ਗਿਆਨੀ ਰਘਬੀਰ ਸਿੰਘ ਮਾਮਲਾ: 72 ਘੰਟਿਆਂ ਅੰਦਰ ਸੱਦੀ ਹੰਗਾਮੀ ਇਕੱਤਰਤਾ, 26 ਫਰਵਰੀ ਨੂੰ ਹੋਵੇਗਾ ਵੱਡਾ ਫੈਸਲਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 72 ਘੰਟੇ ਦੇ ਨੋਟਿਸ ’ਤੇ ਇਕ ਨੁਕਾਤੀ ਏਜੰਡੇ ‘ਤੇ ਮੀਟਿੰਗ ਸੱਦ ਲਈ ਹੈ। ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਅੰਤ੍ਰਿੰਗ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨੂੰ 72 ਘੰਟੇ ਦੇ ਨੋਟਿਸ ’ਤੇ 26 ਫਰਵਰੀ ਨੂੰ ਸੱਦੀ ਮੀਟਿੰਗ ਦਾ ਇਕ ਨੁਕਾਤੀ ਏਜੰਡੇ ਹੀ ਰੱਖਿਆ ਹੈ। ਜ਼ਰੂਰੀ ਏਜੰਡੇ ‘ਤੇ ਇਹ ਮੀਟਿੰਗ ਛੁੱਟੀ ‘ਤੇ ਚੱਲ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਮਾਮਲੇ ਵਿਚ ਸੱਦੀ ਗਈ ਹੈ।
Publish Date: Mon, 23 Feb 2026 04:22 PM (IST)
Updated Date: Mon, 23 Feb 2026 04:23 PM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 72 ਘੰਟੇ ਦੇ ਨੋਟਿਸ ’ਤੇ ਇਕ ਨੁਕਾਤੀ ਏਜੰਡੇ ‘ਤੇ ਮੀਟਿੰਗ ਸੱਦ ਲਈ ਹੈ। ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਅੰਤ੍ਰਿੰਗ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨੂੰ 72 ਘੰਟੇ ਦੇ ਨੋਟਿਸ ’ਤੇ 26 ਫਰਵਰੀ ਨੂੰ ਸੱਦੀ ਮੀਟਿੰਗ ਦਾ ਇਕ ਨੁਕਾਤੀ ਏਜੰਡੇ ਹੀ ਰੱਖਿਆ ਹੈ। ਜ਼ਰੂਰੀ ਏਜੰਡੇ ‘ਤੇ ਇਹ ਮੀਟਿੰਗ ਛੁੱਟੀ ‘ਤੇ ਚੱਲ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਮਾਮਲੇ ਵਿਚ ਸੱਦੀ ਗਈ ਹੈ।
18 ਫਰਵਰੀ ਨੂੰ ਗਿਆਨੀ ਰਘਬੀਰ ਸਿੰਘ ਵੱਲੋਂ ਪ੍ਰੈਸ ਕਲੱਬ ਜਲੰਧਰ ਵਿਚ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਇਲਜ਼ਾਮ ਸ਼੍ਰੋਮਣੀ ਕਮੇਟੀ ‘ਤੇ ਲਗਾਏ ਗਏ ਸਨ, 19 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿਚ 72 ਘੰਟੇ ਦਾ ਸਮਾਂ ਦੇ ਕੇ ਉਹਨਾਂ ਇਲਜ਼ਾਮਾਂ ਦੇ ਸਬੂਤ ਮੰਗੇ ਗਏ ਸਨ। ਸਬੂਤ ਦੇਣ ਦੀ ਬਿਜਾਏ ਗਿਆਨੀ ਰਘਬੀਰ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ 22 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਨੂੰ ਹੀ 72 ਘੰਟੇ ਦਾ ਸਮਾਂ ਦਿੰਦਿਆ ਆਪਣੇ ਵੱਲੋਂ ਖੜੇ ਕੀਤੇ ਸਵਾਲਾਂ ਦੇ ਜਵਾਬ ਮੰਗ ਲਏ ਸਨ।
ਇਹ ਵਿਵਾਦ ਵਧਦਾ ਜਾ ਰਿਹਾ ਹੈ ਅਤੇ ਇਸ ਨਾਲ ਦੇਸ਼-ਵਿਦੇਸ਼ਾਂ ਵਿਚ ਸਿੱਖ ਪੰਥ ਦੀ ਕਿਰਕਿਰੀ ਹੋ ਰਹੀ। ਸੋਸ਼ਲ ਮੀਡੀਆ ‘ਤੇ ਇਸ ਵਿਵਾਦ ਨੂੰ ਆਪਣੇ ਆਪਣੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਸਤਿਕਾਰਤ ਸੰਸਥਾ ਅਤੇ ਅਹੁਦੇ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 72 ਘੰਟੇ ਦੇ ਨੋਟਿਸ ਦੇ ਕੇ ਇਕ ਨੁਕਾਤੀ ਏਜੰਡੇ ‘ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ 26 ਫਰਵਰੀ ਨੂੰ ਮੀਟਿੰਗ ਸੱਦ ਲਈ ਹੈ।