ਨਿੱਜੀ ਸਕੂਲਾਂ ਦੀਆਂ ਕੰਟੀਨਾਂ 'ਚ ਖੁਰਾਕ ਸੁਰੱਖਿਆ ਨਿਯਮਾਂ ਦੀ ਅਣਦੇਖੀ, ਇੱਕ ਕੰਟੀਨ ਸੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਸ਼ਹਿਰ ਦੇ ਪੰਜ ਨਿੱਜੀ ਸਕੂਲਾਂ ਵਿਚ ਕੰਟੀਨਾਂ ਅਤੇ ਖੁਰਾਕੀ ਪਦਾਰਥਾਂ ਦੀ ਜਾਂਚ ਕੀਤੀ।
Publish Date: Wed, 23 Sep 2026 06:26 PM (IST)
Updated Date: Wed, 23 Sep 2026 06:30 PM (IST)
ਪੰਜ ਨਿੱਜੀ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ, ਦੋ ਨੂੰ ਸੁਧਾਰ ਨੋਟਿਸ ਤੇ ਇੱਕ ਨੂੰ ਸਫਾਈ ਸਬੰਧੀ ਚਲਾਨ ਕਰੀਬ 10 ਕਿਲੋ ਰੰਗੀਨ ਸਨੈਕਸ ਤੇ 8 ਕਿਲੋ ਸ਼ੱਕੀ ਸਾਸ ਨਸ਼ਟ ਕਰਵਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਸ਼ਹਿਰ ਦੇ ਪੰਜ ਨਿੱਜੀ ਸਕੂਲਾਂ ਵਿਚ ਕੰਟੀਨਾਂ ਅਤੇ ਖੁਰਾਕੀ ਪਦਾਰਥਾਂ ਦੀ ਜਾਂਚ ਕੀਤੀ। ਇਸ ਦੌਰਾਨ ਇਕ ਸਕੂਲ ਦੀ ਕੰਟੀਨ ਵਿੱਚ ਗੰਦਗੀ ਮਿਲਣ ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਦਾ ਲਾਇਸੈਂਸ ਨਾ ਹੋਣ ਕਾਰਨ ਉਸ ਨੂੰ ਸੀਲ ਕਰ ਦਿੱਤਾ ਗਿਆ। ਦੋ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ, ਜਦੋਂ ਕਿ ਇੱਕ ਸਕੂਲ ਦੀ ਕੰਟੀਨ ਦਾ ਸਫਾਈ ਸਬੰਧੀ ਚਲਾਨ ਕੀਤਾ ਗਿਆ। ਦਰਅਸਲ, ਜ਼ਿਲ੍ਹਾ ਖੁਰਾਕ ਸੁਰੱਖਿਆ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਅਤੇ ਖੁਰਾਕ ਸੁਰੱਖਿਆ ਅਫ਼ਸਰ ਸਤਨਾਮ ਸਿੰਘ ਦੀ ਟੀਮ ਨੇ ਦੋ ਨਿੱਜੀ ਸਕੂਲਾਂ ਦਾ ਨਿਰੀਖਣ ਕੀਤਾ। ਇਸੇ ਦੌਰਾਨ ਖੁਰਾਕ ਸੁਰੱਖਿਆ ਅਫ਼ਸਰਾਂ ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਦੀ ਦੂਜੀ ਟੀਮ ਨੇ ਤਿੰਨ ਹੋਰ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਖੁਰਾਕ ਸੁਰੱਖਿਆ ਟੀਮ ਨੇ ਕਰੀਬ 10 ਕਿਲੋ ਰੰਗੀਨ ਸਨੈਕਸ ਅਤੇ 8 ਕਿਲੋ ਸੋਸ ਨੂੰ ਨਸ਼ਟ ਕਰਵਾਇਆ। ਅਧਿਕਾਰੀਆਂ ਨੇ ਕੰਟੀਨ ਸੰਚਾਲਕਾਂ ਨੂੰ ਖੁਰਾਕੀ ਪਦਾਰਥ ਤਿਆਰ ਕਰਨ ਅਤੇ ਪਰੋਸਣ ਦੌਰਾਨ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਖੁਰਾਕ ਕਾਰੋਬਾਰ ਸੰਚਾਲਕਾਂ ਨੂੰ ਖੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਡਾ. ਰਟੌਲ ਨੇ ਦੱਸਿਆ ਕਿ ਵਿਭਾਗ ਵੱਲੋਂ ਸਕੂਲ ਪ੍ਰਬੰਧਨ ਅਤੇ ਕੰਟੀਨ ਸੰਚਾਲਕਾਂ ਨੂੰ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਬਣਾਈ ਰੱਖਣ, ਸਾਫ-ਸਫਾਈ ਯਕੀਨੀ ਬਣਾਉਣ ਅਤੇ ਜ਼ਰੂਰੀ ਖੁਰਾਕ ਸੁਰੱਖਿਆ ਲਾਇਸੈਂਸ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਹੈ।