ਮਹਿਲਾ-ਪੁਰਸ਼ਾਂ ਦੀ ਇੰਟਰ-ਕਾਲਜ ਖੋ-ਖੋ ਲੀਗ ਸ਼ੁਰੂ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦੇ ਪ੍ਰਬੰਧਾਂ ਤੇ ਇੰਚਾਰਜ ਕੋਚ ਲਖਵੀਰ ਸਿੰਘ ਦੀ ਨਿਗਰਾਨੀ ਹੇਠ
Publish Date: Mon, 19 Oct 2026 05:57 PM (IST)
Updated Date: Mon, 19 Oct 2026 05:57 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦੇ ਪ੍ਰਬੰਧਾਂ ਤੇ ਇੰਚਾਰਜ ਕੋਚ ਲਖਵੀਰ ਸਿੰਘ ਦੀ ਨਿਗਰਾਨੀ ਹੇਠ ਲੜਕੇ ਲੜਕੀਆਂ ਦੀ ਇੰਟਰਕਾਲਜ ਲੀਗ ਖੋ-ਖੋ ਪ੍ਰਤੀਯੋਗਤਾ ਸ਼ੁਰੂ ਹੋ ਗਈ। ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਅੰਮ੍ਰਿਤਸਰ; ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਦੇ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਦੇ ਸੈਂਕੜੇ ਚੋਟੀ ਦੇ ਖੋ-ਖੋ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭ ਆਰੰਭ ਕੌਮੀ ਇੰਟਰਵਰਸਿਟੀ ਖਿਡਾਰਨ ਤੇ ਸਾਫਟਬਾਲ ਗੋਲਡ ਮੈਡਲਿਸਟ ਨਿਰਮਲ ਕੌਰ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ। ਲੜਕੀਆਂ ਦੇ ਉਦਘਾਟਨੀ ਮੈਚ ਦੇ ਦੌਰਾਨ ਐਸਡੀ ਕਾਲਜ ਫਾਰ ਵੂਮੈਨ ਜਲੰਧਰ ਦੀ ਟੀਮ ਨੇ ਖਾਲਸਾ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੀ ਟੀਮ ਨੂੰ 1 ਦੇ ਮੁਕਾਬਲੇ 10 ਅੰਕਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਦੂਜੇ ਮੈਚ ਦੇ ਦੌਰਾਨ ਦੁਆਬਾ ਕਾਲਜ ਜਲੰਧਰ ਦੀ ਟੀਮ ਨੇ ਖਾਲਸਾ ਕਾਲਜ ਫਾਰ ਵਿਮੈਨ ਦੀ ਟੀਮ ਨੂੰ 2 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਜਦੋਂ ਕਿ ਐਚਐਮਵੀ ਜਲੰਧਰ ਦੀ ਟੀਮ ਨੇ ਦੁਆਬਾ ਕਾਲਜ ਦੀ ਟੀਮ ਨੂੰ 3 ਦੇ ਮੁਕਾਬਲੇ 11 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੁਰਸ਼ ਵਰਗ ਦੇ ਪਲੇਠੇ ਮੈਚ ਦੇ ਦੌਰਾਨ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਦੀ ਟੀਮ ਨੇ ਦੁਆਬਾ ਕਾਲਜ ਜਲੰਧਰ ਦੀ ਟੀਮ ਨੂੰ 2 ਦੇ ਮੁਕਾਬਲੇ 13 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਡੀਏਵੀ ਕਾਲਜ ਜਲੰਧਰ ਦੀ ਟੀਮ ਨੇ ਦੁਆਬਾ ਕਾਲਜ ਜਲੰਧਰ ਦੀ ਟੀਮ ਨੂੰ 8 ਦੇ ਮੁਕਾਬਲੇ 11 ਅੰਕਾਂ ਦੇ ਫਰਕ ਨਾਲ, ਡੀਏਵੀ ਜਲੰਧਰ ਦੀ ਟੀਮ ਨੇ ਇੱਕ ਹੋਰ ਮੈਚ ਦੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ 0 ਦੇ ਮੁਕਾਬਲੇ 12 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਜਦੋਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਜੀਐਨਡੀਯੂ ਕੈਂਪਸ ਦੇ ਵਿਰੁੱਧ ਵਾਕਓੁਵਰ ਮਿਿਲਆ। ਇਸ ਮੌਕੇ ਪਿਸ਼ੌਰਾ ਸਿੰਘ ਧਾਰੀਵਾਲ, ਰਾਜਕੁਮਾਰ, ਅਮਿਤ ਕੁਮਾਰ ਪਹਿਲਵਾਨ, ਸੰਜੂ ਪਾਸੀ, ਗੁਰਵਿੰਦਰ ਕੌਰ (ਸਾਰੇ ਕੋਚ) ਆਦਿ ਹਾਜ਼ਰ ਸਨ।