ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਨਵੇਂ ਕਾਂਗਰਸ ਦਫ਼ਤਰ ਦਾ ਉਦਘਾਟਨ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਜੀਟੀ ਰੋਡ ਮੱਲੀਆਂ ਨਹਿਰ ਨੇੜੇ (ਪੈਟਰੋਲ ਪੰਪ ਕੋਲ) ਆਪਣੇ ਹਲਕੇ
Publish Date: Wed, 11 Nov 2026 04:15 PM (IST)
Updated Date: Wed, 11 Nov 2026 04:18 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਜੀਟੀ ਰੋਡ ਮੱਲੀਆਂ ਨਹਿਰ ਨੇੜੇ (ਪੈਟਰੋਲ ਪੰਪ ਕੋਲ) ਆਪਣੇ ਹਲਕੇ ਦੇ ਵਰਕਰਾਂ ਅਤੇ ਆਮ ਜਨਤਾ ਲਈ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਨਾਲ ਹੋਈ, ਜਿਸ ਤੋਂ ਉਪਰੰਤ ਕੀਰਤਨੀ ਜਥਿਆਂ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਤੋਂ ਬਾਅਦ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਪਣੀ ਪਤਨੀ ਅੰਜਲੀ ਬੰਡਾਲਾ ਅਤੇ ਪੁੱਤਰੀਆਂ ਸਮੇਤ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਮਠਿਆਈ ਵੰਡੀ ਗਈ ਅਤੇ ਆਈ ਹੋਈ ਸੰਗਤ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਮਾਗਮ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਇਲਾਕੇ ਦੇ ਮੌਜੂਦਾ ਤੇ ਸਾਬਕਾ ਪੰਚ-ਸਰਪੰਚ, ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਹੋਏ। ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਕਈ ਅਕਾਲੀ ਆਗੂ ਅਤੇ ਵਰਕਰ ਵੀ ਸਮਾਗਮ ਚ ਦੇਖੇ ਗਏ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡੈਨੀ ਬੰਡਾਲਾ ਨੇ ਆਏ ਹੋਏ ਸੀਨੀਅਰ ਆਗੂਆਂ, ਵਰਕਰਾਂ ਅਤੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਦਫ਼ਤਰ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਜੰਡਿਆਲਾ ਗੁਰੂ ਦੇ ਹਰ ਕਾਂਗਰਸੀ ਵਰਕਰ, ਪਿੰਡ ਅਤੇ ਪਰਿਵਾਰ ਦਾ ਸਾਂਝਾ ਘਰ ਹੈ। ਇੱਥੇ ਹਰ ਵਰਕਰ ਦੀ ਗੱਲ ਸੁਣੀ ਜਾਵੇਗੀ ਅਤੇ ਉਸ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਹਿਰ ਵਿਚ ਲਗਾਤਾਰ ਵਧ ਰਹੇ ਕਤਲੇਆਮ, ਗੁੰਡਾਗਰਦੀ, ਫਰੋਤੀਆਂ, ਲੁੱਟਾਂ-ਖੋਹਾਂ ਅਤੇ ਚੋਰੀਆਂ-ਡਕੈਤੀਆਂ ਤੋਂ ਤੰਗ ਆ ਕੇ ਲੋਕ ਹੁਣ ਕਾਂਗਰਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਲਈ ਕਾਂਗਰਸ ਬੂਥ ਪੱਧਰ ਤੇ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮਕਸਦ ਹਲਕੇ ਦਾ ਸਰਬਪੱਖੀ ਵਿਕਾਸ, ਨੌਜਵਾਨਾਂ ਨੂੰ ਰੁਜ਼ਗਾਰ, ਕਿਸਾਨਾਂ ਨੂੰ ਹੱਕ, ਵਪਾਰੀਆਂ ਨੂੰ ਸੁਰੱਖਿਆ ਅਤੇ ਹਰ ਵਰਗ ਨੂੰ ਇਨਸਾਫ਼ ਦਿਵਾਉਣਾ ਹੈ। ਇਸ ਸਮਾਗਮ ਦੌਰਾਨ ਜਤਿੰਦਰ ਸਿੰਘ ਨਾਟੀ (ਸ਼ਹਿਰੀ ਪ੍ਰਧਾਨ), ਪ੍ਰਤਾਪ ਸਿੰਘ ਮਲਹੋਤਰਾ (ਕੌਂਸਲਰ), ਰਣਧੀਰ ਸਿੰਘ ਮਲਹੋਤਰਾ (ਸਾਬਕਾ ਮੀਤ ਪ੍ਰਧਾਨ), ਅਵਤਾਰ ਸਿੰਘ ਟੱਕਰ, ਕਸ਼ਮੀਰ ਸਿੰਘ ਜਾਣੀਆ, ਚਰਨਜੀਤ ਸਿੰਘ ਟੀਟੋ, ਮਨਜਿੰਦਰ ਸਿੰਘ ਸਿਰਜਾ, ਗੁਰਲਾਲ ਸਿੰਘ ਮੱਖਣਵਿੰਡੀ, ਸੋਨੂ ਬਰਾੜ, ਨਿਰਮਲ ਸਿੰਘ ਨਿਮਾ, ਸੋਨੂ ਵਿਰਕ, ਨਿਰਮਲ ਸਿੰਘ ਲਹੌਰੀਆ, ਰਾਜਦੀਪ ਸੈਣੀ, ਕ੍ਰਿਸ਼ਨਾ ਅਰੋੜਾ, ਮਣੀ ਚੋਪੜਾ (ਸਾਬਕਾ ਕੌਂਸਲਰ), ਲਖਵਿੰਦਰ ਸਿੰਘ ਬੰਡਾਲਾ, ਗੋਪੀ ਪੀਏ, ਜਸਵਿੰਦਰ ਸਿੰਘ ਜੰਡ, ਰਾਣਾ ਜੰਡ, ਮਨਜੀਤ ਸਿੰਘ ਪੱਪੀ, ਹਰਦੇਵ ਸਿੰਘ (ਸਾਬਕਾ ਕੌਂਸਲਰ), ਪਰਮਜੀਤ ਸਿੰਘ ਮਲਹੋਤਰਾ, ਐਡਵੋਕੇਟ ਅਮਨ ਅਰੋੜਾ, ਸੁਰਿੰਦਰ ਸੇਠ, ਪਰਮਜੀਤ ਸਿੰਘ ਹੈਰੀ ਅਤੇ ਹੀਰਾ ਲਾਲ ਇੰਦਰਜੀਤ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।