ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀ : ਭਗਤ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਪੱਛਮੀ ਦੇ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਘਣੂੰੂਪੁਰ ਕਾਲੇ ਡੇਰਾ ਬਾਬਾ ਦਰਸ਼ਨ ਸਿੰਘ ਦੇ ਸਾਹਮਣੇ ਹੋਈ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਸੂਬਾ ਸਕੱਤਰ ਅਤੇ
Publish Date: Mon, 28 Sep 2026 04:26 PM (IST)
Updated Date: Mon, 28 Sep 2026 04:27 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹਲਕਾ ਪੱਛਮੀ ਦੇ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਘਣੂੰੂਪੁਰ ਕਾਲੇ ਡੇਰਾ ਬਾਬਾ ਦਰਸ਼ਨ ਸਿੰਘ ਦੇ ਸਾਹਮਣੇ ਹੋਈ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾਰਾ ਚੰਦ ਭਗਤ ਤੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਜਨਰਲ ਵਿੰਗ ਜਗਦੀਸ਼ ਦੁਗਲ ਪਹੁੰਚੇ। ਤਾਰਾ ਚੰਦ ਭਗਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਨਾਂ ’ਤੇ ਗੁੰਮਰਾਹ ਕਰ ਰਹੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਅਸਲੀਅਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ, ਇਲਾਕਿਆਂ ਵਿਚ ਸੜਕਾਂ, ਸੀਵਰੇਜ ਪ੍ਰਣਾਲੀ ਦਾ ਬੂਰਾ ਹੈ, ਪਰ ਪੰਜਾਬ ਦੀ ਸਰਕਾਰ ਤੇ ਨੁੰਮਾਇਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੇ ਬੂਥ ਪੱਧਰ ਤੇ ਸਰਗਰਮੀਆਂ ਤੇਜ਼ ਕਰ ਦਿੱਤੀਆ ਹਨ ਅਤੇ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦਾ ਪ੍ਰੀ ਨਿਰਵਾਣ ਦਿਵਸ ਜੋਂ ਕਿ 9-10-26 ਨੂੰ ਗੁਰਦਾਸਪੁਰ ਵਿਖੇ ਮਨਾਇਆ ਜਾਵੇਗਾ, ਜਿਸ ਦੇ ਲਈ ਅੰਮ੍ਰਿਤਸਰ ਤੋ ਵੱਡੀ ਗਿਣਤੀ ਵਿਚ ਬੱਸਾਂ ਦਾ ਕਾਫ਼ਲਾ ਰਵਾਨਾ ਹੋਵੇਗਾ। ਇਸ ਮੌਕੇ ਸੁਖਦੇਵ ਸਿੰਘ ਜਗਤਪੁਰੀਆ, ਇੰਦਰਜੀਤ ਲਾਲੀ, ਸੁਰਜੀਤ ਸਿੰਘ, ਲਾਲ ਸਿੰਘ, ਲਾਲੀ ਠੇਕੇਦਾਰ, ਅੰਮ੍ਰਿਤ ਪਾਲ ਸਿੰਘ, ਜਸਵਿੰਦਰ ਸਿੰਘ, ਕਮਲ ਕੁਮਾਰ, ਰਮਨ ਕੁਮਾਰ, ਵਕੀਲ ਅਸੀਸ ਦੁਗਲ, ਰਾਮ ਕੁਮਾਰ, ਅਜੇ ਕੁਮਾਰ, ਪ੍ਰੀਤਮ ਸਿੰਘ, ਰਾਮ ਸਰਨ, ਬਲਵਿੰਦਰ ਸਿੰਘ ਬੱਬੂ, ਸਵਿੰਦਰ ਸਿੰਘ, ਜੋਗਾ ਸਿੰਘ, ਕੰਚਨ ਕੁਮਾਰ, ਜਗਵਿੰਦਰ ਸਿੰਘ ਆਦਿ ਹਾਜ਼ਰ ਸਨ।