ਰਾਮਬਾਗ ’ਚ ਤਾਬੜਤੋੜ ਚੱਲੀਆਂ ਗੋਲ਼ੀਆਂ, ਦਹਿਸ਼ਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਬਾਗ ਥਾਣੇ ਅਧੀਨ ਪੈਂਦੇ ਬਾਂਸਾਂਵਾਲਾ ਬਾਜ਼ਾਰ ਵਿਚ ਕੁਝ ਲੋਕਾਂ ਨੇ ਵੀਰਵਾਰ ਦੇਰ ਰਾਤ ਤਾਬੜਤੋੜ ਫਾਇਰਿੰਗ ਕੀਤੀ ਅਤੇ ਫ਼ਰਾਰ ਹੋ ਗਏ।
Publish Date: Fri, 02 Oct 2026 07:13 PM (IST)
Updated Date: Fri, 02 Oct 2026 07:16 PM (IST)
ਲੋਕ ਬੋਲੇ, ਇਲਾਕੇ ਵਿਚ ਚੱਲ ਰਿਹਾ ਹੈ ਖੁੱਲ੍ਹੇਆਮ ਜੂਆ ਤੇ ਵਿਕ ਰਿਹਾ ਹੈ ਨਸ਼ਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਬਾਗ ਥਾਣੇ ਅਧੀਨ ਪੈਂਦੇ ਬਾਂਸਾਂਵਾਲਾ ਬਾਜ਼ਾਰ ਵਿਚ ਕੁਝ ਲੋਕਾਂ ਨੇ ਵੀਰਵਾਰ ਦੇਰ ਰਾਤ ਤਾਬੜਤੋੜ ਫਾਇਰਿੰਗ ਕੀਤੀ ਅਤੇ ਫ਼ਰਾਰ ਹੋ ਗਏ। ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੇ ਦੋਸ਼ ਲਾਇਆ ਕਿ ਗੋਲੀਆਂ ਚਲਾਉਣ ਵਾਲਿਆਂ ਦਾ ਇਲਾਕੇ ਵਿਚ ਨਸ਼ਾ ਵੀ ਵਿਕ ਰਿਹਾ ਹੈ ਅਤੇ ਜੂਆ ਵੀ ਖੁੱਲ੍ਹੇਆਮ ਚੱਲਦਾ ਹੈ। ਉਧਰ, ਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮੰਦਰ ਨੂੰ ਲੈ ਕੇ ਦੋ ਧਿਰਾਂ ਦਾ ਪੁਰਾਣਾ ਵਿਵਾਦ ਚੱਲ ਰਿਹਾ ਹੈ। ਦੋਵਾਂ ਧਿਰਾਂ ਵਿਚ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਹੈ। ਹਾਲਾਕਿ ਹਾਲੇ ਤੱਕ ਕਿਸੇ ਵੀ ਧਿਰ ਨੇ ਪੁਲਿਸ ਥਾਣੇ ਵਿੱਚ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਹਰਜੀਤ ਕੌਰ ਨੇ ਦੱਸਿਆ ਕਿ ਇਲਾਕੇ ਵਿੱਚ ਖੁੱਲ੍ਹੇਆਮ ਜੂਆ ਚੱਲ ਰਿਹਾ ਹੈ ਅਤੇ ਉਹੀ ਲੋਕ ਚਿੱਟਾ ਵੀ ਵੇਚ ਰਹੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੈ ਕੇ ਵਿਰੋਧ ਵੀ ਕੀਤਾ ਸੀ। ਇਸ ਨੂੰ ਲੈ ਕੇ ਮੁਲਜ਼ਮਾਂ ਨੇ ਉਨ੍ਹਾਂ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਵੀਰਵਾਰ ਰਾਤ ਉਨ੍ਹਾਂ ਦੇ ਬੇਟੇ ਨੂੰ ਦਸ-ਬਾਰਾਂ ਲੋਕਾਂ ਨੇ ਬਾਂਸਾਂਵਾਲਾ ਬਾਜ਼ਾਰ ਵਿਚ ਘੇਰ ਲਿਆ ਸੀ। ਮੁਲਜ਼ਮਾਂ ਨੇ ਬੇਟੇ ਤੇ ਫਾਇਰਿੰਗ ਕਰ ਦਿੱਤੀ। ਬੇਟੇ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਉੱਥੋਂ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਇਕ ਐਕਟਿਵਾ ਅਤੇ ਇੱਕ ਬਾਈਕ ਉੱਥੇ ਹੀ ਰਹਿ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਦੇ ਕੰਟਰੋਲ ਰੂਮ ਨੰਬਰ 112 ਅਤੇ ਰਾਮਬਾਗ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਫੋਟੋ16-17-22-23 ਹਿੰਦੀ