ਗ੍ਰੀਨ ਵੂੱਡ ਪਬਲਿਕ ਸਕੂਲ ਵੇਰਕਾ ਦਾ ਸਾਲਾਨਾ ਸਮਾਗਮ ਹੋਇਆ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਗ੍ਰੀਨ ਵੂੱਡ ਪਬਲਿਕ ਸਕੂਲ ਵੇਰਕਾ ਦਾ ਸਾਲਾਨਾ ਸਮਾਗਮ ਹੋਇਆ ਜਿਸ ਵਿੱਚ ਆਪ ਆਗੂ ਹਰਮਨਪ੍ਰੀਤ ਸਿੰਘ ਹੁੰਦਲ ਵੇਰਕਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਵਿਿਦਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਨੇ
Publish Date: Thu, 19 Nov 2026 04:34 PM (IST)
Updated Date: Thu, 19 Nov 2026 04:36 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਗ੍ਰੀਨ ਵੂੱਡ ਪਬਲਿਕ ਸਕੂਲ ਵੇਰਕਾ ਦਾ ਸਾਲਾਨਾ ਸਮਾਗਮ ਹੋਇਆ ਜਿਸ ਵਿੱਚ ਆਪ ਆਗੂ ਹਰਮਨਪ੍ਰੀਤ ਸਿੰਘ ਹੁੰਦਲ ਵੇਰਕਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਵਿਿਦਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਬੱਚਿਆਂ ਦੀ ਪ੍ਰਤਿਭਾ, ਉਤਸ਼ਾਹ ਅਤੇ ਆਤਮ-ਵਿਸ਼ਵਾਸ਼ ਵੇਖ ਕੇ ਬਹੁਤ ਖੁਸ਼ੀ ਹੋਈ। ਹਰਮਨ ਹੁੰਦਲ ਨੇ ਸਕੂਲੀ ਬੱਚਿਆਂ ਦੀ ਪੇਸ਼ਕਾਰੀ ਲਈ ਵਧਾਈ ਦਿੰਦੇ ਹੋਏ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਪੜ੍ਹਾਈ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ‘ਚ ਹਿੱਸਾ ਲੈਣਾ ਬੱਚਿਆਂ ਦੀ ਸਖਸ਼ੀਅਤ ਨੰੁ ਨਿਖਾਰਦਾ ਹੈ, ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਬਾ ਨੂੰ ਨਿਖਾਰਨ ਦਾ ਮੋਕਾ ਦਿੰਦਾ ਹੈ। ਹੁੰਦਲ ਨੇ ਸੰਬੋਧਨ ਦੋਰਾਨ ਕਿਹਾ ਕਿ ਬੱਚਿਆਂ ਦੀ ਤਿਆਰੀ ਪਿੱਛੇ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਮਾਪਿਆ ਦਾ ਸ਼ਲਾਘਾਯੋਗ ਉੱਦਮ ਹੁੰਦਾ ਹੈ। ਇਸ ਸਮਾਗਮ ਲਈ ਸਕੂਲ ਦੀ ਪ੍ਰਬੰਧਕ ਕਮੇਟੀ, ਸਕੂਲ ਪਿੰ੍ਰਸੀਪਲ ਅਤੇ ਸਟਾਫ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਾਮਨਾ ਕੀਤੀ ਕਿ ਬੱਚੇ ਸਖਤ ਮਿਹਨਤ, ਚੰਗੇ ਸੰਸਕਾਰਾਂ ਅਤੇ ਲਗਨ ਨਾਲ ਅਗਾਂਹ ਵਧ ਕੇ ਆਪਣੇ ਸਕੂਲ, ਮਾਪਿਆਂ ਅਤੇ ਪੰਜਾਬ ਦਾ ਨਾਂ ਰੋਸ਼ਨ ਕਰਨ।