ਬੈਡਮਿੰਟਨ ਮੁਕਾਬਲੇ ’ਚ ਇਆਨ ਸਿੰਘ ਨਾਗਪਾਲ ਦੂਸਰਾ ਸਥਾਨ ਹਾਸਿਲ ਕਰਨ ’ਤੇ ਸਨਮਾਨਿਤ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੈਟਲ ਡੋਰ ਬੈਡਮਿੰਟਨ ਅਕੈਡਮੀ ਨੇ 70ਵੀਂ ਜਿਲ੍ਹਾ ਸਕੂਲ ਬੈਡਮਿੰਟਨ ਪ੍ਰਤੀਯੋਗਿਤਾ ਵਿੱਚ ਇਆਨ ਸਿੰਘ ਨਾਗਪਾਲ ਵੱਲੋਂ ਦੂਸਰਾ ਸਥਾਨ ਹਾਸਿਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ
Publish Date: Fri, 04 Sep 2026 04:46 PM (IST)
Updated Date: Fri, 04 Sep 2026 04:49 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਬੈਟਲ ਡੋਰ ਬੈਡਮਿੰਟਨ ਅਕੈਡਮੀ ਨੇ 70ਵੀਂ ਜਿਲ੍ਹਾ ਸਕੂਲ ਬੈਡਮਿੰਟਨ ਪ੍ਰਤੀਯੋਗਿਤਾ ਵਿੱਚ ਇਆਨ ਸਿੰਘ ਨਾਗਪਾਲ ਵੱਲੋਂ ਦੂਸਰਾ ਸਥਾਨ ਹਾਸਿਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਦੇ ਵਿਦਿਆਰਥੀ ਇਆਨ ਸਿੰਘ ਨੇ ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਬੈਟਲ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਹੈ। ਬੈਟਲ ਅਕੈਡਮੀ ਦੇ ਮਾਲਕ ਤੇ ਬੈਡਮਿੰਟਨ ਕੋਚ ਸੰਜੀਵ ਵਰਮਾ ਨੇ ਦੱਸਿਆ ਕਿ ਇਆਨ ਸਿੰਘ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ ਤੇ ਬੈਟਲ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਨੇ ਵਧੀਆ ਕੋਚਿੰਗ ਦੇ ਕਿ ਕਈ ਸ਼ਾਨਦਾਰ ਖਿਡਾਰੀ ਪੈਦਾ ਕੀਤੇ ਹਨ। ਇਸ ਮੌਕੇ ਬੈਡਮਿੰਟਨ ਦੇ ਰਾਸ਼ਟਰੀ ਖਿਡਾਰੀ ਤੇ ਲਗਾਤਾਰ ਤਿੰਨ ਵਾਰ ਦੇ ਪੰਜਾਬ ਚੈਪੀਅਨ ਤੇ ਕੋਚ ਰਾਹੁਲ ਸੋਨੀ ਅਤੇ ਸਕੂਲ ਦੇ ਡੀ ਪੀ ਚਰਨਜੀਤ ਸਿੰਘ ਨੇ ਵਿਜੇਤਾ ਖਿਡਾਰੀ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਉਸ ਦੇ ਉੱਜਲ ਭਵਿੱਖ ਦੀ ਸ਼ੁੱਭ ਕਾਮਨਾਵਾਂ ਦਿੱਤੀਆਂ।