ਗਊਵੰਸ਼ ਦੇ ਚਾਰੇ ਲਈ 61 ਰੁਪਏ ਪ੍ਰਤੀਦਿਨ ਪੂਰੀ ਗਊਧਨ ਰਾਸ਼ੀ ਲਾਗੂ ਕੀਤੀ ਜਾਵੇ : ਸਵਾਮੀ
ਕ੍ਰਿਸ਼ਨਾਨੰਦ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਊ ਸੇਵਾ ਮਿਸ਼ਨ ਵੱਲੋਂ ਪ੍ਰੈੱਸ ਕਾਨਫਰੰਸ ਸ਼੍ਰੀ ਦੁਰਗਿਆਣਾ ਮੰਦਰ ਦੇ ਮਿਊਜ਼ੀਅਮ ਹਾਲ ਵਿਚ ਰਾਸ਼ਟਰੀ ਪ੍ਰਧਾਨ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਵਲੋਂ ਕੀਤੀ ਗਈ। ਜਿਸ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪੰਜਾਬ
Publish Date: Mon, 14 Sep 2026 04:23 PM (IST)
Updated Date: Mon, 14 Sep 2026 04:26 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗਊ ਸੇਵਾ ਮਿਸ਼ਨ ਵੱਲੋਂ ਪ੍ਰੈੱਸ ਕਾਨਫਰੰਸ ਸ਼੍ਰੀ ਦੁਰਗਿਆਣਾ ਮੰਦਰ ਦੇ ਮਿਊਜ਼ੀਅਮ ਹਾਲ ਵਿਚ ਰਾਸ਼ਟਰੀ ਪ੍ਰਧਾਨ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਵਲੋਂ ਕੀਤੀ ਗਈ। ਜਿਸ ਵਿਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿਚ ਲੱਖਾਂ ਗਊਵੰਸ਼ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ ਸਾਲ 2023 ਵਿਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿਚ ਗਊਵੰਸ਼ ਦੇ ਚਾਰੇ ਤੇ ਦੇਖਭਾਲ ਲਈ ਪ੍ਰਤੀਦਿਨ 61 ਰੁਪਏ ਗਊਧੰਨ ਦੇਣ ਲਈ ਮੱਤਾ ਪਾਸ ਕੀਤਾ ਸੀ, ਪਰ ਹਾਲੇ ਤੱਕ ਕਿਸੇ ਵੀ ਗਊਸ਼ਾਲਾ ਨੂੰ ਗਊਵੰਸ਼ ਦੇ ਚਾਰੇ ਅਤੇ ਦੇਖਭਾਲ ਕਿਸੇ ਵੀ ਤਰਾਂ ਦੀ ਰਾਸ਼ੀ ਜਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲਗਭਗ 524 ਪ੍ਰਾਈਵੇਟ ਗਊਸ਼ਾਲਾਵਾਂ (ਐੱਨਜੀਓ, ਟਰੱਸਟ, ਦਾਨੀ ਸੰਸਥਾਵਾਂ) ਅਤੇ 20 ਦੇ ਕਰੀਬ ਜ਼ਿਿਲ੍ਹਆਂ ਵਿਚ ਸਰਕਾਰੀ ਗਊਸ਼ਾਲਾਵਾਂ ਚੱਲ ਰਹੀਆਂ ਹਨ ਅਤੇ ਸਰਕਾਰ ਵਲੋਂ ਗ੍ਰਾਂਟ ਨਾ ਮਿਲਣ ਕਰਕੇ ਇਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਤਰਸਯੋਗ ਹੈ। ਉਨ੍ਹਾਂ ਕਿਹਾ ਜੇਕਰ ਗੱਲ ਕਰੀਏ ਤਾਂ ਰਾਜਸਥਾਨ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਬਿਹਾਰ, ਕਰਨਾਟਕ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿਚ ਸਰਕਾਰਾਂ ਗਊਵੰਸ਼ ਲਈ ਅਨੁਦਾਨ ਦਿੰਦੀਆਂ ਹਨ, ਜਦਕਿ ਪੰਜਾਬ ਸਰਕਾਰ ਗਊ ਸੈੱਸ ਇਕੱਠਾ ਕਰਨ ਦੇ ਬਾਵਜੂਦ ਗਊਸ਼ਾਲਾਵਾਂ ਨੂੰ ਫੰਡ ਜਾਰੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਹੋਰਨਾਂ ਸਟੇਟਾਂ ਦੀ ਤਰਜ ਤੇ ਪੰਜਾਬ ਵਿਚ ਗਊਵੰਸ਼ ਦੇ ਚਾਰੇ ਅਤੇ ਦੇਖਭਾਲ ਲਈ ਗਊਸ਼ਾਲਾਵਾਂ ਨੂੰ ਫੰਡ ਜਾਰੀ ਕਰੇ, ਤਾਂ ਜੌ ਗੋਵੰਸ਼ ਦੀ ਦੇਖਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਸਰਕਾਰ ਕੋਲ ਕਰੋੜਾਂ ਰੁਪਏ ਦਾ ਗਊ ਸੈੱਸ ਜਮ੍ਹਾਂ ਹੈ, ਪਰ ਇਹ ਪੈਸਾ ਗਊਸ਼ਾਲਾਵਾਂ ਤੱਕ ਨਹੀਂ ਪਹੁੰਚਾਇਆ ਗਿਆ, ਜੌ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਲਾਵਾਰਿਸ ਗੋਵੰਸ਼ ਕਾਰਨ ਰੋਜ਼ਾਨਾ ਭਿਆਨਕ ਸੜਕੀ ਹਾਦਸੇ ਹੋ ਰਹੇ ਹਨ, ਜਿਸ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ ਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਨੇ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 8 ਅਕਤੂਬਰ ਨੂੰ ਪੰਜਾਬ ਦੀਆਂ ਸਮੂਹ ਗਊਸ਼ਾਲਾਵਾਂ ਦੇ ਪ੍ਰਤੀਨਿਧੀ ਤੇ ਗੋਸੇਵਕ ਮੋਹਾਲੀ (ਚੰਡੀਗੜ੍ਹ) ਵਿਖੇ ਅਨਸ਼ਨ ’ਤੇ ਬੈਠਣਗੇ ਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।