ਸੂਬਾ ਵਰਕਿੰਗ ਕਮੇਟੀ ਮੀਟਿੰਗ ’ਚ ਲਏ ਅਹਿਮ ਫ਼ੈਸਲੇ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਨੇ ਸੂਬਾ ਵਰਕਿੰਗ ਕਮੇਟੀ ਪੰਜਾਬ ਦੀ ਅਹਿਮ ਮੁੱਦਿਆਂ ’ਤੇ ਵਿਚਾਰ ਕਰਨ ਲਈ ਮੀਟਿੰਗ ਪੰਜਾਬ ਪ੍ਰਧਾਨ ਰਾਧੇ ਸਿਆਮ ਦੀ ਪ੍ਰਧਾਨਗੀ ਹੇਠ ਹੋਈ।
Publish Date: Thu, 27 Aug 2026 04:28 PM (IST)
Updated Date: Thu, 27 Aug 2026 04:31 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਨੇ ਸੂਬਾ ਵਰਕਿੰਗ ਕਮੇਟੀ ਪੰਜਾਬ ਦੀ ਅਹਿਮ ਮੁੱਦਿਆਂ ’ਤੇ ਵਿਚਾਰ ਕਰਨ ਲਈ ਮੀਟਿੰਗ ਪੰਜਾਬ ਪ੍ਰਧਾਨ ਰਾਧੇ ਸਿਆਮ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਰਕਿੰਗ ਜਨਰਲ ਸਕੱਤਰ ਪੰਜਾਬ ਨਰਿੰਦਰ ਬੱਲ ਨੇ ਪਿਛਲੇ ਕੰਮਾਂ ਦਾ ਰੀਵਿਊ 7 ਅਗਸਤ, 10 ਅਗਸਤ, 18 ਅਗਸਤ ਤੇ 23 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਅਤੇੁ ਸੰਘਰਸ਼ ਪ੍ਰੋਗਰਾਮ ਲਾਗੂ ਕਰਨ ਲਈ ਸਾਥੀਆਂ ’ਤੇ ਮਾਣ ਹੈ। ਅਗਲੇ ਸੰਘਰਸ਼ ਸਰਕਾਰ ਦੇ ਖਿਲਾਫ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਂਝੇ ਤੌਰ ’ਤੇ ਇਨ੍ਹਾਂ ਮੰਗਾਂ ਤੇ ਨਿਰੰਤਰ ਲੜਦੇ ਆ ਰਹੇ ਹਨ। ਜਿਵੇਂ ਕਿ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨਾ, 18 ਫ਼ੀਸਦੀ ਡੀਏ ਸਰਕਾਰ ਰੋਕ ਕੇ ਬੈਠੀ ਹੈ। 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਪੈਨਸ਼ਨਰਾਂ ਦੀ 2.59 ਨਾਲ ਸੁਧਾਈ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, 15 ਮਈ 2015/ 17 ਜੁਲਾਈ 2020 ਦੇ ਪੱਤਰ ਰੱਦ ਕੀਤੇ ਜਾਣ ਦੀ ਮੰਗ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਨਵੇਂ ਸਕੇਲਾਂ ਏਰੀਅਰ / ਯਕਮੁਸ਼ਤ ਬਕਾਏ ਦੀ ਅਦਾਇਗੀ ਕਰਨਾ ਅਤੇ ਸਰਕਾਰ ਦੇ ਸਾਰੇ ਠੇਕੇ ਤੇ ਰੱਖੇ ਕੱਚੇ ਕਾਮੇ ਪੱਕੇ ਕੀਤੇ ਜਾਣ। ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਸਮੁੱਚੇ ਪੰਜਾਬ ਵਿਚ ਤਹਿਸੀਲ ਅਤੇ ਹੈੱਡ-ਕੁਆਰਟਰ ਤੇ ਜ਼ਿਲ੍ਹਾ ਦਫਤਰ ਅੱਗੇ ਹੋ ਰਹੇ ਪ੍ਰਦਰਸ਼ਨ ਵਿਚ ਆਪਣੇ ਝੰਡੇ ਮਾਟੋ ਨਾਲ ਲੈ ਕੇ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ। ਮਟਿੰਗ ’ਚ ਮੌਜੂਦ ਰਹੇ ਸੀਨੀਅਰ ਮੀਤ ਪ੍ਰਧਾਨ ਚਮਕੋਰ ਸਿੰਘ ਬੀਰਮੀ, ਕੇਵਲ ਸਿੰਘ ਬਨਵੈਤ, ਸੁਖਜੰਟ ਸਿੰਘ ਬਰਨਾਲਾ ਵਿੱਤ ਸਕੱਤਰ ਪੰਜਾਬ, ਐੱਸਪੀ ਸਿੰਘ, ਨਰਿੰਦਰ ਸਿੰਘ ਸੈਣੀ, ਜਗਦੇਵ ਸਿੰਘ ਬਾਹੀਆ, ਭਿੰਦਰ ਸਿੰਘ ਚਾਹਲ, ਗੁਰਮੇਲ ਸਿੰਘ ਨਾਹਰ, ਬਲਬੀਰ ਸਿੰਘ ਮਾਨ, ਦਵਿੰਦਰ ਸਿੰਘ ਸੈਣੀ, ਅਜਮੀਲ ਖਾਂ, ਰਾਮ ਆਸਰੇ, ਕੁਲਦੀਪ ਸਿੰਘ ਰਾਣਾ ਆਦਿ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ।