- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਡਿਜੀ ਪੰਜਾਬ ਪੋਰਟਲ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿਸ ਵਿਚ ਡਿਜੀਟਲ ਪਲੇਟਫਾਰਮ ਦੇ ਮਾਧਿਅਮ ਰਾਹੀਂ

ਡਿਜੀ ਪੰਜਾਬ ਪੋਰਟਲ ’ਤੇ ਸਰਕਾਰੀ ਸੇਵਾਵਾਂ ਲਈ ਆਨਲਾਈਨ ਅਰਜ਼ੀ ਕਰਨ ਦੀ ਉਪਲਬਧ ਹੈ ਸਹੂਲਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਡਿਜੀ ਪੰਜਾਬ ਪੋਰਟਲ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਜਿਸ ਵਿਚ ਡਿਜੀਟਲ ਪਲੇਟਫਾਰਮ ਦੇ ਮਾਧਿਅਮ ਰਾਹੀਂ ਲੋਕ ਕਈ ਸਰਕਾਰੀ ਸੇਵਾਵਾਂ ਲਈ ਘਰ ਬੈਠੇ ਆਨਲਾਈਨ ਅਰਜ਼ੀ ਕਰ ਸਕਦੇ ਹਨ। ਇਸ ਨਾਲ ਲੋਕਾਂ ਦਾ ਸਮਾਂ ਬਚਣ ਦੇ ਨਾਲ ਹੀ ਨਾਲ ਸਰਕਾਰੀ ਦਫ਼ਤਰਾਂ ਵਿਚ ਵਾਰ-ਵਾਰ ਜਾਣ ਦੀ ਪ੍ਰੇਸ਼ਾਨੀ ਵੀ ਘੱਟ ਹੋਵੇਗੀ। ਪੋਰਟਲ ਦੇ ਮਾਧਿਅਮ ਰਾਹੀਂ ਵੱਖ-ਵੱਖ ਤਰ੍ਹਾਂ ਦੇ ਪ੍ਰਮਾਣ ਪੱਤਰਾਂ ਅਤੇ ਸਰਕਾਰੀ ਸੇਵਾਵਾਂ ਲਈ ਆਨਲਾਈਨ ਅਰਜ਼ੀ ਕਰਨ ਦੀ ਸਹੂਲਤ ਉਪਲਬਧ ਹੈ। ਬਿਨੈਕਾਰ ਲੋੜੀਂਦੀ ਜਾਣਕਾਰੀ ਭਰਨ ਦੇ ਨਾਲ ਸਬੰਧਤ ਦਸਤਾਵੇਜ਼ ਵੀ ਆਨਲਾਈਨ ਹੀ ਜਮ੍ਹਾਂ ਕਰ ਸਕਦੇ ਹਨ। ਅਰਜ਼ੀ ਜਮ੍ਹਾਂ ਹੋਣ ਤੋਂ ਬਾਅਦ ਉਸ ਦੀ ਸਥਿਤੀ ਨੂੰ ਵੀ ਆਨਲਾਈਨ ਟਰੈਕ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕਾਂ ਨੂੰ ਇਹ ਜਾਣਨ ਲਈ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ ਕਿ ਉਨ੍ਹਾਂ ਦੀ ਅਰਜ਼ੀ ਕਿਸ ਪੱਧਰ 'ਤੇ ਪਹੁੰਚੀ ਹੈ। ਡਿਜੀਟਲ ਵਿਵਸਥਾ ਨਾਲ ਪਾਰਦਰਸ਼ਤਾ ਵਧਾਉਣ 'ਤੇ ਜ਼ੋਰ ਡਿਜੀ ਪੰਜਾਬ ਪੋਰਟਲ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਅਤੇ ਸੇਵਾ ਪ੍ਰਾਪਤ ਕਰਨ ਦੀ ਪ੍ਰਕਿਿਰਆ ਨੂੰ ਆਸਾਨ ਬਣਾਉਣਾ ਹੈ।
ਬਿਨਾਂ ਕਿਸੇ ਦਿੱਕਤ ਦੇ ਸੇਵਾ ਬਹਾਲ ਕਰਵਾਉਣਾ ਹੈ ਡਿਜੀ ਪੋਰਟਲ ਪੰਜਾਬ ਦਾ ਮਕਸਦ
ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟਰਾਈਬ (ਐਸਸੀ-ਐਸਟੀ) ਤੇ ਅਦਰ ਬੈਕਵਰਡ ਕਲਾਸ (ਓਬੀਸੀ) ਦੇ ਨਾਲ ਨਾਲ ਜਨਮ ਪ੍ਰਮਾਣ ਪੱਤਰ ਵਿਚ ਨਾਂ, ਸੁਧਾਈ ਅਤੇ ਪਹਿਲੀ ਕਾਪੀ ਜਾਰੀ ਕਰਨ ਲਈ 4 ਤੋਂ ਲੈ ਕੇ 17 ਦਿਨਾਂ ਦਾ ਸਮਾਂ ਨਿਰਧਾਰਤ ਕੀਤਾ ਹੈ, ਜਿਸ ਨੂੰ ਲੈ ਕੇ ਸੁਵਿਧਾ ਕੇਂਦਰ ਪ੍ਰਬੰਧਨ ਸਖ਼ਤ ਹੋ ਗਿਆ ਹੈ। ਉਕਤ ਨਿਰਧਾਰਤ ਸਮੇਂ ਦੀ ਪ੍ਰਕਿਿਰਆ ਦਾ ਮਕਸਦ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੇ ਗਏ ਡਿਜੀ ਪੰਜਾਬ ਪੋਰਟਲ 'ਤੇ ਅਰਜ਼ੀ ਕਰਨ ਵਾਲੇ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਦਿੱਕਤ ਦੇ ਸੇਵਾ ਬਹਾਲ ਕਰਵਾਉਣਾ ਹੈ। ਸੇਵਾ ਕੇਂਦਰਾਂ 'ਤੇ ਵੱਖ-ਵੱਖ ਪ੍ਰਮਾਣ ਪੱਤਰਾਂ ਨੂੰ ਲੈਣ ਲਈ ਅਰਜ਼ੀ ਕਰਨ ਤੋਂ ਬਾਅਦ 4 ਤੋਂ ਲੈ ਕੇ 17 ਦਿਨਾਂ ਵਿਚ ਪ੍ਰਮਾਣ ਪੱਤਰ ਸਬੰਧਤ ਵਿਅਕਤੀ ਨੂੰ ਜਾਰੀ ਨਾ ਹੋਇਆ, ਤਾਂ ਸਬੰਧਤ ਕਰਮਚਾਰੀਆਂ ਦੀ ਜਵਾਬ-ਤਲਬੀ ਹੋਵੇਗੀ। ਸੇਵਾ ਕੇਂਦਰਾਂ 'ਤੇ ਡਿਜੀ ਪੰਜਾਬ ਪੋਰਟਲ 'ਤੇ ਅਰਜ਼ੀ ਕਰਨ ਤੋਂ ਬਾਅਦ ਐਸਸੀ-ਐਸਟੀ, ਓਬੀਸੀ ਪ੍ਰਮਾਣ ਪੱਤਰ 17 ਦਿਨਾਂ ਵਿੱਚ ਮਿਲੇਗਾ। ਜਦਕਿ ਜਨਮ ਪ੍ਰਮਾਣ ਪੱਤਰ ਵਿੱਚ ਨਾਂ ਸਿਰਫ਼ 4 ਦਿਨਾਂ ਵਿਚ ਦਰਜ ਹੋਵੇਗਾ। 15 ਦਿਨਾਂ ਵਿਚ ਨਾਂ ਸੁਧਾਈ ਤੇ ਜਨਮ ਪ੍ਰਮਾਣ ਪੱਤਰ ਦੀ ਪਹਿਲੀ ਕਾਪੀ 7 ਦਿਨਾਂ ਵਿਚ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਾ ਹੈ।
