ਕਰਮਚਾਰੀ ਦਲ ਡਿਵੀਜ਼ਨ ਕਮੇਟੀ ਦੀ ਅਹਿਮ ਮੀਟਿੰਗ ਹੋਈ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਡਿਵੀਜ਼ਨ ਕਮੇਟੀ ਦੀ ਅਹਿਮ ਮੀਟਿੰਗ ਸੁਰਜੀਤ ਸਿੰਘ ਉੱਪਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਰਈਆ ਮੰਡਲ ਬਿਆਸ ਵਿਖੇ ਹੋਈ, ਜਿਸ ਵਿਚ ਤੇਜਿੰਦਰ ਸਿੰਘ ਸੇਖੋ ਸੀਨੀਅਰ
Publish Date: Sat, 19 Sep 2026 04:59 PM (IST)
Updated Date: Sat, 19 Sep 2026 05:02 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਡਿਵੀਜ਼ਨ ਕਮੇਟੀ ਦੀ ਅਹਿਮ ਮੀਟਿੰਗ ਸੁਰਜੀਤ ਸਿੰਘ ਉੱਪਲ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਰਈਆ ਮੰਡਲ ਬਿਆਸ ਵਿਖੇ ਹੋਈ, ਜਿਸ ਵਿਚ ਤੇਜਿੰਦਰ ਸਿੰਘ ਸੇਖੋ ਸੀਨੀਅਰ ਮੀਤ ਪ੍ਰਧਾਨ ਅਤੇ ਜੁਆਇੰਟ ਫੋਰਮ ਮੈਂਬਰ ਪੰਜਾਬ ਗੁਰਬਚਨ ਸਿੰਘ ਬਾਠ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਰਈਆ ਮੰਡਲ ਅਧੀਨ ਵੱਖ-ਵੱਖ ਸਬ ਡਿਵੀਜ਼ਨਾਂ ਦੇ ਪ੍ਰਧਾਨ, ਸਕੱਤਰ ਮੈਂਬਰ ਹਾਜ਼ਰ ਸਨ। ਗੱਲਬਾਤ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਕਰਮਚਾਰੀਆਂ ਦੇ ਪੈਂਡਿੰਗ ਕੰਮਾਂ ਸਬੰਧੀ ਜੋ ਕਿ ਮੰਡਲ ਦਫਤਰ ਨਾਲ ਸਬੰਧਤ ਹਨ, ਜਿਨਾਂ ਵਿਚ ਮੰਡਲ ਦਫਤਰ ਵੱਲੋਂ ਕੰਮ ਨਾ ਕਰਨ ਕਰਕੇ ਖੜੋਤ ਆਈ ਹੈ ਉਸ ਨੂੰ ਤੇਜ਼ ਕਰਨ ਲਈ ਜੋਰ ਦਿੱਤਾ ਗਿਆ ਅਤੇ ਜਥੇਬੰਦੀ ਰਈਆ ਮੰਡਲ ਬਿਆਸ ਅਤੇ ਪੀ ਅਤੇ ਐਮ ਮੰਡਲ ਟੂ ਅੰਮ੍ਰਿਤਸਰ ਦੀ ਆਉਣ ਵਾਲੇ ਸਮੇਂ ਵਿਚ ਚੋਣਾਂ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਪੈਂਡਿੰਗ ਕੰਮਾਂ ਦਾ ਚਾਰਟ ਜਥੇਬੰਦੀ ਵੱਲੋਂ ਐਕਸੀਅਨ ਰਈਆ ਮੰਡਲ ਬਿਆਸ ਦੇ ਦਫਤਰ ਵਿਚ ਮੰਡਲ ਸੁਪਰੀਡੈਂਟ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਪੈਂਡਿੰਗ ਕੰਮ ਕਰਕੇ ਜਥੇਬੰਦੀ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਸਹਿਸਰਾ, ਮਨਜੀਤ ਸਿੰਘ ਝਾੜੂਨੰਗਲ, ਸੁਖਚੈਨ ਸਿੰਘ ਰਈਆ ਮੰਡਲ, ਸਤਨਾਮ ਸਿੰਘ ਸਰਕਲ ਜਨਰਲ ਸਕੱਤਰ, ਸਿਮਰਨਜੀਤ ਸਿੰਘ ਜਨਰਲ ਸਕੱਤਰ ਮਹਿਤਾ, ਗੁਰਮੁਖ ਸਿੰਘ ਪ੍ਰਧਾਨ ਰਈਆ, ਜੋਗਾ ਸਿੰਘ ਕੈਸ਼ੀਅਰ ਰਈਆ, ਬਲਜੀਤ ਸਿੰਘ ਜੇਈ, ਮਲਕੀਤ ਸਿੰਘ ਜੇਈ, ਸੰਦੀਪ ਕੁਮਾਰ ਪੀ ਐਂਡ ਐਮ ਅੰਮ੍ਰਿਤਸਰ ਟੂ, ਸੁਖਵਿੰਦਰ ਸਿੰਘ ਸਠਿਆਲਾ, ਗੁਰਜੰਟ ਸਿੰਘ ਸਠਿਆਲਾ, ਕਰਮ ਸਿੰਘ ਬੁਤਾਲਾ, ਸਰਬਜੀਤ ਸਿੰਘ ਬੁਤਾਲਾ, ਸੁੱਚਾ ਸਿੰਘ ਪ੍ਰਧਾਨ, ਜਸਬੀਰ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ ਰਈਆ, ਤਰਸੇਮ ਸਿੰਘ, ਜਗਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਨਰਿੰਦਰ ਸਿੰਘ, ਪ੍ਰਗਟ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਭੁਪਿੰਦਰ ਸਿੰਘ ਮੈਂਬਰ ਆਦਿ ਹਾਜ਼ਰ ਸਨ।