ਹਰਿਆਣਾ ’ਚ ਰੇਲ ਯਾਤਰੀਆਂ ਦੇ ਹੰਗਾਮੇ ਦਾ ਅਸਰ : ਸ਼ਤਾਬਦੀ ਇਕ ਘੰਟਾ ਦੇਰੀ ਨਾਲ ਪਹੁੰਚੀ, ਸ਼ਾਨ-ਏ-ਪੰਜਾਬ 50 ਮਿੰਟ ਲੇਟ ਰਵਾਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਰਿਆਣਾ ਵਿਚ ਟਰੇਨਾਂ ਦੇ ਲੇਟ ਹੋਣ ਤੋਂ ਨਾਰਾਜ਼ ਯਾਤਰੀਆਂ ਵੱਲੋਂ ਰੇਲਵੇ ਟਰੈਕ 'ਤੇ ਹੰਗਾਮਾ ਕੀਤੇ ਜਾਣ ਦਾ ਅਸਰ ਅੰਮ੍ਰਿਤਸਰ-ਦਿੱਲੀ ਰੇਲ ਮਾਰਗ
Publish Date: Mon, 26 Oct 2026 06:22 PM (IST)
Updated Date: Mon, 26 Oct 2026 06:25 PM (IST)
ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਅੱਧਾ ਦਰਜਨ ਟਰੇਨਾਂ ਦਾ ਟਾਈਮ ਸ਼ਡਿਊਲ ਵਿਗੜਿਆ, ਯਾਤਰੀਆਂ ਦੀ ਪ੍ਰੇਸ਼ਾਨੀ ਵਧੀ ਸੱਚਖੰਡ ਐਕਸਪ੍ਰੈਸ ਸਾਢੇ 11 ਘੰਟੇ ਦੇਰੀ ਨਾਲ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਰਿਆਣਾ ਵਿਚ ਟਰੇਨਾਂ ਦੇ ਲੇਟ ਹੋਣ ਤੋਂ ਨਾਰਾਜ਼ ਯਾਤਰੀਆਂ ਵੱਲੋਂ ਰੇਲਵੇ ਟਰੈਕ ਤੇ ਹੰਗਾਮਾ ਕੀਤੇ ਜਾਣ ਦਾ ਅਸਰ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਤੇ ਦੇਖਣ ਨੂੰ ਮਿਿਲਆ। ਇਸ ਕਾਰਨ ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਅੱਧਾ ਦਰਜਨ ਟਰੇਨਾਂ ਦਾ ਟਾਈਮ ਸ਼ਡਿਊਲ ਵਿਗੜ ਗਿਆ। ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਦੀ ਪ੍ਰੇਸ਼ਾਨੀ ਵੱਧ ਗਈ। ਉਨ੍ਹਾਂ ਨੂੰ ਸਟੇਸ਼ਨ ਦੇ ਵੇਟਿੰਗ ਹਾਲ ਅਤੇ ਪਲੇਟਫਾਰਮਾਂ ਤੇ ਟਰੇਨਾਂ ਦਾ ਘੰਟਿਆਂਬੱਧੀ ਇੰਤਜ਼ਾਰ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਟਰੇਨ ਨੰਬਰ (12029) ਸ਼ਤਾਬਦੀ ਐਕਸਪ੍ਰੈਸ ਨਿਰਧਾਰਤ ਸਮੇਂ ਤੋਂ ਕਰੀਬ ਇੱਕ ਘੰਟਾ ਦੇਰੀ ਨਾਲ ਦੁਪਹਿਰ 2:30 ਵਜੇ ਅੰਮ੍ਰਿਤਸਰ ਪਹੁੰਚੀ। ਉੱਥੇ ਹੀ ਟਰੇਨ ਨੰਬਰ (12497) ਸ਼ਾਨ-ਏ-ਪੰਜਾਬ ਐਕਸਪ੍ਰੈਸ ਡੇਢ ਘੰਟੇ ਦੀ ਦੇਰੀ ਨਾਲ ਦੁਪਹਿਰ 3:40 ਵਜੇ ਪਹੁੰਚੀ, ਜੋ ਵਾਪਸੀ ਦਿਸ਼ਾ ਵਿਚ (12498) ਬਣ ਕੇ ਅੰਮ੍ਰਿਤਸਰ ਦੇ ਪਲੇਟਫਾਰਮ-6 ਤੋਂ ਨਿਰਧਾਰਤ ਸਮੇਂ ਦੁਪਹਿਰ 3:10 ਵਜੇ ਦੀ ਥਾਂ ਸ਼ਾਮ 4:00 ਵਜੇ (50 ਮਿੰਟ ਲੇਟ) ਨਵੀਂ ਦਿੱਲੀ ਲਈ ਰਵਾਨਾ ਹੋਈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੀ ਟਰੇਨ ਨੰਬਰ (12716) ਸੱਚਖੰਡ ਐਕਸਪ੍ਰੈਸ ਨਿਰਧਾਰਤ ਸਮੇਂ ਸਵੇਰੇ 5:30 ਵਜੇ ਦੀ ਥਾਂ ਸ਼ਾਮ 5:05 ਵਜੇ ਅਤੇ ਅੰਮ੍ਰਿਤਸਰ ਤੋਂ ਜੈਨਗਰ ਜਾਣ ਵਾਲੀ ਟਰੇਨ ਨੰਬਰ (14650) ਸਰਯੂ-ਯਮੁਨਾ ਐਕਸਪ੍ਰੈਸ ਦੁਪਹਿਰ 1:05 ਵਜੇ ਦੇ ਨਿਰਧਾਰਤ ਸਮੇਂ ਦੀ ਥਾਂ ਸ਼ਾਮ 5:20 ਵਜੇ ਰਵਾਨਾ ਹੋਈ। ਇਸ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਅੰਮ੍ਰਿਤਸਰ ਆਉਣ ਵਾਲੀ ਟਰੇਨ ਨੰਬਰ (12715) ਸੱਚਖੰਡ ਐਕਸਪ੍ਰੈਸ ਦਾ ਅੰਮ੍ਰਿਤਸਰ ਪਹੁੰਚਣ ਦਾ ਸਮਾਂ ਰਾਤ 9:45 ਵਜੇ ਦਾ ਹੈ, ਜੋ ਕਰੀਬ ਸਾਢੇ 11 ਘੰਟੇ ਦੀ ਦੇਰੀ ਨਾਲ ਸੋਮਵਾਰ ਸਵੇਰੇ 9:05 ਵਜੇ ਪਹੁੰਚੀ। ਬਾਕਸ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਕਾਰਨ ਅੰਮ੍ਰਿਤਸਰ ਆਈ ਸੀ। ਸੋਮਵਾਰ ਨੂੰ ਸ਼ਾਨ-ਏ-ਪੰਜਾਬ ਐਕਸਪ੍ਰੈਸ ਵਿਚ ਬੈਠ ਕੇ ਨਵੀਂ ਦਿੱਲੀ ਵਾਪਸ ਜਾਣਾ ਸੀ। ਟਿਕਟ ਬੁੱਕ ਨਾ ਹੋਣ ਕਾਰਨ ਜਨਰਲ ਕੋਚ ਵਿਚ ਸਫਰ ਕਰਨਾ ਸੀ। ਬੱਚਿਆਂ ਨਾਲ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਦੁਪਹਿਰ ਕਰੀਬ 2 ਵਜੇ ਹੀ ਸਟੇਸ਼ਨ ਪਹੁੰਚ ਗਈ ਸੀ, ਪਰ ਟਰੇਨ ਸ਼ਾਮ 4 ਵਜੇ ਚੱਲਣੀ ਹੈ। ਇਸ ਤਰ੍ਹਾਂ ਕਰੀਬ 2 ਘੰਟੇ ਸਟੇਸ਼ਨ ਤੇ ਇੰਤਜ਼ਾਰ ਕਰਕੇ ਪਰੇਸ਼ਾਨ ਹੋਣਾ ਪਿਆ। (ਪੱਲਵੀ, ਨਵੀਂ ਦਿੱਲੀ) ਬਾਕਸ ਇੰਟਰਨੈੱਟ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਟਰੇਨਾਂ ਦੇ ਲੇਟ ਹੋਣ ਤੋਂ ਨਿਰਾਸ਼ ਯਾਤਰੀਆਂ ਨੇ ਰੇਲਵੇ ਟਰੈਕ ਤੇ ਜਾ ਕੇ ਖੂਬ ਹੰਗਾਮਾ ਕੀਤਾ ਹੈ। ਉਸੇ ਕਾਰਨ ਟਰੇਨਾਂ ਦੀ ਰਫਤਾਰ ਰੁਕ ਗਈ ਅਤੇ ਉਹ ਨਿਰਧਾਰਤ ਸਮੇਂ ਤੋਂ ਪਿੱਛੇ ਚੱਲੀਆਂ। ਉਨ੍ਹਾਂ ਯਾਤਰੀਆਂ ਦਾ ਗੁੱਸਾ ਠੀਕ ਸੀ, ਪਰ ਆਪਣੇ ਨਾਲ-ਨਾਲ ਹੋਰ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ, ਇਹ ਗੱਲ ਗਲਤ ਹੈ। ਰੇਲਵੇ ਨੂੰ ਟਰੇਨਾਂ ਸਮੇਂ ਸਿਰ ਚਲਾਉਣੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ। (ਹਰਬੰਸ ਸਿੰਘ, ਲੁਧਿਆਣਾ)