ਖਾਲਸਾ ਅਕੈਡਮੀ ਵਿਖੇ ਹਾਕੀ ਚੈਂਪੀਅਨਸ਼ਿਪ ਦਾ ਆਗ਼ਾਜ਼ ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਵਿਿਦਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ
Publish Date: Fri, 11 Sep 2026 04:16 PM (IST)
Updated Date: Fri, 11 Sep 2026 04:19 PM (IST)
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਵਿਿਦਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ (ਸੀਬੀਐਸਈ) ਨੋਰਥ ਜੋਨ ਹਾਕੀ ਚੈਂਪੀਅਨਸ਼ਿਪ 26 ਦੀਆਂ ਖੇਡਾਂ ਦਾ ਆਗਾਜ਼ ਅੱਜ ਤੋਂ ਹੋ ਚੁੱਕਾ ਹੈ। ਜਿਸ ਦੌਰਾਨ ਮੁੱਖ ਮਹਿਮਾਨ ਵੱਜੋਂ ਕੰਵਲਪ੍ਰੀਤ ਸਿੰਘ (ਐਸਐਸਪੀ) ਅੰਮ੍ਰਿਤਸਰ ਅਤੇ ਥਾਣਾ ਮਹਿਤਾ ਦੇ ਐਸਐਚਓ ਸਿਮਰਨਜੀਤ ਕੌਰ ਉਚੇਚੇ ਤੌਰ ਤੇ ਪਹੁੰਚੇ। ਜਿਨ੍ਹਾਂ ਦੇ ਨਾਲ ਗਿਆਨੀ ਸਾਹਬ ਸਿੰਘ, ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ ਅਤੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਖਾਲਸਾ ਨੇ ਹਵਾ ਵਿਚ ਗੁਬਾਰੇ ਛੱਡ ਕੇ ਖੇਡਾਂ ਦੀ ਸ਼ੁਰੁਆਤ ਕਰਵਾਈ। ਜਿਕਰਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕੁੱਲ 16 ਸਕੂਲਾਂ ਦੀਆਂ 24 ਹਾਕੀ ਦੀਆਂ ਟੀਮਾਂ ਇਨਾਂ ਖੇਡਾਂ ਵਿਚ ਹਿੱਸਾ ਲੈਣ ਲਈ ਖਾਲਸਾ ਅਕੈਡਮੀ ਮਹਿਤਾ ਵਿਖੇ ਪਹੁੰਚੀਆਂ ਹਨ। 10 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਖਾਲਸਾ ਅਕੈਡਮੀ ਦੇ ਗਰਾਊਂਡ ਵਿੱਚ ਇਹ ਖੇਡਾਂ ਲਗਾਤਾਰ ਖੇੜਿਆਂ ਜਾਣਗੀਆਂ। ਹਾਕੀ ਟੀਮਾਂ ਦੇ ਖਿਡਾਰੀਆਂ ਅਤੇ ਕੋਚ ਸਾਹਿਬਾਨਾ ਦੇ ਰਹਿਣ ਸਹਿਣ ਅਤੇ ਖਾਣ ਪੀਣ ਆਦਿ ਦਾ ਪ੍ਰਬੰਧ ਖਾਲਸਾ ਅਕੈਡਮੀ ਵਿਖੇ ਕੀਤਾ ਗਿਆ। ਅੱਜ ਇਥੇ ਖਾਲਸਾ ਅਕੈਡਮੀ ਦੀ ਗਰਾਊਂਡ ਵਿੱਚ ਮਹਾਰਾਣਾ ਪ੍ਰਤਾਪ ਸਿੰਘ ਸਕੂਲ (ਕਰਨਾਲ) ਅਤੇ ਪਾਥ ਸੀਕਰ ਸਕੂਲ (ਬਿਆਸ) ਦੀਆਂ ਹਾਕੀ ਟੀਮ ਦੇ ਦਰਮਿਆਨ ਪਹਿਲਾ ਮੈਚ ਖੇਡਿਆ ਗਿਆ।