ਗੁਰੂ ਨਾਨਕ ਸਿੱਖਿਆ ਤੇ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਚੈੱਕ ਭੇਟ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੋਸਾਇਟੀ (ਰਜ਼ਿ.) ਵੱਲੋਂ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਹੋਣਹਾਰ ਅਤੇ ਲੋੜਵੰਦ
Publish Date: Mon, 28 Sep 2026 06:26 PM (IST)
Updated Date: Mon, 28 Sep 2026 06:27 PM (IST)
ਛੀਨਾ ਨੇ ਰਜਿਸਟਰਾਰ ਅਤੇ ਪ੍ਰਿੰਸੀਪਲਜ਼ ਨੂੰ ਮੌਕੇ ’ਤੇ ਚੈਕ ਸੌਂਪੇ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੋਸਾਇਟੀ (ਰਜ਼ਿ.) ਵੱਲੋਂ ਖਾਲਸਾ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਹੋਣਹਾਰ ਅਤੇ ਲੋੜਵੰਦ ਵਿਿਦਆਰਥੀਆਂ ਦੀ ਸਹਾਇਤਾ ਸਬੰਧੀ ਕਰੀਬ 12 ਲੱਖ ਰੁਪਏ ਰਾਸ਼ੀ ਚੈਕ ਦੇ ਤੌਰ ’ਤੇ ਸੌਂਪੀ ਗਈ। ਜਿਨ੍ਹਾਂ ਨੂੰ ਛੀਨਾ ਨੇ ਮੌਕੇ ’ਤੇ ਸਬੰਧਿਤ ਵਿੱਦਿਅਕ ਅਦਾਰਿਆਂ ’ਚ ਖਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਪ੍ਰਿੰਸੀਪਲਜ਼ ਨੂੰ ਭੇਂਟ ਕਰ ਦਿੱਤਾ। ਉਕਤ ਸੋਸਾਇਟੀ ਦੇ ਪ੍ਰਧਾਨ ਅਤੇ ਖਾਲਸਾ ਮੈਨੇਜ਼ਿੰਗ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਵੱਲੋਂ ਕ੍ਰਮਵਾਰ ਖਾਲਸਾ ਯੂਨੀਵਰਸਿਟੀ ਨੂੰ 3,50,000 ਰੁਪਏ (ਸਾਢੇ ਤਿੰਨ ਲੱਖ ਰੁਪਏ), ਖਾਲਸਾ ਕਾਲਜ ਨੂੰ 3,50,000 ਰੁਪਏ (ਸਾਢੇ ਤਿੰਨ ਲੱਖ ਰੁਪਏ), ਖਾਲਸਾ ਕਾਲਜ ਫਾਰ ਵੂਮੈਨ ਨੂੰ 3,00,000 ਰੁਪਏ (ਤਿੰਨ ਲੱਖ ਰੁਪਏ), ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੂੰ 1,00,000 ਰੁਪਏ (ਇਕ ਲੱਖ ਰੁਪਏ) ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਨੂੰ 1,00,000 ਰੁਪਏ (ਇਕ ਲੱਖ ਰੁਪਏ) ਦਾ ਚੈਕ ਭੇਂਟ ਕੀਤਾ ਗਿਆ। ਇਸ ਮੌਕੇ ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਸੋਸਾਇਟੀ ਦੇ ਡਾ. ਹੁਸ਼ਿਆਰ ਨਗਰ ਦੁਆਰਾ ਦਿੱਤੇ ਗਏ ਚੈੱਕ ਕ੍ਰਮਵਾਰ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਅਤੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੂੰ ਸੌਂਪ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਸੋਸਾਇਟੀ ਸਿੱਖਿਆ ਦੇ ਪ੍ਰਸਾਰ ਲਈ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਇਸ ਮੌਕੇ ਪ੍ਰਿੰ. ਡਾ. ਕੁਮਾਰ, ਪ੍ਰਿੰ. ਡਾ. ਰੰਧਾਵਾ, ਪ੍ਰਿੰ. ਡਾ. ਸੁਰਿੰਦਰ ਕੌਰ, ਪ੍ਰਿੰ. ਨਾਗਪਾਲ ਅਤੇ ਪ੍ਰਿੰ. ਸ਼ਰਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਸਹਾਇਤਾ ਜਰੂਰਤਮੰਦ ਅਤੇ ਹੋਣਹਾਰ ਵਿਿਦਆਰਥੀਆਂ ਤੱਕ ਪਹੁੰਚੇਗੀ ਤੇ ਉਹ ਇਸ ਲਈ ਉਕਤ ਸੇਵਾ ਸੋਸਾਇਟੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ੁਕਰਗੁਜ਼ਾਰ ਹਨ। ਇਸ ਮੌਕੇ ਹੁਸ਼ਿਆਰ ਨਗਰ ਨੇ ਕਿਹਾ ਕਿ ਉਕਤ ਸੋਸਾਇਟੀ ਦਾ ਮਕਸਦ ਹੈ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਅਤੇ ਪੜ੍ਹਣ ਵਾਲੇ ਵਿਿਦਆਰਥੀਆਂ ਦੀ ਸਹਾਇਤਾ ਲਈ ਹਮੇਸ਼ਾਂ ਯਤਨ ਕਰਦੀ ਰਹੀ।