ਆਨਲਾਈਨ ਸਰਕਾਰੀ ਸੇਵਾਵਾਂ ਦੀ ਸਹੂਲਤ ਦਾ ਸਭ ਤੋਂ ਵੱਡਾ ਫਾਇਦਾ ਨੌਜਵਾਨਾਂ ਤੇ ਬਜ਼ੁਰਗਾਂ ਨੂੰ
ਆਨਲਾਈਨ ਸਰਕਾਰੀ ਸੇਵਾਵਾਂ ਦੀ ਸਹੂਲਤ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ, ਜਿਨ੍ਹਾਂ ਨੂੰ ਛੋਟੇ-ਛੋਟੇ ਸਰਕਾਰੀ ਕੰਮਾਂ ਲਈ ਦਫ਼ਤਰਾਂ ਵਿਚ ਜਾਣਾ ਪੈਂਦਾ ਹੈ। ਨੌਜਵਾਨ ਮੋਬਾਈਲ ਜਾਂ ਕੰਪਿਊਟਰ ਦੇ ਮਾਧਿਅਮ ਰਾਹੀਂ ਅਰਜ਼ੀ ਕਰ ਸਕਦੇ ਹਨ, ਜਦਕਿ ਲੋੜ ਪੈਣ 'ਤੇ ਸੇਵਾ ਕੇਂਦਰਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਸਰਕਾਰ ਦੀ ਡਿਜੀਟਲ ਪਹਿਲ ਨਾਲ ਸਰਕਾਰੀ ਸੇਵਾਵਾਂ ਨੂੰ ਹੁਣ ਲੋਕਾਂ ਦੇ ਘਰ ਤੱਕ ਪਹੁੰਚਾਉਣ ਦੀ ਦਿਸ਼ਾ ਵਿਚ ਮਦਦ ਮਿਲੇਗੀ। ਐਡੀਸ਼ਨਲ ਡਿਪਟੀ ਕਮਿਸ਼ਨਰ (ਏਡੀਸੀ) ਜਨਰਲ ਪੱਲਵੀ ਮਿਸ਼ਰਾ ਦਾ ਕਹਿਣਾ ਹੈ ਕਿ ਸਰਕਾਰ ਦਾ ਮਕਸਦ ਸਰਕਾਰੀ ਦਫ਼ਤਰਾਂ ਵਿਚ ਆਮ ਜਨਤਾ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੀ ਵਿਭਾਗੀ ਕਾਰਜਪ੍ਰਣਾਲੀ 'ਤੇ ਨਜ਼ਰ ਬਣਾਈ ਰੱਖਦਾ ਹੈ, ਤਾਂ ਜੋ ਕਿਤੇ ਵੀ ਕਿਸੇ ਵਿਅਕਤੀ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਫਾਰਮ ਭਰਨ ਤੋਂ ਬਿਨਾਂ ਬਣਦੇ ਹਨ ਇਹ ਸਰਟੀਫਿਕੇਟ
ਐਸਸੀ ਸਰਟੀਫਿਕੇਟ
ਬੀਸੀ ਸਰਟੀਫਿਕੇਟ
ਓਬੀਸੀ ਸਰਟੀਫਿਕੇਟ
ਰੈਜ਼ੀਡੈਂਸ ਸਰਟੀਫਿਕੇਟ
ਇਨਕਮ ਸਰਟੀਫਿਕੇਟ
---------------
ਇਹ ਸਰਟੀਫਿਕੇਟ ਬਣਵਾਉਣ ਲਈ ਫਾਰਮ ਭਰਨੇ ਪੈਂਦੇ
ਕਰੈਕਸ਼ਨ ਬਰਥ ਸਰਟੀਫਿਕੇਟ
ਕਰੈਕਸ਼ਨ ਡੈਥ ਸਰਟੀਫਿਕੇਟ
ਲੇਟ ਐਂਟਰੀ ਬਰਥ ਸਰਟੀਫਿਕੇਟ
ਲੇਟ ਐਂਟਰੀ ਡੈਥ ਸਰਟੀਫਿਕੇਟ
ਮੈਰਿਜ ਸਰਟੀਫਿਕੇਟ
ਆਰਮ ਸਰਟੀਫਿਕੇਟ