30 ਲੀਟਰ ਮਿਆਦ ਪੁੱਗ ਚੁੱਕੇ ਕੋਲ ਡਰਿੰਕ ਤੇ ਗਲੇ ਸੜੇ ਫ਼ਲ ਸਿਹਤ ਵਿਭਾਗ ਨੇ ਕਰਵਾਏ ਨਸ਼ਟ
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਮਹਿਕਮਾ ਫੂਡ ਐਂਡ ਡਰੱਗ ਐਡਮਿਿਨਸਟਰੇਸ਼ਨ ਦੇ ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ, ਸਿਵਲ ਸਰਜਨ ਡਾਕਟਰ ਰਸ਼ਮੀ ਵਿੱਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਖਤ ਕਾਰਵਾਈ ਕਰਦੇ ਹੋਏ ਜਿਲ੍ਹਾ ਸਿਹਤ
Publish Date: Wed, 23 Sep 2026 04:15 PM (IST)
Updated Date: Wed, 23 Sep 2026 04:18 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਮਹਿਕਮਾ ਫੂਡ ਐਂਡ ਡਰੱਗ ਐਡਮਿਿਨਸਟਰੇਸ਼ਨ ਦੇ ਅਧਿਕਾਰੀ ਕੰਵਲਪ੍ਰੀਤ ਕੌਰ ਬਰਾੜ, ਸਿਵਲ ਸਰਜਨ ਡਾਕਟਰ ਰਸ਼ਮੀ ਵਿੱਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਖਤ ਕਾਰਵਾਈ ਕਰਦੇ ਹੋਏ ਜਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਵੱਲੋਂ ਮਿਲਾਵਟਖੋਰੀ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ। ਅਧਿਕਾਰ ਨੇ ਦੱਸਿਆ ਕਿ ਰਣਜੀਤ ਐਵੀਨਿਊ ਵਿਖੇ ਸਥਿਤ ਸ਼ਿਕਾਇਤ ਦੇ ਆਧਾਰ ਤੇ ਨਿਰੀਖਣ ਕੀਤਾ ਅਤੇ ਸ਼ਹਿਦ, ਬਦਾਮ ਕੇਕ ਅਤੇ ਮਰਿਡਾਂ ਦੇ ਕੁੱਲ 3 ਨਮੂਨੇ ਲਏ। ਨਿਰੀਖਣ ਅਤੇ ਨਮੂਨੇ ਲੈਣ ਦੌਰਾਨ, ਖੁਰਾਕ ਸੁਰੱਖਿਆ ਟੀਮ ਨੇ ਲਗਭਗ 30 ਲੀਟਰ ਮਿਆਦ ਪੁੱਗ ਚੁੱਕੇ ਕੋਲਡ ਡਰਿੰਕ ਅਤੇ ਲਗਭਗ 5 ਕਿਲੋਗ੍ਰਾਮ ਸੜੇ ਹੋਏ ਫਲ ਨਸ਼ਟ ਕਰ ਦਿੱਤੇ। ਸਿਹਤ ਅਫਸਰ ਨੇ ਖਾਦ ਵਿਕਰੇਤਾਵਾਂ, ਫੂਡ ਵੈਂਡਰ, ਰੇਹੜੀ ਵੈਂਡਰ, ਹਲਵਾਈ, ਮਠਿਆਈ, ਜੂਸ ਅਤੇ ਹਰ ਤਰ੍ਹਾਂ ਦੇ ਖਾਦ, ਪਦਾਰਥ , ਜੋ ਕਿ ਮਿਲਾਵਟ ਖੋਰੀ ਦਰਸਾਉਂਦੇ ਹਨ, ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਕਿਸੇ ਕਿਸਮ ਦੀ ਮਿਲਾਵਟ ਖੋਰੀ, ਗੰਦਗੀ, ਸ਼ਹਿਰ ਵਾਸੀਆਂ ਨੂੰ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਮੈਡਮ ਰਜਨੀ, ਸਤਨਾਮ ਸਿੰਘ ਅਤੇ ਹੋਰ ਵਿਅਕਤੀ ਸਿਹਤ ਵਿਭਾਗ ਵੱਲੋਂ ਹਾਜ਼ਰ ਸਨ।