- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ਼ ਰਫ਼ਤਾਰ ਬਾਈਕ ਦੀ ਲਪੇਟ ਵਿੱਚ ਆਉਣ ਕਾਰਨ ਉਹ ਸੜਕ 'ਤੇ ਡਿੱਗ ਪਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਬਾਈਕ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਸੱਟਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਹੀ ਮੌਤ ਹੋ ਗਈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ। ਨੋਵੈਲਟੀ ਚੌਕ ਦੇ ਨੇੜੇ ਮੰਗਲਵਾਰ ਦੀ ਸ਼ਾਮ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਪੀ.ਸੀ.ਆਰ. ਦੇ ਏ.ਐੱਸ.ਆਈ. ਪਵਨ ਕੁਮਾਰ ਦੀ ਹਸਪਤਾਲ ’ਚ ਸ਼ੁੱਕਰਵਾਰ ਨੂੰ ਮੌਤ ਹੋ ਗਈ। ਹਾਦਸੇ ਤੋਂ ਪਹਿਲਾਂ ਏ.ਐੱਸ.ਆਈ. ਨਾਕਾਬੰਦੀ ਕਰਕੇ ਆਪਣੀ ਟੀਮ ਨਾਲ ਵਾਹਨਾਂ ਨੂੰ ਰੋਕ-ਰੋਕ ਕੇ ਚੈਕਿੰਗ ਕਰ ਰਹੇ ਸਨ।