ਭਾਰਤ-ਅਮਰੀਕਾ ਸਮਝੌਤਾ : ਸੁਨੀਲ ਜਾਖੜ ਨੇ ਦੱਸਿਆ ਕਿਸਾਨਾਂ ਲਈ 'ਗੇਮ ਚੇਂਜਰ', ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ
ਜਦ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਹੋਇਆ ਸਮਝੌਤਾ ਦੇਸ਼ ਦੇ ਵਪਾਰੀਆਂ ਅਤੇ ਕਿਸਾਨਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਨੇ ਸਮਝੌਤਾ ਸ਼ਰਤਾਂ ਦੇ ਤਹਿਤ ਕੀਤਾ ਹੈ। ਜਿਸ ਵਿੱਚ ਵਪਾਰ ਅਤੇ ਕਿਸਾਨੀ ਨੂੰ ਸੁਰੱਖਿਤ ਕੀਤਾ ਗਿਆ ਹੈ।
Publish Date: Tue, 10 Feb 2026 12:03 PM (IST)
Updated Date: Tue, 10 Feb 2026 12:15 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਵਿੱਚ ਹੋਏ ਸਮਝੌਤੇ ਨੂੰ ਸਮਝਿਆ ਬਗੈਰ ਵਿਰੋਧੀ ਧਿਰ ਵਿਰੋਧ ਕਰ ਰਹੀ ਹੈ, ਜਦ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਹੋਇਆ ਸਮਝੌਤਾ ਦੇਸ਼ ਦੇ ਵਪਾਰੀਆਂ ਅਤੇ ਕਿਸਾਨਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਨੇ ਸਮਝੌਤਾ ਸ਼ਰਤਾਂ ਦੇ ਤਹਿਤ ਕੀਤਾ ਹੈ। ਜਿਸ ਵਿੱਚ ਵਪਾਰ ਅਤੇ ਕਿਸਾਨੀ ਨੂੰ ਸੁਰੱਖਿਤ ਕੀਤਾ ਗਿਆ ਹੈ।
ਇਸ ਸਮਝੌਤੇ ਤਹਿਤ ਭਾਰਤ ਅਮਰੀਕਾ ਨੂੰ ਬਹੁਤ ਸਾਰਾ ਸਮਾਨ ਵੇਚੇਗਾ ਅਤੇ ਉਸ ਤੇ ਟੈਰਿਫ ਵੀ ਘੱਟ ਲੱਗੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਦੀਆਂ ਜਿਨਸਾਂ ਨੂੰ ਸੁਰੱਖਿਤ ਕਰਨ ਦੇ ਲਈਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਨਸਾਂ ਨੂੰ ਸੁਰੱਖਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਪਾਰ ਤੇ ਕਿਸਾਨੀ ਨੂੰ ਹਮੇਸ਼ਾ ਹੀ ਸੁਰੱਖਿਤ ਰੱਖਿਆ ਜਾਵੇਗਾ। ਆਪ੍ਰੇਸ਼ਨ ਸਿੰਦੂਰ ਸਮੇਂ ਵਾਹਗਾ ਸਰਹੱਦ ਬੰਦ ਹੋਣ ਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਬੰਦੂਕ ਤਾਣ ਕੇ ਹਿੰਦੁਸਤਾਨ ਵੱਲ ਖੜਾ ਹੈ ਅਤੇ ਵੱਡੀ ਤਾਦਾਦ ਵਿੱਚ ਨਸ਼ਾ ਤੇ ਹਥਿਆਰ ਡਰੋਨਾ ਰਾਹੀਂ ਭੇਜ ਰਿਹਾ ਹੈ, ਇਨ੍ਹਾਂ ਹਾਲਾਤਾਂ ਵਿੱਚ ਬਾਡਰ ਨਹੀਂ ਖੋਲਿਆ ਜਾ ਸਕਦਾ ਹੈ।