ਪੰਥਕ ਜੈਕਾਰਿਆਂ ਨਾਲ ਗੂੰਜਿਆ ਜੀਐੱਨਡੀਯੂ ਕੈਂਪਸ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਦੁਆਰਾ
Publish Date: Sat, 12 Sep 2026 04:26 PM (IST)
Updated Date: Sat, 12 Sep 2026 04:29 PM (IST)
ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਨਵੇਂ ਯੂਨਿਟ ਪੈਨਲ ਦਾ ਐਲਾਨ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਗੁਰੂ ਸਾਹਿਬ ਦਾ ਓਟ-ਆਸਰਾ ਲੈਂਦਿਆਂ ਨਵੇਂ ਯੂਨਿਟ ਪੈਨਲ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਨੇ ਹਾਜ਼ਰ ਵਿ ਦਿਆਰਥੀਆਂ ਨੂੰ ਫੈਡਰੇਸ਼ਨ ਦੇ ਇਤਿਹਾਸ, ਵਿਚਾਰਧਾਰਾ, ਉਦੇਸ਼ਾਂ ਅਤੇ ਵਿਿਦਆਰਥੀ ਹਿੱਤਾਂ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਮਕਸਦ ਵਿਿਦਆਰਥੀਆਂ ਨੂੰ ਆਪਣੀ ਵਿਰਾਸਤ, ਗੁਰਸਿੱਖੀ ਅਤੇ ਪੰਥਕ ਸੋਚ ਨਾਲ ਜੋੜਦਿਆਂ ਪੰਥ, ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਖਾਲਸਾ ਜੀ ਦੇ ਬੋਲਬਾਲੇ ਨੂੰ ਕਾਇਮ ਕਰਨ ਲਈ ਸੁਚੱਜੇ ਅਤੇ ਉਸਾਰੂ ਢੰਗ ਨਾਲ ਕਾਰਜ ਕਰਨਾ ਹੈ। ਉਨ੍ਹਾਂ ਵਿਿਦਆਰਥੀਆਂ ਨੂੰ ਇਕਜੁੱਟ ਹੋ ਕੇ ਇਸ ਮਕਸਦ ਦੀ ਪੂਰਤੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਇਸ ਉਪਰੰਤ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰ ਵੱਲੋਂ ਜੀਐਨਡੀਯੂ ਯੂਨਿਟ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਖਾਲਸਾ ਪੰਥ ਦੇ ਹਰਿਆਵਲ ਦਸਤੇ ਵਜੋਂ ਵਿਿਦਆਰਥੀ ਸ਼ਕਤੀ ਨੂੰ ਉਸਾਰੂ ਪੰਥਕ ਕਾਰਜਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸੇ ਮਕਸਦ ਤਹਿਤ ਨਵੇਂ ਸਾਥੀਆਂ ਨੂੰ ਯੂਨਿਟ ਦੀ ਵਾਗਡੋਰ ਸੌਂਪਦਿਆਂ ਭਾਈ ਵਿਕਰਮਜੀਤ ਸਿੰਘ ਨੂੰ ਪ੍ਰਧਾਨ, ਭਾਈ ਕੁਲਜੀਤ ਸਿੰਘ ਨੂੰ ਮੀਤ ਪ੍ਰਧਾਨ, ਭਾਈ ਹਰਸਾਹਿਬ ਸਿੰਘ ਨੂੰ ਯੂਨਿਟ ਸਕੱਤਰ, ਦਿਲਜਾਨ ਸਿੰਘ ਨੂੰ ਮੀਤ ਸਕੱਤਰ ਅਤੇ ਅਜੇਬੀਰ ਸਿੰਘ ਨੂੰ ਬੁਲਾਰਾ ਅਤੇ ਇਸ ਦੇ ਨਾਲ ਹੀ ਭਾਈ ਨੂਰਬੀਰ ਸਿੰਘ ਨੂੰ ਕੈਂਪਸ ਇੰਚਾਰਜ ਅਤੇ ਭਾਈ ਗੁਰਪ੍ਰਤਾਪ ਸਿੰਘ ਨੂੰ ਵਰਕਿੰਗ ਕਮੇਟੀ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਕੈਂਪਸ ਕਮੇਟੀ, ਵਰਕਿੰਗ ਕਮੇਟੀ, ਵੱਖੋ-ਵੱਖ ਵਿਭਾਗਾਂ ਦੇ ਡਿਪਾਰਟਮੈਂਟ ਇੰਚਾਰਜ ਅਤੇ ਬੀਬੀ ਉਪਕਾਰ ਕੌਰ ਗਰਲਜ਼ ਵਿੰਗ ਦਾ ਗਠਨ ਕੀਤਾ ਗਿਆ, ਜਿਸ ਵਿਚ ਭਾਈ ਗੁਰਪ੍ਰਤਾਪ ਸਿੰਘ, ਗੁਰਵੀਰ ਸਿੰਘ, ਗੁਰਕਰਨ ਸਿੰਘ, ਹਰਸ਼ਪ੍ਰੀਤ ਸਿੰਘ, ਚੜ੍ਹਤ ਸਿੰਘ, ਜਸ਼ਨਦੀਪ ਸਿੰਘ, ਦਿਲਜੀਤ ਸਿੰਘ, ਅੰਗਦਪਾਲ ਸਿੰਘ, ਅਵਿਨਾਸ਼ ਸਿੰਘ, ਅਰਮਾਨ ਸਿੰਘ, ਹਰਸ਼ਪ੍ਰੀਤ ਸਿੰਘ, ਤਰਨ ਅਰੋੜਾ, ਵਿਸ਼ਾਲਜੀਤ ਸਿੰਘ, ਲਵਪ੍ਰੀਤ ਸਿੰਘ ਬੈਂਕਾ, ਕਰਨਬੀਰ ਸਿੰਘ, ਆਕਸ਼ਕ ਸਿੰਘ, ਮੋਹਨ ਸਿੰਘ, ਹਰਕੰਵਲ ਸਿੰਘ, ਬੀਬੀ ਦੁਲੀਪ ਕੌਰ, ਗੀਤਾਂਜਲੀ, ਜੈਸਮੀਨ ਕੌਰ, ਨਵਨੀਤ ਕੌਰ, ਜਸਨੀਤ ਕੌਰ, ਸਾਜੀਆ, ਹਰਨੂਰ ਕੌਰ, ਆਦਿ ਨੂੰ ਵੱਖੋ ਵੱਖ ਜੁੰਮੇਵਾਰੀਆਂ ਸੋਂਪੀਆਂ ਗਈਆਂ। ਪੈਨਲ ਦੇ ਐਲਾਨ ਉਪਰੰਤ ਫੈਡਰੇਸ਼ਨ ਵੱਲੋਂ ਭਰਵਾਂ ਖਾਲਸਾਈ ਮਾਰਚ ਕੱਢਿਆ ਗਿਆ। ਪੰਥਕ ਜੈਕਾਰਿਆਂ ਅਤੇ ਜੋਸ਼ੀਲੇ ਨਾਅਰਿਆਂ ਨਾਲ ਯੂਨੀਵਰਸਿਟੀ ਦਾ ਮਾਹੌਲ ਪੂਰੀ ਤਰ੍ਹਾਂ ਪੰਥਕ ਰੰਗ ਵਿੱਚ ਰੰਗਿਆ ਨਜ਼ਰ ਆਇਆ। ਵਿਿਦਆਰਥੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਾਰਚ ਵਿਚ ਸ਼ਮੂਲੀਅਤ ਕੀਤੀ ਗਈ। ਨਵੇਂ ਯੂਨਿਟ ਪ੍ਰਧਾਨ ਭਾਈ ਵਿਕਰਮਜੀਤ ਸਿੰਘ ਵੱਲੋਂ ਪਹੁੰਚੇ ਸਮੂਹ ਵਿਿਦਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਮਿਲੀ ਇਸ ਸੇਵਾ ਨੂੰ ਉਹ ਤਨਦੇਹੀ ਨਾਲ, ਬਿਨਾਂ ਕਿਸੇ ਡਰ-ਭੈ ਦੇ, ਗੁਰਸਿੱਖੀ ਦੇ ਪ੍ਰਚਾਰਖ਼ਪ੍ਰਸਾਰ ਅਤੇ ਪੰਥਕ ਕਾਰਜਾਂ ਲਈ ਨਿਭਾਉਣ ਦਾ ਅਹਿਦ ਕਰਦੇ ਹਨ। ਇਸ ਮੌਕੇ ਭਾਈ ਮਨਦੀਪ ਸਿੰਘ, ਭਾਈ ਕੰਵਲਪ੍ਰੀਤ ਸਿੰਘ, ਭਾਈ ਗੁਰਸੇਵਕ ਸਿੰਘ ਬੋਪਾਰਾਏ, ਹਰਮਨ ਸਿੰਘ ਬੱਲ, ਅਰਫਾਨ ਸਿੰਘ, ਭਾਈ ਨਵਤੇਜ ਸਿੰਘ, ਭਾਈ ਮਨਮੋਹਨ ਸਿੰਘ, ਭਾਈ ਹਰਵਿੰਦਰ ਸਿੰਘ ਰਾਹੀ, ਗੁਰਸੇਵਕ ਸਿੰਘ ਸਮਰਾ, ਕਮਲ ਉਪਲ, ਅਕਾਸ਼ਦੀਪ ਸਿੰਘ ਬਾਜਵਾ, ਯੁੱਗ ਚੋਪੜਾ, ਗੁਰਨੂਰ ਸਿੰਘ, ਅੰਗਦਪ੍ਰੀਤ ਸਿੰਘ ਸਮੇਤ ਫੈਡਰੇਸ਼ਨ ਦੇ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਿਿਦਆਰਥੀ ਹਾਜ਼ਰ ਰਹੇ।