ਚਿਹਰੇ ਦੀ ਢਿਲਕੀ ਹੋਈ ਸਕਿੱਨ ਨੂੰ ਲੇਜ਼ਰ ਤਕਨੀਕ ਨਾਲ ਦਿਓ ਸਹੀ ਆਕਾਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਖਾਂ ਦੇ ਕਾਲੇ ਘੇਰੇ ਹਟਾਉਣ ਲਈ ਫਿੱਲਰ ਤਕਨੀਕ ਨਾਲ ਇਲਾਜ ਕੀਤਾ ਜਾਂਦਾ ਹੈ। ਇਸ ਦਾ ਕੋਈ ਸਾਈਡ ਇਫੈਟਕ ਵੀ ਨਹੀਂ ਹੁੰਦਾ ਹੈ। ਇਹ ਪ੍ਰਗਟਾਵਾ ਮਜੀਠਾ ਰੋਡ ਗਲੀ ਨੰਬਰ ਨੇੜੇ ਮਾਡਲ ਸਟੱਡੀ ਸਕੂਲ ਨਜ਼ਦੀਕ
Publish Date: Fri, 02 Oct 2026 04:18 PM (IST)
Updated Date: Fri, 02 Oct 2026 04:19 PM (IST)
ਸਕਿੱਨ ਨਾਲ ਸਬੰਧਿਤ ਸਮੱਸਿਆਵਾਂ ਦਾ ਕੀਤਾ ਜਾਂਦਾ ਸਫਲ ਇਲਾਜ : ਡਾ. ਅਰਵਿੰਦਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਖਾਂ ਦੇ ਕਾਲੇ ਘੇਰੇ ਹਟਾਉਣ ਲਈ ਫਿੱਲਰ ਤਕਨੀਕ ਨਾਲ ਇਲਾਜ ਕੀਤਾ ਜਾਂਦਾ ਹੈ। ਇਸ ਦਾ ਕੋਈ ਸਾਈਡ ਇਫੈਟਕ ਵੀ ਨਹੀਂ ਹੁੰਦਾ ਹੈ। ਇਹ ਪ੍ਰਗਟਾਵਾ ਮਜੀਠਾ ਰੋਡ ਗਲੀ ਨੰਬਰ ਨੇੜੇ ਮਾਡਲ ਸਟੱਡੀ ਸਕੂਲ ਨਜ਼ਦੀਕ ਸਭਰਵਾਲ ਸਕਿਨ ਕੇਅਰ ਸੈਂਟਰ ਦੇ ਸੰਚਾਲਕ ਡਾ. ਅਰਵਿੰਦਰ ਸਿੰਘ ਸਭਰਵਾਲ ਨੇ ਗੱਲਬਾਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਸਭਰਵਾਲ ਸਕਿਨ ਰੋਗਾਂ ਅਤੇ ਸਮੱਸਿਆਵਾਂ ਦੇ ਬੇਹੱਦ ਮਾਹਰ ਹਨ ਅਤੇ ਉਹ ਇਸ ਖੇਤਰ ਵਿਚ ਕਰੀਬ 10 ਸਾਲ ਦਾ ਤਜਰਬਾ ਰੱਖਦੇ ਹਨ। ਡਾ. ਅਰਵਿੰਦਰ ਸਿੰਘ ਨੇ ਦੱਸਿਆ ਕੁਝ ਲੋਕਾਂ ਦੇ ਨੱਕ ਸ਼ੇਪ ਵੀ ਟੇਢੀ-ਮੇਢੀ ਹੁੰਦੀ ਹੈ, ਉਸ ਨੂੰ ਵੀ ਇਸੇ ਫਿੱਲਰ ਤਕਨੀਕ ਨਾਲ ਸਹੀ ਆਕਾਰ ਵਿਚ ਲਿਆਂਦਾ ਜਾਂਦਾ ਹੈ। ਔਰਤਾਂ ਦੇ ਚਿਹਰੇ ਦੀ ਢਿਲਕੀ ਹੋਈ ਸਕਿਨ ਨੂੰ ਸਹੀ ਆਕਾਰ ਦੇਣ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਕਿੱਲ, ਮੁਹਾਸੇ ਅਤੇ ਦਾਗਾਂ ਦਾ ਇਲਾਜ ਲੇਜਰ ਤਕਨੀਕ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਭੱਜਦੌੜ ਭਰੀ ਜਿੰਦਗੀ ਵਿਚ ਹਰ ਇਨਸਾਨ ਆਪਣੇ-ਆਪਣੇ ਕੰਮ ’ਚ ਰੁੱਝਿਆ ਰਹਿੰਦਾ ਹੈ, ਜਿਸ ਕਾਰਨ ਉਹ ਕਿਤੇ ਨਾ ਕਿਤੇ ਆਪਣੀ ਦੇਖਭਾਲ ਵੀ ਨਹੀਂ ਕਰ ਪਾਉਂਦਾ। ਸਭ ਤੋਂ ਵੱਧ ਸਮੱਸਿਆ ਅੱਜ ਕੱਲ ਲੋਕਾਂ ਨੂੰ ਆਪਣੀ ਸਕਿਨ (ਚਮੜੀ) ਨਾਲ ਸਬੰਧਤ ਆਉਂਦੀਆਂ ਹਨ। ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਵਿਚ ਹਾਈਟੈਕ ਲੇਜਰ ਮਸ਼ੀਨਾਂ ਦੀ ਤਕਨੀਕ ਨਾਲ ਸਕਿਨ ਅਤੇ ਹੇਅਰ ਟਰੀਟਮੈਂਟ ਕੀਤਾ ਜਾਂਦਾ ਹੈ। ਲੇਜਰ ਨਾਲ ਸਕਿਨ ਤੋਂ ਅਣਚਾਹੇ ਵਾਲ ਸਾਫ ਕੀਤੇ ਜਾਂਦੇ ਹਨ ਅਤੇ ਇਸ ਨਾਲ ਸਕਿਨ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਹੈ। ਕਈ ਔਰਤਾਂ ਦੇ ਵਾਲ ਝੜਦੇ ਅਤੇ ਕਈ ਆਦਮੀਆਂ ਦੇ ਸਿਰ ਦੇ ਅਗਲੇ ਹਿੱਸੇ ’ਤੇ ਵਾਲ ਨਹੀਂ ਆਉਂਦੇ ਹਨ। ਇਨ੍ਹਾਂ ਦੋਵਾਂ ਸਮੱਸਿਆਵਾਂ ਨੂੰ ਅਸੀ ਲੇਜਰ ਤਕਨੀਕ ਨਾਲ ਇਲਾਜ ਕਰਦੇ ਹਾਂ ਅਤੇ ਕਈ ਲੋਕ ਹੁਣ ਤੱਕ ਆਪਣਾ ਇਲਾਜ ਕਰਵਾ ਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਜਾਂ ਸਕਿਨ ਸਮੱਸਿਆ ਬਾਰੇ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਜਾਂ ਇਲਾਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਮਜੀਠਾ ਰੋਡ ਗਲੀ ਨੰਬਰ ਨੇੜੇ ਮਾਡਲ ਸਟੱਡੀ ਸਕੂਲ ਨਜ਼ਦੀਕ ਸਭਰਵਾਲ ਸਕਿਨ ਕੇਅਰ ਸੈਂਟਰ ਵਿਖੇ ਸਵੇਰੇ 8 ਤੋਂ 10 ਅਤੇ ਸ਼ਾਮ 2 ਤੋਂ 4 ਮਿਲਦੇ ਸਕਦੇ ਹਨ। ਇਸ ਤੋਂ ਇਲਾਵਾ ਇਥੇ ਹਾਈਡਰਾ ਫੈਸ਼ੀਅਲ, ਮਾਈਕਰੋ ਨੀਡਲੰਿਗ, ਜੜ੍ਹ ਤੋਂ ਖਰਾਬ ਵਾਲ ਆਦਿ ਦਾ ਇਲਾਜ ਵੀ ਕੀਤਾ ਜਾਂਦਾ ਹੈ।