ਗੁਰੂ ਨਗਰੀ 'ਚ ਪੰਜਾਬ ਬੰਦ ਦੀ ਕਾਲ ਦਾ ਅਸਰ, ਕਈ ਜਗ੍ਹਾ ਬਾਜ਼ਾਰ ਬੰਦ ਪਰ ਸ਼ਰੇਆਮ ਖੁੱਲ੍ਹੇ ਸ਼ਰਾਬ ਦੇ ਠੇਕੇ
ਬੀਤੇ ਦਿਨੀਂ ਬਰਨਾਲਾ 'ਚ ਸਵਾਈ ਸੇਵਕਾਂ 'ਤੇ ਹੋਏ ਲਾਠੀ ਚਾਰਜ ਦੇ ਵਿਰੋਧ 'ਚ ਵੱਖ-ਵੱਖ ਵਾਲਮੀਕਿ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਦੇ ਤਹਿਤ ਅੱਜ ਅੰਮ੍ਰਿਤਸਰ 'ਚ ਜਿੱਥੇ ਕਈ ਜਗ੍ਹਾ ਬਾਜ਼ਾਰ ਬੰਦ ਰਹੇ ਅਤੇ ਕਈ ਜਗ੍ਹਾ ਸ਼ਰਾਬ ਦੇ ਠੇਕੇ ਸ਼ਰੇਆਮ ਖੁੱਲੇ ਨਜ਼ਰ ਆਏ।
Publish Date: Thu, 30 Jul 2026 11:53 AM (IST)
Updated Date: Thu, 30 Jul 2026 11:55 AM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀਤੇ ਦਿਨੀਂ ਬਰਨਾਲਾ 'ਚ ਸਵਾਈ ਸੇਵਕਾਂ 'ਤੇ ਹੋਏ ਲਾਠੀ ਚਾਰਜ ਦੇ ਵਿਰੋਧ 'ਚ ਵੱਖ-ਵੱਖ ਵਾਲਮੀਕਿ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਦਿੱਤੀ ਕਾਲ ਦੇ ਤਹਿਤ ਅੱਜ ਅੰਮ੍ਰਿਤਸਰ 'ਚ ਜਿੱਥੇ ਕਈ ਜਗ੍ਹਾ ਬਾਜ਼ਾਰ ਬੰਦ ਰਹੇ ਅਤੇ ਕਈ ਜਗ੍ਹਾ ਸ਼ਰਾਬ ਦੇ ਠੇਕੇ ਸ਼ਰੇਆਮ ਖੁੱਲੇ ਨਜ਼ਰ ਆਏ।
ਅੰਮ੍ਰਿਤਸਰ ਦੇ ਹਾਲਗੇਟ ਦੇ ਬਾਹਰ ਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੋਡ ਜਾਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ।
ਦੱਸ ਦਈਏ ਕਿ ਬੀਤੇ ਕੱਲ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਟਰਸਟ ਦੇ ਗਦੀਨਸ਼ੀਨ ਸੰਤ ਮਲਕੀਤ ਨਾਥ ਅਤੇ ਸਮੂਹ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਬੰਦ ਦੀ ਕਾਲ ਨੂੰ ਅੰਮ੍ਰਿਤਸਰ 'ਚ ਭਰਵਾ ਹੁੰਗਾਰਾ ਦਿੱਤਾ ਜਾਵੇਗਾ ਪਰ ਦੇਖਣ ਨੂੰ ਮਿਲ ਰਿਹਾ ਕਿ ਕਈ ਲੋਕ ਚੋਰੀ ਛਿਪੇ ਦੁਕਾਨਾਂ ਖੋਲ ਕੇ ਬੈਠੇ ਹਨ ਅਤੇ ਸ਼ਰਾਬ ਦੇ ਠੇਕੇ ਵੀ ਸ਼ਰੇਆਮ ਖੁੱਲੇ ਹਨ।