ਜੀਐਨਡੀਯੂ ਦੀ ਪ੍ਰੋਫੈਸਰ ਵੰਦਨਾ ਭੱਲਾ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਮਿਲੀ ਵੱਕਾਰੀ ਫੈਲੋਸ਼ਿਪ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਵੰਦਨਾ ਭੱਲਾ ਨੂੰ ਨਵੀਂ ਦਿੱਲੀ ਸਥਿਤ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵੱਕਾਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ।
Publish Date: Fri, 11 Sep 2026 06:17 PM (IST)
Updated Date: Fri, 11 Sep 2026 06:19 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਵੰਦਨਾ ਭੱਲਾ ਨੂੰ ਨਵੀਂ ਦਿੱਲੀ ਸਥਿਤ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵੱਕਾਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਭਾਰਤ ਦੀਆਂ ਤਿੰਨ ਪ੍ਰਮੁੱਖ ਅਤੇ ਵੱਕਾਰੀ ਵਿਿਗਆਨ ਅਕੈਡਮੀਆਂ ਵਿੱਚੋਂ ਇੱਕ ਹੈ। ਵਿਿਗਆਨ ਦੇ ਵੱਖ-ਵੱਖ ਖੇਤਰਾਂ ਵਿੱਚ ਖੋਜ ਦੇ ਵਿਕਾਸ ਅਤੇ ਵਿਿਗਆਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਉੱਘੇ ਵਿਿਗਆਨੀਆਂ ਨੂੰ ਹਰ ਸਾਲ ਇਸ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰੋ. ਵੰਦਨਾ ਭੱਲਾ ਨੂੰ ਇਹ ਸਨਮਾਨ ਰਸਾਇਣਕ ਵਿਿਗਆਨ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਸ਼ਾਨਦਾਰ ਅਤੇ ਵਿਲੱਖਣ ਖੋਜ ਕਾਰਜਾਂ ਲਈ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਉੱਚ ਪ੍ਰਭਾਵ ਵਾਲੇ ਖੋਜ ਰਸਾਲਿਆਂ ਵਿੱਚ 225 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਦਾ ਐੱਚ-ਇੰਡੈਕਸ 59 ਅਤੇ ਆਈ-10 ਇੰਡੈਕਸ 178 ਹੈ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਨੂੰ 11 ਹਜ਼ਾਰ ਤੋਂ ਵੱਧ ਵਾਰ ਹਵਾਲਾ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਪ੍ਰੋਫੈਸਰ ਵੰਦਨਾ ਭੱਲਾ ਨੇ ਇਸ ਵੱਕਾਰੀ ਸਨਮਾਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਉਨ੍ਹਾਂ ਦੇ ਉਤਸ਼ਾਹ, ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਕਸਤ ਕੀਤਾ ਗਿਆ ਅਨੁਕੂਲ ਖੋਜ ਵਾਤਾਵਰਣ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਆਪਣੇ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਣਾ ਅਤੇ ਲੋੜੀਂਦੀਆਂ ਖੋਜ ਸਹੂਲਤਾਂ ਪ੍ਰਦਾਨ ਕਰਦਾ ਹੈ। ਪ੍ਰੋਫੈਸਰ ਵੰਦਨਾ ਭੱਲਾ ਇੰਡੀਅਨ ਅਕੈਡਮੀ ਆਫ਼ ਸਾਇੰਸਿਜ਼, ਬੈਂਗਲੁਰੂ ਦੀ ਵੀ ਫੈਲੋ ਹਨ। ਉਨ੍ਹਾਂ ਨੂੰ ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ, ਬੈਂਗਲੁਰੂ ਵੱਲੋਂ ਬ੍ਰਾਂਜ਼ ਮੈਡਲ, ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਰਾਜੀਵ ਗੋਇਲ ਐਵਾਰਡ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਭਾਗਿਆ-ਤਾਰਾ ਐਵਾਰਡ ਅਤੇ ਸ਼ਿਵ ਨਾਥ ਰਾਏ ਕੋਹਲੀ ਐਵਾਰਡ, ਕੈਮੀਕਲ ਰਿਸਰਚ ਸੋਸਾਇਟੀ ਆਫ਼ ਇੰਡੀਆ ਵੱਲੋਂ ਏ.ਵੀ. ਰਾਮਾ ਰਾਓ ਐਵਾਰਡ, ਇੰਡੀਅਨ ਕੈਮੀਕਲ ਸੋਸਾਇਟੀ ਵੱਲੋਂ ਐੱਸ.ਐੱਸ. ਸੰਧੂ ਐਵਾਰਡ, ਥੌਮਸਨ ਰਾਇਟਰਜ਼ ਰਿਸਰਚ ਐਕਸੀਲੈਂਸ ਇੰਡੀਆ ਸਾਈਟੇਸ਼ਨ ਐਵਾਰਡ ਅਤੇ ਰਸਾਇਣਕ ਵਿਿਗਆਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਟੀਚਰ ਐਵਾਰਡ ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਆਰ.ਐੱਸ.ਸੀ. ਐਡਵਾਂਸਿਜ਼ ਦੀ ਐਸੋਸੀਏਟ ਐਡੀਟਰ, ਅਕੈਡਮੀਆ ਆਰਗੈਨਿਕ ਐਂਡ ਬਾਇਓਲੌਜੀਕਲ ਕੈਮਿਸਟਰੀ ਦੀ ਸੰਪਾਦਕੀ ਬੋਰਡ ਮੈਂਬਰ, ਏਸ਼ੀਅਨ ਜਰਨਲ ਆਫ਼ ਆਰਗੈਨਿਕ ਕੈਮਿਸਟਰੀ ਦੀ ਸੰਪਾਦਕੀ ਬੋਰਡ ਮੈਂਬਰ ਅਤੇ ਕੈਮਿਸਟਰੀ: ਐਨ ਏਸ਼ੀਅਨ ਜਰਨਲ ਦੀ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਮੈਂਬਰ ਹਨ। ਪ੍ਰੋਫੈਸਰ ਵੰਦਨਾ ਭੱਲਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਸਮੇਂ-ਸਮੇਂ ’ਤੇ ਉਨ੍ਹਾਂ ਨਾਲ ਕੰਮ ਕਰਨ ਵਾਲੀ ਆਪਣੀ ਮਿਹਨਤੀ ਵਿਿਦਆਰਥੀ ਅਤੇ ਖੋਜ ਟੀਮ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਖੋਜ ਸਹੂਲਤਾਂ ਨੂੰ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਪ੍ਰੋਫੈਸਰ ਵੰਦਨਾ ਭੱਲਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵੱਕਾਰੀ ਪ੍ਰਾਪਤੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਕਸਤ ਹੋ ਰਹੇ ਮਜ਼ਬੂਤ ਅਤੇ ਉੱਤਮ ਖੋਜ ਵਾਤਾਵਰਣ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਵਿਿਗਆਨ ਅਤੇ ਖੋਜ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ ਲਈ ਵਚਨਬੱਧ ਹੈ।