ਖ਼ਾਲਸਾ ਕਾਲਜ ਰਣਜੀਤ ਐਵੇਨਿਊ ’ਚ ਹਰਿਆਵਲ ਸਬੰਧੀ ਪ੍ਰੋਗਰਾਮ ਕਰਵਾਇਆ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ, ਰਣਜੀਤ ਐਵੀਨਿਊ ਵਿਖੇ ਪਹਿਲੀ ਵਾਰ ਕੈਂਪਸ ਨੂੰ ਟਿਕਾਊ ਅਤੇ ਤਕਨਾਲੋਜੀ-ਅਧਾਰਿਤ ਬਣਾਉਣ ਵੱਲ ਇੱਕ ਵਿਲੱਖਣ ਕਦਮ ਚੁੱਕਦਿਆਂ ਸੰਸਥਾ ’ਚ ਮੌਜੂਦ ਰੁੱਖਾਂ ਦੀ ਪਛਾਣ ਲਈ ਕਿਊਆਰ ਕੋਡ
Publish Date: Sat, 12 Sep 2026 04:38 PM (IST)
Updated Date: Sat, 12 Sep 2026 04:41 PM (IST)
ਕਿਊਆਰ ਕੋਡਾਂ ਨੂੰ ਸਕੈਨ ਕਰਕੇ ਵੱਖ-ਵੱਖ ਪੌਦਿਆਂ ਅਤੇ ਰੁੱਖਾਂ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਤੁਰੰਤ ਅਤੇ ਤਕਨਾਲੋਜੀ ਰਾਹੀਂ ਹੋਵੇਗੀ : ਰਾਜਬੀਰ ਸਿੰਘ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਕਾਲਜ, ਰਣਜੀਤ ਐਵੀਨਿਊ ਵਿਖੇ ਪਹਿਲੀ ਵਾਰ ਕੈਂਪਸ ਨੂੰ ਟਿਕਾਊ ਅਤੇ ਤਕਨਾਲੋਜੀ-ਅਧਾਰਿਤ ਬਣਾਉਣ ਵੱਲ ਇੱਕ ਵਿਲੱਖਣ ਕਦਮ ਚੁੱਕਦਿਆਂ ਸੰਸਥਾ ’ਚ ਮੌਜੂਦ ਰੁੱਖਾਂ ਦੀ ਪਛਾਣ ਲਈ ਕਿਊਆਰ ਕੋਡ ਵਾਲੇ ਪਛਾਣ ਬੋਰਡ ਲਗਾਏ ਗਏ ਹਨ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਵੱਲੋਂ ਉਲੀਕੇ ਗਏ ਉਕਤ ਪ੍ਰੋਗਰਾਮ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਫਾਰਮਜ਼ ਐਂਡ ਡੇਅਰੀ) ਰਾਜਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਕਿਊਆਰ ਕੋਡਾਂ ਨੂੰ ਸਕੈਨ ਕਰਨ ਨਾਲ ਵੱਖ-ਵੱਖ ਪੌਦਿਆਂ ਅਤੇ ਰੁੱਖਾਂ ਦੀਆਂ ਕਿਸਮਾਂ ਸਬੰਧੀ ਜਾਣਕਾਰੀ ਤੁਰੰਤ ਅਤੇ ਤਕਨਾਲੋਜੀ ਰਾਹੀਂ ਪ੍ਰਾਪਤ ਕੀਤੀ ਜਾ ਸਕੇਗੀ। ਇਸ ਮੌਕੇ ਰਾਜਬੀਰ ਸਿੰਘ ਨੇ ਕਿਊ. ਆਰ. ਕੋਡ ਵਾਲੇ ਪਛਾਣ ਬੋਰਡ ਲਗਾਉਣ ਦੀ ਸ਼ੁਰੂਆਤ ਕਰਨ ਉਪਰੰਤ ਪਿੰ੍ਰ. ਡਾ. ਮਨਦੀਪ ਕੌਰ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਵਿਕਾਸ ਸਬੰਧੀ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰ. ਡਾ. ਮਨਦੀਪ ਕੌਰ ਨੇ ਕਿਹਾ ਕਿ ਕਿਊਆਰ ਕੋਡ ਲਗਾਉਣ ਦਾ ਮੁੱਖ ਮਕਸਦ ਵਿਿਦਆਰਥੀਆਂ ਨੂੰ ਕੈਂਪਸ ਵਿਖੇ ਮੌਜੂਦ ਹਰੇ-ਭਰੇ ਕੁਦਰਤੀ ਸਰਮਾਏ ਅਤੇ ਰੁੱਖਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਕੈਂਪਸ ਦੀ ਹਰਿਆਵਲ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਕਾਲਜ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਦੌਰਾਨ ਰਾਜਬੀਰ ਸਿੰਘ ਨੇ ਪੌਦੇ ਲਗਾਏ ਅਤੇ ਕੈਂਪਸ ’ਚ ਹਰਿਆਵਲ ਨੂੰ ਹੋਰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਰਾਹਿਆ। ਇਸ ਮੌਕੇ ਡਾ. ਪਰਵਿੰਦਰਜੀਤ ਕੌਰ, ਡਾ. ਸਤਨਾਮ ਕੌਰ, ਡਾ. ਨੀਲੂ ਅਰੋੜਾ, ਡਾ. ਸੰਦੀਪ ਕੌਰ ਅਤੇ ਡਾ. ਅਜੈਪਾਲ ਸਿੰਘ ਵੀ ਹਾਜ਼ਰ ਸਨ।