ਵੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਰਚਨਾਤਮਕਤਾ, ਗਿਆਨ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਉਥੇ ਹੀ ਸਾਰੇ ਸਕੂਲ ਦੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਨੀਰੂ ਈਸਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ।