ਜੀਐੱਨਡੀਯੂ ਨੇ ਮਨਾਇਆ 57ਵਾਂ ਸਥਾਪਨਾ ਦਿਵਸ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 57ਵਾਂ ਸਥਾਪਨਾ ਦਿਵਸ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦਿੱਤੇ ਸਰਬ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸੇਵਾ, ਕਿਰਤ ਅਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ
Publish Date: Thu, 26 Nov 2026 04:17 PM (IST)
Updated Date: Thu, 26 Nov 2026 04:19 PM (IST)
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਰਬ ਸਾਂਝੀਵਾਲਤਾ, ਮਨੁੱਖਤਾ ਤੇ ਸੇਵਾ ਦੇ ਸੰਦੇਸ਼ ਨੂੰ ਰਿਹਾ ਸਮਰਪਿਤ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 57ਵਾਂ ਸਥਾਪਨਾ ਦਿਵਸ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦਿੱਤੇ ਸਰਬ ਸਾਂਝੀਵਾਲਤਾ, ਮਨੁੱਖੀ ਬਰਾਬਰੀ, ਸੇਵਾ, ਕਿਰਤ ਅਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਸਮਰਪਿਤ ਭਾਵਨਾ ਨਾਲ ਮਨਾਇਆ ਗਿਆ। ਯੂਨੀਵਰਸਿਟੀ ਦੀ ਸਥਾਪਨਾ ਦੇ ਇਸ ਮਹੱਤਵਪੂਰਨ ਮੌਕੇ ਨੂੰ ਧਾਰਮਿਕ ਸ਼ਰਧਾ, ਅਕਾਦਮਿਕ ਚਿੰਤਨ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਸੁਮੇਲ ਵਜੋਂ ਪੇਸ਼ ਕਰਦਿਆਂ ਵੱਖਖ਼ਵੱਖ ਸਮਾਗਮ ਕਰਵਾਏ ਗਏ। ਉਪਖ਼ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਅਤੇ ਰਹਿਨੁਮਾਈ ਹੇਠ ਆਯੋਜਿਤ ਇਨ੍ਹਾਂ ਸਮਾਗਮਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਗਿਆਨ, ਸਿੱਖਿਆ, ਕਲਾ ਅਤੇ ਸਮਾਜਿਕ ਚੇਤਨਾ ਨਾਲ ਜੋੜਨ ਦਾ ਉਪਰਾਲਾ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਸ਼ੁਰੂ ਹੋਏ ਸਥਾਪਨਾ ਦਿਵਸ ਸਮਾਗਮਾਂ ਵਿੱਚ ਸ਼ਬਦ ਕੀਰਤਨ, ਅਰਦਾਸ, ਵਿਸ਼ੇਸ਼ ਅਕਾਦਮਿਕ ਭਾਸ਼ਣ, ਲੋਕ ਕਲਾ ਪ੍ਰਦਰਸ਼ਨੀ, ਦੁਰਲੱਭ ਪੁਸਤਕਾਂ ਅਤੇ ਹੱਥਖ਼ਲਿਖਤਾਂ ਦੀ ਪ੍ਰਦਰਸ਼ਨੀ,ਅਤੇ ਚਿੱਤਰਕਲਾ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਮੁੱਖ ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕੀਤੀ, ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਦੇ ਸਾਬਕਾ ਉਪਖ਼ਕੁਲਪਤੀ ਡਾ. ਜੈ ਰੂਪ ਸਿੰਘ ਅਤੇ ਈਕੋਸਿੱਖ ਦੇ ਸੰਸਥਾਪਕ ਅਤੇ ਗਲੋਬਲ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਵਿਸ਼ੇਸ਼ ਅਕਾਦਮਿਕ ਭਾਸ਼ਣ ਦਿੱਤੇ। ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. (ਡਾ.) ਕੇਐੱਸ ਚਾਹਲ ਨੇ ਆਏ ਹੋਏ ਵਿਦਵਾਨਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਸਥਾਪਨਾ ਦਿਵਸ ਸਮਾਗਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਮਾਗਮ ਦੇ ਮੁੱਖ ਵਕਤਿਆਂ ਦੀ ਜਾਣਖ਼ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਅਕਾਦਮਿਕ ਅਤੇ ਵਿਦਵਤਾ ਭਰਪੂਰ ਯੋਗਦਾਨ ਬਾਰੇ ਵੀ ਚਾਨਣਾ ਪਾਇਆ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੋਵਾਂ ਵਿਦਵਾਨਾਂ ਵੱਲੋਂ ਪੇਸ਼ ਕੀਤੇ ਵਿਚਾਰਾਂ ਦੀ ਸ਼ਲਾਘਾ ਕੀਤੀ। ਸਮਾਗਮਾਂ ਦਾ ਇਕ ਪ੍ਰਮੁੱਖ ਆਕਰਸ਼ਣ ਉਪਖ਼ਕੁਲਪਤੀ ਵੱਲੋਂ ਉਦਘਾਟਨ ਕੀਤੀ ਗਈ ਲੋਕ ਕਲਾ ਪ੍ਰਦਰਸ਼ਨੀ ਰਹੀ, ਜਿਸ ਵਿੱਚ ਵੱਖਖ਼ਵੱਖ ਕਾਲਜਾਂ ਨੇ ਪੰਜਾਬੀ ਸੱਭਿਆਚਾਰ ਅਤੇ ਰਵਾਇਤੀ ਲੋਕ ਕਲਾਵਾਂ ਦੀ ਅਮੀਰ ਵਿਰਾਸਤ ਨੂੰ ਪੇਸ਼ ਕੀਤਾ। ਇਸੇ ਤਰ੍ਹਾਂ ‘ਅੰਮ੍ਰਿਤਸਰ 450’ ਵਿਸ਼ੇ ’ਤੇ ਕਰਵਾਏ ਗਏ ਚਿੱਤਰਕਲਾ ਮੁਕਾਬਲੇ ਅਤੇ ਗੈਲਰੀ ਹਿਸਟਰੀ ਐਂਡ ਡਰੀਮਜ਼ ਵਿਖੇ ਲਗਾਈ ਗਈ ਚਿੱਤਰਕਲਾ ਪ੍ਰਦਰਸ਼ਨੀ ਰਾਹੀਂ ਇਤਿਹਾਸ ਅਤੇ ਸੱਭਿਆਚਾਰ ਨੂੰ ਕਲਾਤਮਕ ਰੂਪ ਵਿੱਚ ਪੇਸ਼ ਕੀਤਾ ਗਿਆ। ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਲਗਾਈ ਗਈ ਦੁਰਲੱਭ ਪੁਸਤਕਾਂ ਅਤੇ ਹੱਥਖ਼ਲਿਖਤਾਂ ਦੀ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਅੰਮ੍ਰਿਤਸਰ ਅਤੇ ਪੰਜਾਬ ਦੀ ਅਮੀਰ ਸਾਹਿਤਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਸਬੰਧਤ ਦੁਰਲੱਭ ਪੁਸਤਕਾਂ, ਇਤਿਹਾਸਕ ਦਸਤਾਵੇਜ਼ਾਂ ਅਤੇ ਹੱਥ-ਲਿਖਤ ਖਰੜਿਆਂ ਨੂੰ ਸੰਭਾਲਣ, ਉਨ੍ਹਾਂ ਨੂੰ ਲੋਕਾਂ ਸਾਹਮਣੇ ਲਿਆਉਣ ਅਤੇ ਵਿਿਦਆਰਥੀਆਂ ਤੇ ਖੋਜਾਰਥੀਆਂ ਨੂੰ ਇਨ੍ਹਾਂ ਅਨਮੋਲ ਸਰੋਤਾਂ ਨਾਲ ਜੋੜਨਾ ਹੈ। ਅੰਤ ਵਿੱਚ ਉਨ੍ਹਾਂ ਵਿਸ਼ੇਸ਼ ਮਹਿਮਾਨਾਂ ਪ੍ਰੋ. (ਡਾ.) ਜੈ ਰੂਪ ਸਿੰਘ ਅਤੇ ਡਾ. ਰਾਜਵੰਤ ਸਿੰਘ ਦਾ ਸਵਾਗਤ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੇ ਵਿਦਵਤਾਪੂਰਨ ਵਿਚਾਰ ਅਤੇ ਤਜਰਬੇ ਵਿਿਦਆਰਥੀਆਂ ਤੇ ਅਧਿਆਪਕਾਂ ਲਈ ਨਵੀਂ ਪ੍ਰੇਰਨਾ ਅਤੇ ਗਿਆਨ ਦਾ ਸਰੋਤ ਬਣਨਗੇ। ਆਪਣੇ ਸੰਬੋਧਨ ਵਿਚ ਗੁਰਬਾਣੀ ਅਤੇ ਆਧੁਨਿਕ ਜੈਨੇਟਿਕਸ ਵਿਚਕਾਰ ਵਿਚਾਰਕ ਸਾਂਝ ਬਾਰੇ ਡਾ. ਜੈ ਰੂਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਬ੍ਰਹਿਮੰਡ ਦੀ ਉਤਪਤੀ, ਇਸ ਦੀ ਅਥਾਹ ਵਿਸ਼ਾਲਤਾ ਅਤੇ ਮਨੁੱਖੀ ਹੋਂਦ ਬਾਰੇ ਡੂੰਘੇ ਵਿਚਾਰ ਪ੍ਰਗਟ ਕੀਤੀ। ਉਨ੍ਹਾਂ ਮਨੁੱਖੀ ਜੀਵਨ ਦੀ ਉਤਪਤੀ ਅਤੇ ਜੈਨੇਟਿਕਸ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਸਾਰੇ ਮਨੁੱਖਾਂ ਦਾ ਡੀਐਨਏ ਲਗਭਗ 99.9 ਫ਼ੀਸਦੀ ਇੱਕੋ ਜਿਹਾ ਹੈ, ਜੋ ਮਨੁੱਖਤਾ ਦੀ ਬੁਨਿਆਦੀ ਸਾਂਝ ਨੂੰ ਵਿਿਗਆਨਕ ਤੌਰ ਤੇ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ਦੀ ਸ਼ੁਰੂਆਤ ਮਾਂ ਦੇ ਅੰਡਾਣੂ ਅਤੇ ਪਿਤਾ ਦੇ ਸ਼ੁਕਰਾਣੂ ਦੇ ਮਿਲਾਪ ਨਾਲ ਬਣੀ ਇਕ ਕੋਸ਼ਿਕਾ ਤੋਂ ਹੁੰਦੀ ਹੈ, ਜਿਸ ਵਿੱਚ 46 ਕ੍ਰੋਮੋਸੋਮਜ਼ ਰਾਹੀਂ ਵਿਰਾਸਤੀ ਜਾਣਕਾਰੀ ਅੱਗੇ ਪਹੁੰਚਦੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਗੁਰਬਾਣੀ ਦੀ ਪੰਕਤੀ “ਬਿੰਦੁ ਤੇ ਜਿਿਨ ਪਿੰਡੁ ਕੀਆ ਅਗਨਿ ਕੁੰਡ ਮਹਿ ਰਾਖਿਆ॥” ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਹੋਂਦ ਅਤੇ ਸਰੀਰ ਦੀ ਰਚਨਾ ਬਾਰੇ ਬਹੁਤ ਡੂੰਘੀ ਗੱਲ ਸਰਲ ਸ਼ਬਦਾਂ ਵਿੱਚ ਸਮਝਾਈ ਹੈ। ਡਾ. ਰਾਜਵੰਤ ਸਿੰਘ ਨੇ ਜੀਵਨ ਵਿੱਚ ਤਬਦੀਲੀ ਅਤੇ ਵਿਸ਼ਵ ਲਈ ਗੁਰੂ ਨਾਨਕ ਸਾਹਿਬ ਦਾ ਦ੍ਰਿਸ਼ਟੀਕੋਣ ਵਿਸ਼ੇ ’ਤੇ ਆਪਣੇ ਭਾਸ਼ਣ ਦੌਰਾਨ ਸ੍ਰੀ ਜਪੁਜੀ ਸਾਹਿਬ ਵਿੱਚ ਉਠਾਏ ਬੁਨਿਆਦੀ ਸਵਾਲ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ” ਦੀ ਵਿਆਖਿਆ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮਨੁੱਖ ਨੂੰ ਸੱਚ ਦੇ ਮਾਰਗ ’ਤੇ ਚੱਲਣ, ਅੰਦਰੂਨੀ ਤਬਦੀਲੀ ਲਿਆਉਣ ਅਤੇ ਗੁਰਮੁਖ ਬਣਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸੱਚ, ਨਿਮਰਤਾ ਅਤੇ ਦਇਆ ’ਤੇ ਆਧਾਰਿਤ ਨਿੱਜੀ ਜੀਵਨ ਦੀ ਤਬਦੀਲੀ ਹੀ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਦਾ ਆਧਾਰ ਬਣ ਸਕਦੀ ਹੈ। ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਵਾਤਾਵਰਣ ਸੰਭਾਲ ਦੇ ਉਪਰਾਲੇ ਵਜੋਂ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਵਿਖੇ 450 ਜੰਗਲ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸ਼ਹਿਰ ਨੂੰ ਹਰਿਆਖ਼ਭਰਿਆ ਬਣਾਉਣ ਦੇ ਨਾਲਖ਼ਨਾਲ ਕੁਦਰਤੀ ਵਿਰਾਸਤ ਦੀ ਸੰਭਾਲ ਅਤੇ ਵਾਤਾਵਰਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰੇਗਾ। ਇਸ ਮੌਕੇ ਉਪਖ਼ਕੁਲਪਤੀ ਪ੍ਰੋਖ਼ (ਡਾ.) ਕਰਮਜੀਤ ਸਿੰਘ ਨੇ ਮਹਿਮਾਨ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਥਾਪਨਾ ਦਿਵਸ ਸਮਾਗਮਾਂ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੁਰੂ ਕਾ ਲੰਗਰ ਵੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਵਰਤਾਇਆ ਗਿਆ।