ਗੈਂਗਸਟਰਾਂ ਵੱਲੋਂ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ’ਚ ਸਰਕਾਰ ਦੀ ਚੁੱਪ ਹੈਰਾਨੀਜਨਕ : ਕੱਕੜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਵਿਚ ਲੋਕਰਾਜ ਨਹੀਂ ਗੈਂਗਸਟਰਾਂ ਦਾ ਰਾਜ ਹੈ। ਪੰਜਾਬ ਦੇ ਲੋਕਾਂ ਦੀ ਕਮਾਈ ਗੈਂਗਸਟਰ ਲੁੱਟ ਰਹੇ ਹਨ, ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀਂ ਹੋਈ ਹੈ ਜੋ ਕਿ ਹੈਰਾਨੀਜਨਕ ਹੈ।
Publish Date: Sat, 12 Sep 2026 04:30 PM (IST)
Updated Date: Sat, 12 Sep 2026 04:32 PM (IST)
ਪੰਜਾਬ ਦੀ ਜਵਾਨੀ ਜਾ ਰਹੀ ਹੈ ਬਾਹਰ, ਵੱਧ ਰਿਹਾ ਨਸ਼ਿਆਂ ਦਾ ਕਾਰੋਬਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਵਿਚ ਲੋਕਰਾਜ ਨਹੀਂ ਗੈਂਗਸਟਰਾਂ ਦਾ ਰਾਜ ਹੈ। ਪੰਜਾਬ ਦੇ ਲੋਕਾਂ ਦੀ ਕਮਾਈ ਗੈਂਗਸਟਰ ਲੁੱਟ ਰਹੇ ਹਨ, ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀਂ ਹੋਈ ਹੈ ਜੋ ਕਿ ਹੈਰਾਨੀਜਨਕ ਹੈ। ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਪੰਜਾਬ ਦੀ ਨੌਜਵਾਨੀ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਜਾਣ ਲਈ ਮਜਬੂਰ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਮੁੱਦੇ ’ਤੇ ਫੇਲ ਹੋਈ ਹੈ। ਹਰ ਵਰਗ ਪੰਜਾਬ ਸਰਕਾਰ ਤੋਂ ਬੇਹੱਦ ਦੁਖੀ ਹੋ ਚੁੱਕਿਆ ਹੈ। ਪੰਜਾਬ ਦੇ ਮੰਤਰੀਆਂ ਤੋਂ ਦੁਖੀ ਪੰਜਾਬ ਦੀ ਜਨਤਾ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਗਈ ਹੈ। ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਕੁੱਟਿਆ ਅਤੇ ਦਬਾਇਆ ਜਾ ਰਿਹਾ ਹੈ। ਕੱਕੜ ਨੇ ਕਿਹਾ ਪੰਜਾਬ ਵਿਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਪੰਜਾਬ ਨੇ ਤਰੱਕੀ ਦੀਆਂ ਬੁਲੰਦੀਆਂ ਛੂਹੀਆਂ ਹਨ। ਹਰ ਵਰਗ ਕਾਂਗਰਸ ਸਰਕਾਰ ਤੋਂ ਖੁਸ਼ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਤੋਂ ਵੀ ਪੰਜਾਬ ਦੀ ਜਨਤਾ ਦੁਖੀ ਸੀ। ਪੰਜਾਬ ਵਿਚ ਚਿਟਾ ਅਕਾਲੀ ਸਰਕਾਰ ਸਮੇਂ ਹੀ ਆਇਆ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਹੋਈ, ਕਿਸਾਨਾਂ ਤੇ ਲਾਠੀਚਾਰਜ, ਕਿਸਾਨ ਆਗੂਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰਨਾ ਅਕਾਲੀ ਭਾਜਪਾ ਸਰਕਾਰ ਸਮੇਂ ਹੀ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਤੋਂ ਵੀ ਪੰਜਾਬ ਦੀ ਜਨਤਾ ਭਲੀਭਾਂਤ ਜਾਣੂੰ ਹੈ। ਭਾਜਪਾ ਹਮੇਸ਼ਾਂ ਪੰਜਾਬ ਵਿਰੋਧੀ ਰਹੀ ਹੈ। 700 ਤੋਂ ਜ਼ਿਆਦਾ ਕਿਸਾਨਾਂ ’ਤੇ ਦਿੱਲੀ ਦੇ ਬਾਰਡਰ ਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਵੱਲੋਂ ਜੁਲਮ ਕੀਤਾ ਗਿਆ। ਕੱਕੜ ਨੇ ਅਕਾਲੀ ਦਲ ਵਾਰਿਸ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਤੋਂ ਪੰਜਾਬ ਦੀ ਜਨਤਾ ਭਲੀਭਾਂਤ ਜਾਣੂੰ ਹੈ। ਜਿਸ ਪਾਰਟੀ ਦੇ ਆਗੂ ਸਰਕਾਰ ਬਣਨ ਤੋਂ ਪਹਿਲਾਂ ਹੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ ਹੋਣ ਉਹ ਸਰਕਾਰ ਬਣਨ ਤੇ ਪੰਜਾਬ ਵਿੱਚ ਕਿਹੋ ਜਿਹੀ ਸਰਕਾਰ ਚਲਾਉਂਣਗੇ ਪੰਜਾਬ ਦੀ ਸੂਝਵਾਨ ਜਨਤਾ ਭਲੀਭਾਂਤ ਜਾਣੂੰ ਹੈ। ਕੱਕੜ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੀ ਹਿਤੈਸ਼ੀ ਪਾਰਟੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੁੱਝ ਮਹੀਨਿਆਂ ਦੇ ਰਾਜ ਨੂੰ ਪੰਜਾਬ ਦੀ ਜਨਤਾ ਅੱਜ ਵੀ ਯਾਦ ਕਰਦੀ ਹੈ। ਇਸ ਸਮੇਂ ਉਨ੍ਹਾਂ ਨਾਲ ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲ, ਸਰਪੰਚ ਸੋਨਾ ਸਿੱਧੂ ਬਲੱਗਣ, ਹਰਭੇਜ ਸਿੰਘ ਵਣੀਂਏਕੇ ਬਲਾਕ ਪ੍ਰਧਾਨ ਚੋਗਾਵਾਂ, ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸਾ ਛੀਨਾ, ਸ਼ਮਸ਼ੇਰ ਸਿੰਘ ਸਾਰੰਗੜਾ, ਗੁਰਮੇਜ ਸਿੰਘ ਬਬਲਾ ਕੋਟਲਾ, ਦਿਲਬਾਗ ਸਿੰਘ ਖਿਆਲਾ,ਅਜੇਬੀਰ ਸਿੰਘ ਲੋਪੋਕੇ, ਸੁਖਦੇਵ ਸਿੰਘ ਨੱਥੂਪੁਰ, ਗੁਰਮੀਤ ਸਿੰਘ ਡਾਲਾ, ਬਾਬਾ ਦਲਬੀਰ ਸਿੰਘ ਪੱਧਰੀ ਆਦਿ ਹਾਜ਼ਰ ਸਨ।