
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਨਿਮਲਾ ਕਾਲੋਨੀ ਨਰੈਣਗੜ੍ਹ ਵਿਖੇ ਭਾਰਦਵਾਜ ਕਰਿਆਨਾ ਸਟੋਰ ਦੇ ਨੇੜੇ ਇਕ ਹਾਈ-ਵੋਲਟੇਜ ਬਿਜਲੀ ਦੀ ਤਾਰ ਟੁੱਟ ਗਈ ਹੈ, ਜੋ ਸੜਕ ਦੇ ਕਿਨਾਰੇ ਪਈ ਹੈ। ਇਸ ਸਬੰਧੀ ਨਿਵਾਸੀ ਰਵਿੰਦਰ ਭਾਰਦਵਾਜ ਵਲੋਂ ਐਸਡੀਓ

ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ
ਛੇਹਰਟਾ : ਨਿਮਲਾ ਕਾਲੋਨੀ ਨਰੈਣਗੜ੍ਹ ਵਿਖੇ ਭਾਰਦਵਾਜ ਕਰਿਆਨਾ ਸਟੋਰ ਦੇ ਨੇੜੇ ਇਕ ਹਾਈ-ਵੋਲਟੇਜ ਬਿਜਲੀ ਦੀ ਤਾਰ ਟੁੱਟ ਗਈ ਹੈ, ਜੋ ਸੜਕ ਦੇ ਕਿਨਾਰੇ ਪਈ ਹੈ। ਇਸ ਸਬੰਧੀ ਨਿਵਾਸੀ ਰਵਿੰਦਰ ਭਾਰਦਵਾਜ ਵਲੋਂ ਐਸਡੀਓ ਛੇਹਰਟਾ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਹਾਈ ਵੋਲਟੇਜ ਬਿਜਲੀ ਦੀ ਤਾਰ ਟੁੱਟ ਗਈ ਹੈ, ਤਾਂ ਜਸਪਾਲ ਸਿੰਘ ਸੰਘਾ, ਜੋ ਕਿ ਫ਼ੋਨ 'ਤੇ ਸਨ, ਨੇ ਜਵਾਬ ਦਿੱਤਾ ਕਿ ਕੋਈ ਤਾਰ ਹੇਠਾਂ ਤਾਂ ਨਹੀਂ ਆ ਗਿਆ। ਫਿਰ ਉਸ ਨੇ ਇਲਾਕੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨੰਬਰ ਦਿੱਤੇ, ਪਰ ਕਿਸੇ ਨੇ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ। ਫਿਰ ਇਲਾਕਾ ਨਿਵਾਸੀਆਂ ਵਲੋਂ ਆਪਣੀ ਸਮੱਸਿਆ ਦੇ ਹੱਲ ਲਈ ਪੱਤਰਕਾਰਾਂ ਨਾਲ ਸੰਪਰਕ ਕੀਤਾ ਗਿਆ। ਜਦੋਂ ਪੱਤਰਕਾਰਾਂ ਵਲੋਂ ਟੁੱਟੀ ਹੋਈ ਬਿਜਲੀ ਲਾਈਨ ਸਬੰਧੀ ਐਸਡੀਓ ਦੇ ਮੋਬਾਈਲ ਨੰਬਰ 9646113070 'ਤੇ ਸੰਪਰਕ ਕੀਤਾ, ਤਾਂ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਬੋਲਦਿਆਂ ਕਿਹਾ ਕਿ ਇਕ ਨਵਾਂ ਐਸਡੀਓ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਨਾਲ 9646113059 'ਤੇ ਸੰਪਰਕ ਕਰ ਸਕਦੇ ਹਨ, ਜੋ ਇਸ ਨੂੰ ਠੀਕ ਕਰੇਗਾ, ਜਾਂ ਉਹ ਭਗਵੰਤ ਮਾਨ ਨੂੰ ਫ਼ੋਨ ਕਰ ਸਕਦੇ ਹਨ। ਜੇਕਰ ਬਿਜਲੀ ਅਧਿਕਾਰੀ, ਸਰਕਾਰੀ ਡਿਊਟੀ 'ਤੇ ਹੁੰਦੇ ਹੋਏ ਪੱਤਰਕਾਰਾਂ ਨਾਲ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹਨ, ਤਾਂ ਉਹ ਆਮ ਜਨਤਾ ਨਾਲ ਕਿਵੇਂ ਪੇਸ਼ ਆਉਣਗੇ। ਜੇਈ-1 ਅਧਿਕਾਰੀ ਜਸਪਾਲ ਸਿੰਘ ਸੰਘਾ, ਬਿਜਲੀ ਲਾਈਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫ਼ੋਨ ਕਰਨ ਨੂੰ ਕਹਿ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਦੀਆਂ ਸਮੱਸਿਆ ਸਬੰਧੀ ਸਬੰਧਤ ਅਧਿਕਾਰੀਆਂ ਨੇ ਕੰਮ ਨਹੀਂ ਕਰਨਾ ਤਾਂ ਉਨ੍ਹਾਂ ਨੂੰ ਤੁਰੰਤ ਇੱਥੋਂ ਬਦਲਿਆ ਜਾਵੇ।