ਖਾਲਸਾ ਕਾਲਜ ’ਚ ਹਿੰਦੀ ਦਿਵਸ ਮਨਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਵਿਭਾਗ ਵੱਲੋਂ ਆਯੋਜਿਤ ‘ਹਿੰਦੀ ਹਫ਼ਤਾ ਉਤਸਵ’ ਦਾ ਸਮਾਪਤੀ ਸਮਾਰੋਹ ਸੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੇ
Publish Date: Mon, 14 Sep 2026 05:52 PM (IST)
Updated Date: Mon, 14 Sep 2026 05:53 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਵਿਭਾਗ ਵੱਲੋਂ ਆਯੋਜਿਤ ‘ਹਿੰਦੀ ਹਫ਼ਤਾ ਉਤਸਵ’ ਦਾ ਸਮਾਪਤੀ ਸਮਾਰੋਹ ਸੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਲੋਕਾਂ ਦੀ ਧੁਨੀਆਤਮਕ ਸਮਰੱਥਾ ਇੰਨੀ ਵਿਆਪਕ ਹੈ ਕਿ ਉਹ ਕਿਸੇ ਵੀ ਭਾਸ਼ਾ ਦੇ ਲਹਿਜ਼ੇ ਨੂੰ ਬਹੁਤ ਆਸਾਨੀ ਨਾਲ ਅਪਣਾ ਲੈਂਦੇ ਹਨ। ਇਹੀ ਕਾਰਨ ਹੈ ਕਿ ਪੰਜਾਬੀ ਲੋਕ ਹਿੰਦੀ ਨੂੰ ਵੀ ਸੰਪਰਕ ਭਾਸ਼ਾ ਦੇ ਤੌਰ ਤੇ ਸਹਿਜਤਾ ਨਾਲ ਅਪਣਾਉਂਦੇ ਹਨ। ਬੀਬੀਕੇ ਡੀਏਵੀ ਕਾਲਜ ਦੀ ਐਸੋਸੀਏਟ ਪ੍ਰੋਫੈਸਰ ਡਾ. ਸ਼ੈਲੀ ਜੱਗੀ ਪ੍ਰੋਗਰਾਮ ਦੀ ਮੁੱਖ ਬੁਲਾਰਾ ਸੀ। ਹਿੰਦੀ ਪੱਤਰਕਾਰਤਾ ਤੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੱਤਰਕਾਰਤਾ ਦੇ ਨਵੇਂ ਪਹਿਲੂਆਂ ਅਤੇ ਮਾਧਿਅਮਾਂ, ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਨੇ ਹਿੰਦੀ ਭਾਸ਼ਾ ਦੇ ਵਿਿਦਆਰਥੀਆਂ ਲਈ ਰੁਜ਼ਗਾਰ ਦੇ ਵਿਆਪਕ ਮੌਕੇ ਪੈਦਾ ਕੀਤੇ ਹਨ। ਦੂਜੇ ਬੁਲਾਰੇ ਡਾ. ਪੂਨਮ ਮਹਾਜਨ ਨੇ ਕਿਹਾ ਕਿ ਹਿੰਦੀ ਪੱਤਰਕਾਰਤਾ ਨੇ ਹਮੇਸ਼ਾ ਰਾਜਨੀਤਿਕ ਅਤੇ ਜਨ-ਅੰਦੋਲਨਾਂ ਨੂੰ ਆਵਾਜ਼ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੰਗੋਲੀ ਅਤੇ ਕੋਲਾਜ ਨਿਰਮਾਣ ਮੁਕਾਬਲੇ ਦੀ ਨਿਰਣਾਇਕ ਸਾਕਸ਼ੀ ਵੋਹਰਾ ਨੇ ਕਿਹਾ ਕਿ ਨਕਲੀ ਬੁੱਧੀ (ਏਆਈ) ਦੀ ਵਧਦੀ ਵਰਤੋਂ ਕਾਰਨ ਵਿਿਦਆਰਥੀਆਂ ਦੀ ਰਚਨਾਤਮਕਤਾ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਵਿਿਦਆਰਥੀਆਂ ਵਿੱਚ ਰਚਨਾਤਮਕ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਹਿੰਦੀ ਵਿਭਾਗ ਦੀ ਸ਼ਲਾਘਾ ਕੀਤੀ। ਹਿੰਦੀ ਹਫ਼ਤਾ ਉਤਸਵ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਡਾ. ਸੁਰਜੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 85 ਵਿਿਦਆਰਥੀਆਂ ਨੇ ਹਫ਼ਤਾ ਭਰ ਚੱਲੇ ਇਸ ਪ੍ਰੋਗਰਾਮ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪੂਰਨਿਮਾ ਨੇ ਲੇਖ ਲਿਖਣ ਅਤੇ ਕਾਵਿ ਗੋਸ਼ਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਇਸ਼ਮੀਤ ਅਤੇ ਸੁਖਮਨਪ੍ਰੀਤ ਕੌਰ ਨੇ ਕ੍ਰਮਵਾਰ ਕੋਲਾਜ ਨਿਰਮਾਣ ਅਤੇ ਰੰਗੋਲੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਭਾਗ ਦੀਆਂ ਗਤੀਵਿਧੀਆਂ ਵਿਚ ਯੋਗਦਾਨ ਲਈ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਪ੍ਰੋ. ਵਿਸ਼ਾਲ ਸ਼ਰਮਾ, ਪ੍ਰੀਤਮ ਸਿੰਘ ਅਤੇ ਹਿੰਦੀ ਸਾਹਿਤ ਸਭਾ ਦੇ ਵਿਿਦਆਰਥੀ ਪ੍ਰਧਾਨ ਨੂੰ ਵੀ ਸਨਮਾਨਿਤ ਕੀਤਾ। ਕਾਲਜ ਦੇ ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ ਨੇ ਮਹਿਮਾਨ ਬੁਲਾਰਿਆਂ ਅਤੇ ਪ੍ਰੋਗਰਾਮ ਵਿਚ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਤਮਿੰਦਰ ਸਿੰਘ, ਰਜਿਸਟਰਾਰ ਡਾ. ਦੇਵਿੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਦਲਜੀਤ ਸਿੰਘ, ਡੀਨ ਆਰਟਸ ਐਂਡ ਹਿਊਮੈਨਿਟੀਜ਼ ਜਸਪ੍ਰੀਤ ਕੌਰ, ਡੀਨ ਲੈਂਗੂਏਜਿਜ਼ ਮੈਡਮ ਸੁਪਨਿੰਦਰਜੀਤ ਕੌਰ ਸਮੇਤ ਕਾਲਜ ਦੇ ਕਈ ਹੋਰ ਅਧਿਆਪਕ ਅਤੇ ਕਰਮਚਾਰੀ ਹਾਜ਼ਰ ਰਹੇ।