ਸਿਹਤ ਅਫਸਰ ਵੱਲੋਂ ਐੱਮਆਰਐੱਫ ਨਰਾਇਣਗੜ੍ਹ ਤੇ ਸ਼ਮਸ਼ਾਨਘਾਟ ਦੇ ਆਲੇ-ਦੁਆਲੇ ਦਾ ਨਿਰੀਖਣ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਬੀਤੇ ਦਿਨ ਯੁਵਾ ਸ਼ਕਤੀ ਕ੍ਰਾਂਤੀ ਦਲ ਦੇ ਪ੍ਰਧਾਨ ਰਮਨ ਪੰਡਿਤ ਦੀ ਅਗਵਾਈ ਹੇਠ ਵਫ਼ਦ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਨਰਾਇਣਗੜ੍ਹ ਸ਼ਮਸ਼ਾਨਘਾਟ ਦੇ ਨੇੜੇ ਨਗਰ
Publish Date: Thu, 03 Sep 2026 06:43 PM (IST)
Updated Date: Thu, 03 Sep 2026 06:46 PM (IST)
ਫੋਗਿੰਗ ਕਰਵਾਉਣ ਦੇ ਨਾਲ-ਨਾਲ ਸਬੰਧਿਤ ਟੀਮ ਨੂੰ ਸਫਾਈ ਰੱਖਣ ਦੇ ਦਿੱਤੇ ਆਦੇਸ਼ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਬੀਤੇ ਦਿਨ ਯੁਵਾ ਸ਼ਕਤੀ ਕ੍ਰਾਂਤੀ ਦਲ ਦੇ ਪ੍ਰਧਾਨ ਰਮਨ ਪੰਡਿਤ ਦੀ ਅਗਵਾਈ ਹੇਠ ਵਫ਼ਦ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਨਰਾਇਣਗੜ੍ਹ ਸ਼ਮਸ਼ਾਨਘਾਟ ਦੇ ਨੇੜੇ ਨਗਰ ਨਿਗਮ ਦੁਆਰਾ ਬਣਾਏ ਗਏ ਕੂੜੇ ਦੇ ਡੰਪ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ। ਸ਼ਿਵਪੁਰੀ ਸ਼ਮਸ਼ਾਨਘਾਟ ਧਾਰਮਿਕ ਆਸਥਾ ਦਾ ਇੱਕ ਮਹੱਤਵਪੂਰਨ ਕੇਂਦਰ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਕਰਨ ਲਈ ਆਉਂਦੇ ਹਨ। ਸ਼ਮਸ਼ਾਨਘਾਟ ਦੇ ਨੇੜੇ ਕੂੜੇ ਦੇ ਵੱਡੇ ਢੇਰ ਅਤੇ ਇਸ ਤੋਂ ਨਿਕਲਣ ਵਾਲੀ ਬਦਬੂ ਲੋਕਾਂ ਲਈ ਕਾਫ਼ੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਜਿਸ ਸਬੰਧੀ ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਨੇ ਨਗਰ ਨਿਗਮ ਟੀਮ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਨਗਰ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਨਗਰ ਨਿਗਮ ਸਿਹਤ ਅਫ਼ਸਰ ਡਾਕਟਰ ਰਮਾ ਨੇ ਨਰਾਇਣਗੜ੍ਹ ਸ਼ਮਸ਼ਾਨਘਾਟ ਨੇੜੇ ਕੂੜੇ ਦੇ ਡੰਪ ਅਤੇ ਐਮਆਰਐਫ ਦਾ ਦੌਰਾ ਕੀਤਾ। ਇਸ ਦੌਰਾਨ ਮੁੱਖ ਸੈਨੇਟਰੀ ਇੰਸਪੈਕਟਰ ਅਨਿਲ ਡੋਗਰਾ ਅਤੇ ਸੈਨੇਟਰੀ ਇੰਸਪੈਕਟਰ ਦਵਿੰਦਰ ਕੁਮਾਰ ਵੀ ਮੌਜੂਦ ਸਨ। ਸਿਹਤ ਅਫ਼ਸਰ ਡਾਕਟਰ ਰਮਾ ਨੇ ਥ੍ਰੀਆਰ ਕੰਪਨੀ ਦੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਰੋਜ਼ਾਨਾ ਕੂੜਾ ਚੁੱਕਣ ਅਤੇ ਸਥਾਨ ਦੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਸਿਹਤ ਅਫਸਰ ਡਾਕਟਰ ਰਮਾ ਨੇ ਅਧਿਕਾਰੀਆਂ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਸਫਾਈ ਦੇ ਨਾਲ-ਨਾਲ ਪੂਰੇ ਖੇਤਰ ਨੂੰ ਸਾਫ਼ ਰੱਖਿਆ ਜਾਵੇ। ਸ਼ਮਸ਼ਾਨਘਾਟ ਖੇਤਰ ਵਿੱਚ ਫੌਗਿੰਗ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਵਾਈਜ਼ਰ ਪਰਮਜੀਤ ਸਿੰਘ, ਥ੍ਰੀਆਰ ਕੰਪਨੀ ਤੋਂ ਲਖਵਿੰਦਰ ਸਿੰਘ ਅਤੇ ਨਗਰ ਨਿਗਮ ਦੀ ਟੀਮ ਮੌਜੂਦ ਸੀ।