ਇੰਟਰਨੈਸ਼ਨਲ ਫਤਿਹ ਅਕੈਡਮੀ ਦੀਆਂ ਗੱਤਕਾ ਖਿਡਾਰਨਾਂ ਨੇ ਲਹਿਰਾਇਆ ਜਿੱਤ ਦਾ ਝੰਡਾ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਇੰਟਰਨੈਸ਼ਨਲ ਫਤਿਹ ਅਕੈਡਮੀ ਦੀਆਂ ਗੱਤਕਾ ਖਿਡਾਰਨਾਂ ਨੇ ਪੀਐਸਈਬੀ ਗੱਤਕਾ ਜ਼ਿਲ੍ਹਾ ਪੱਧਰੀ ਮੁਕਾਬਲੇ 2026-27 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਦਾ ਨਾਂ ਰੋਸ਼ਨ ਕੀਤਾ। ਇਹ ਮੁਕਾਬਲੇ ਖਾਲਸਾ
Publish Date: Wed, 26 Aug 2026 05:03 PM (IST)
Updated Date: Wed, 26 Aug 2026 05:04 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਇੰਟਰਨੈਸ਼ਨਲ ਫਤਿਹ ਅਕੈਡਮੀ ਦੀਆਂ ਗੱਤਕਾ ਖਿਡਾਰਨਾਂ ਨੇ ਪੀਐਸਈਬੀ ਗੱਤਕਾ ਜ਼ਿਲ੍ਹਾ ਪੱਧਰੀ ਮੁਕਾਬਲੇ 2026–27 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਦਾ ਨਾਂ ਰੋਸ਼ਨ ਕੀਤਾ। ਇਹ ਮੁਕਾਬਲੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਕਰਵਾਏ ਗਏ। ਗੱਤਕੇ ਦੇ ਮੈਦਾਨ ਵਿਚ ਇਨ੍ਹਾਂ ਹੋਣਹਾਰ ਖਿਡਾਰਨਾਂ ਨੇ ਫੁਰਤੀ, ਸਟੀਕਤਾ, ਸੰਤੁਲਨ, ਸਾਹਸ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਮੇਲ ਪੇਸ਼ ਕਰਦਿਆਂ ਆਪਣੀ ਖੇਡ-ਕਲਾ ਦਾ ਲੋਹਾ ਮੰਨਵਾਇਆ। ਨਿਰੰਤਰ ਅਭਿਆਸ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਸੁਖਰਾਬੀਆ ਕੌਰ, ਸੁਪ੍ਰੀਤ ਕੌਰ, ਸ਼ਹਨੂਰ ਕੌਰ ਅਤੇ ਗੁਰਮੰਨਤ ਕੌਰ ਨੇ ਆਪੋ-ਆਪਣੀਆਂ ਸ਼੍ਰੇਣੀਆਂ ਵਿਚ ਸੋਨ ਤਮਗੇ ਜਿੱਤ ਕੇ ਅਕੈਡਮੀ ਲਈ ਮਾਣਮੱਤੀ ਸਫਲਤਾ ਹਾਸਲ ਕੀਤੀ। ਇਸੇ ਦੌਰਾਨ ਗੁਰਮੰਨਤ ਕੌਰ, ਸਿਮਰਨਪ੍ਰੀਤ ਕੌਰ, ਜਪ੍ਰੀਤ ਕੌਰ ਅਤੇ ਤਨਵੀਰ ਕੌਰ ਨੇ ਕਾਂਸੀ ਦੇ ਤਮਗੇ ਜਿੱਤ ਕੇ ਇਸ ਸ਼ਾਨਦਾਰ ਪ੍ਰਾਪਤੀ ਵਿਚ ਹੋਰ ਵਾਧਾ ਕੀਤਾ। ਇਨ੍ਹਾਂ ਖਿਡਾਰਨਾਂ ਦੀ ਕਾਮਯਾਬੀ ਉਨ੍ਹਾਂ ਦੀ ਲਗਾਤਾਰ ਮਿਹਨਤ, ਨਿਰੰਤਰ ਅਭਿਆਸ ਅਤੇ ਆਪਣੇ ਹੁਨਰ ਨੂੰ ਨਿਖਾਰਨ ਦੀ ਲਗਨ ਦਾ ਨਤੀਜਾ ਹੈ। ਮੈਦਾਨ ਵਿਚ ਉਨ੍ਹਾਂ ਦੀ ਫੁਰਤੀ ਅਤੇ ਆਤਮ-ਵਿਸ਼ਵਾਸ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨ ਮੋਹਿਆ, ਸਗੋਂ ਇਹ ਵੀ ਸਾਬਤ ਕੀਤਾ ਕਿ ਸਾਡੀਆਂ ਧੀਆਂ ਹਰ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ। ਇਹ ਸਫਲਤਾ ਸਿਰਫ਼ ਤਮਗਿਆਂ ਦੀ ਪ੍ਰਾਪਤੀ ਨਹੀਂ, ਸਗੋਂ ਲਗਨ, ਸਖ਼ਤ ਮਿਹਨਤ, ਟੀਮ ਭਾਵਨਾ, ਅਨੁਸ਼ਾਸਨ ਅਤੇ ਆਪਣੇ ਅਮੀਰ ਸਿੱਖ ਵਿਰਸੇ ਪ੍ਰਤੀ ਮਾਣ ਦੀ ਜਿੱਤ ਹੈ। ਗੱਤਕਾ ਸਿਰਫ਼ ਇੱਕ ਖੇਡ ਨਹੀਂ, ਸਗੋਂ ਸਾਡੀ ਸਿੱਖ ਮਾਰਸ਼ਲ ਪਰੰਪਰਾ ਦੀ ਜੀਵੰਤ ਵਿਰਾਸਤ ਹੈ, ਜੋ ਨੌਜਵਾਨ ਪੀੜ੍ਹੀ ਵਿੱਚ ਨਿਡਰਤਾ, ਸੰਜਮ, ਆਤਮ-ਵਿਸ਼ਵਾਸ ਅਤੇ ਚੜ੍ਹਦੀ ਕਲਾ ਵਰਗੇ ਜੀਵਨ-ਮੁੱਲਾਂ ਨੂੰ ਪੱਕਾ ਕਰਦੀ ਹੈ। ਇਨ੍ਹਾਂ ਖਿਡਾਰਨਾਂ ਦੀ ਪ੍ਰਾਪਤੀ ਇਸ ਗੱਲ ਦੀ ਗਵਾਹ ਹੈ ਕਿ ਜਦੋਂ ਮਿਹਨਤ ਨੂੰ ਦ੍ਰਿੜ ਇਰਾਦੇ ਦਾ ਸਾਥ ਮਿਲੇ, ਅਭਿਆਸ ਨੂੰ ਅਨੁਸ਼ਾਸਨ ਦੀ ਤਾਕਤ ਮਿਲੇ ਅਤੇ ਦਿਲ ਵਿੱਚ ਜਿੱਤ ਦਾ ਜਜ਼ਬਾ ਹੋਵੇ, ਤਾਂ ਮੰਜ਼ਿਲ ਦੂਰ ਨਹੀਂ ਰਹਿੰਦੀ। ਅਕੈਡਮੀ ਦੇ *ਚੇਅਰਮੈਨ ਜਗਬੀਰ ਸਿੰਘ ਅਤੇ ਵਾਈਸ ਚੇਅਰਪਰਸਨ ਰਵਿੰਦਰ ਕੌਰ ਨੇ ਵਿਿਦਆਰਥਣਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਹਾਰਦਿਕ ਵਧਾਈ ਦਿੱਤੀ। ਚੇਅਰਮੈਨ ਸਰਦਾਰ ਜਗਬੀਰ ਸਿੰਘ ਨੇ ਖਿਡਾਰਨਾਂ ਦੀ ਮਿਹਨਤ, ਸਮਰਪਣ ਅਤੇ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕਰਦਿਆਂ ਕੋਚਾਂ ਅਤੇ ਅਧਿਆਪਕਾਂ ਦੇ ਅਣਥੱਕ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਹੌਸਲੇ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।